ਪੰਜਾਬ

punjab

ETV Bharat / state

ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਅਫਰੀਕਨ ਸਵਾਈਨ ਫੀਵਰ ਤੋਂ ਘਬਰਾਉਣ ਦੀ ਨਹੀਂ ਲੋੜ - African swine fever

ਲੁਧਿਆਣਾ ਵਿੱਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਫਰੀਕਨ ਸਵਾਈਨ ਫੀਵਰ (African swine fever) ਨੂੰ ਲੈਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ (The Punjab government is completely serious) ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਆਪ ਦੀ ਕੌਮੀ ਬੈਠਕ ਸੱਦੀ ਅਤੇ ਇਹ ਬੈਠਕ ਸਿਰਫ ਪੰਜਾਬ ਦੇ ਲੀਡਰਾਂ ਲਈ ਨਹੀਂ ਹੈ।

Kuldeep Dhaliwal said there is no need to panic about swine fever
ਕੁਲਦੀਪ ਧਾਲੀਵਾਲ ਨੇ ਕਿਹਾ ਸਵਾਈਨ ਫੀਵਰ ਤੋਂ ਘਬਰਾਉਣ ਦੀ ਨਹੀਂ ਲੋੜ

By

Published : Sep 16, 2022, 1:46 PM IST

ਲੁਧਿਆਣਾ:ਜ਼ਿਲ੍ਹੇ ਦੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਪਸ਼ੂਆਂ ਅੰਦਰ ਤੇਜ਼ੀ ਨਾਲ ਨਾਲ ਫੈਲ ਰਹੇ ਅਫਰੀਕਨ ਸਵਾਈਨ ਫੀਵਰ (African swine fever) ਨੂੰ ਲੈ ਕੇ ਪੰਜਾਬ ਸਰਕਾਰ ਚਿੰਤਿਤ ਹੈ ਅਤੇ ਇਸ ਸਬੰਧੀ ਲਗਾਤਾਰ ਉਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪਸ਼ੂਆਂ ਦੇ ਵਿੱਚ ਬੀਮਾਰੀ (Diseases in animals) ਹੋਵੇ ਅਸੀਂ ਉਸ ਨੂੰ ਲੈਕੇ ਗੰਭੀਰ ਹਾਂ ਅਤੇ ਉਸ ਨੂੰ ਲੈਕੇ ਲਗਾਤਾਰ ਸਾਡੇ ਮਹਿਕਮੇ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਭਾਵੇਂ ਕੋਈ ਆਦਮੀ ਹੋਵੇ ਜਾਂ ਜਾਨਵਰ ਹਰ ਤਰ੍ਹਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਉਨ੍ਹਾਂ ਦੀ ਸਰਕਾਰ ਦਾ ਫਰਜ਼ ਹੈ।

ਕੁਲਦੀਪ ਧਾਲੀਵਾਲ ਨੇ ਕਿਹਾ ਸਵਾਈਨ ਫੀਵਰ ਤੋਂ ਘਬਰਾਉਣ ਦੀ ਨਹੀਂ ਲੋੜ

ਇਸ ਮੌਕੇ ਦਿੱਲੀ ਵਿੱਚ (Aam Aadmi Party) ਕੇਜਰੀਵਾਲ ਵੱਲੋਂ ਸੱਦੀ ਬੈਠਕ ਨੂੰ ਲੈਕੇ ਪੁੱਛੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਸਾਡੇ ਪਾਰਟੀ ਦੇ ਕਨਵੀਨਰ ਨੇ ਕੌਂਮੀ ਪੱਧਰ ਦੀ ਇਹ ਬੈਠਕ ਸੱਦੀ ਹੈ। ਇਹ ਇੱਕਲੇ ਪੰਜਾਬ ਦੀ ਬੈਠਕ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਲੈਕੇ ਗਲਤ ਧਾਰਨਾਵਾਂ ਬਣਾਈਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਬੈਠਕ ਨੂੰ ਲੈਕੇ ਗਲਤ ਫਹਿਮੀਆਂ ਫੈਲਾ ਰਹੇ ਹਨ ਪਰ ਕਿਸੇ ਨੂੰ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।

ABOUT THE AUTHOR

...view details