ਲੁਧਿਆਣਾ: ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਬੇਖ਼ੌਫ਼ ਚੋਰਾਂ ਵਿਚ ਹੁਣ ਪੁਲਿਸ ਦਾ ਜ਼ਰਾ ਵੀ ਖੌਫ ਨਹੀਂ ਰਿਹਾ। ਹੁਣ ਉਹ ਰੱਬ ਦੇ ਘਰ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਡਰ ਰਹੇ।
ਤਾਜਾ ਮਾਮਲਾ ਲੁਧਿਆਣਾ ਦੇ ਚੰਦਨ ਨਗਰ ਇਲਾਕੇ 'ਚੋ ਸਾਹਮਣੇ ਆਇਆ ਹੈ ਜਿਥੇ ਦਿਨ ਦਿਹਾੜੇ ਇਕ ਚੋਰ ਵੱਲੋਂ ਮੰਦਿਰ ਦੇ ਵਿੱਚ ਦਾਖ਼ਲ ਹੋ ਕੇ ਸ਼ਿਵਲਿੰਗ ਦੇ ਉੱਤੇ ਲੱਗੇ ਨਾਗ ਦੇਵਤਾ ਨੂੰ ਚੋਰੀ ਕਰਕੇ ਫ਼ਰਾਰ ਗਿਆ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਮੰਦਿਰ ਚੋ ਨਾਗ ਦੇਵਤਾ ਹੋਇਆ ਚੋਰੀ ਵੀਡੀਓ ਸੀਸੀਟੀਵੀ 'ਚ ਕੈਦ ਮੰਦਿਰ ਦੇ ਪੁਜਾਰੀ ਅਤੇ ਪ੍ਰਬੰਧਕ ਨੇ ਦੱਸਿਆ ਕਿ ਕਰੀਬ ਪੌਣੇ ਦੋ ਵਜੇ ਦੀ ਗੱਲ ਹੈ ਇਕ ਚੋਰ ਐਕਟਿਵਾ ਤੇ ਆਉਂਦਾ ਹੈ। ਐਕਟਿਵਾ ਖੜੀ ਕਰਨ ਤੋਂ ਬਾਅਦ ਉਹ ਦੇਖਦਾ ਹੈ ਕਿ ਮੰਦਿਰ ਦੇ ਉੱਪਰਲੇ ਫਲੋਰ ਤੇ ਪੇਂਟ ਦਾ ਕੰਮ ਚੱਲ ਰਿਹਾ ਹੈ। ਉਹ ਮੰਦਿਰ ਦੇ ਵਿੱਚ ਵਿੱਚ ਸ਼ਿਵਲਿੰਗ ਦੇ ਕੋਲ ਜਾਂਦਾ ਹੈ ਅਤੇ ਸ਼ਿਵਲਿੰਗ ਦੇ ਉਪਰ ਲੱਗਿਆ ਨਾਗ ਦੇਵਤਾ ਨੂੰ ਚੋਰੀ ਕਰਕੇ ਉਥੋਂ ਫਰਾਰ ਹੋ ਜਾਂਦਾ ਹੈ। ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।
ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਦੱਸਿਆ ਕਿ ਨਾਗ ਦੇਵਤਾ ਅਸ਼ਟ ਧਾਤੂ ਦੇ ਬਣੇ ਹੋਏ ਸਨ ਅਤੇ ਉਨ੍ਹਾਂ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਸੀ। ਪੁਲਿਸ ਨੇ ਸੀਸੀਟੀਵੀ ਵੀਡੀਓ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਜਾਂਚ ਸੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:-ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਸਹਿਮੇ ਫਰੀਦਕੋਟੀਏ