ਪੰਜਾਬ

punjab

ETV Bharat / state

ਲੁਧਿਆਣਾ ਤੋਂ ਦੇਰ ਰਾਤ ਆਪਣੇ ਪਿੰਡਾਂ ਵੱਲ ਸਾਈਕਲਾਂ ਉੱਤੇ ਨਿਕਲੇ ਪਰਵਾਸੀ - ਲੁਧਿਆਣਾ ਤੋਂ ਪਿੰਡਾਂ ਵੱਲ ਨਿਕਲੇ ਪਰਵਾਸੀ

ਦੇਰ ਰਾਤ ਲੁਧਿਆਣਾ ਵਿੱਚ ਵੱਡੀ ਤਾਦਾਦ ਵਿੱਚ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਪੈਦਲ ਸਾਈਕਲ ਅਤੇ ਮੋਟਰਸਾਈਕਲ ਉੱਤੇ ਆਪਣੇ ਸੂਬੇ ਵਿੱਚ ਪਰਤਣ ਲਈ ਨਿਕਲੇ।

ਫ਼ੋਟੋ।
ਫ਼ੋਟੋ।

By

Published : Apr 22, 2020, 11:38 AM IST

ਲੁਧਿਆਣਾ: ਪੰਜਾਬ ਵਿੱਚ ਕਰਫਿਊ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ ਜਿਸ ਕਰਕੇ ਲੁਧਿਆਣਾ ਵਿੱਚ ਵੱਡੀ ਤਦਾਦ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਹੁਣ ਆਪਣੇ ਘਰ ਪਰਤਣਾ ਚਾਹੁੰਦੇ ਹਨ।

ਦੇਰ ਰਾਤ ਵੱਡੀ ਤਦਾਦ ਵਿੱਚ ਪਰਵਾਸੀ ਮਜ਼ਦੂਰ ਲੁਧਿਆਣਾ ਤੋਂ ਪੈਦਲ ਸਾਈਕਲਾਂ ਅਤੇ ਮੋਟਰਸਾਈਕਲਾਂ ਉੱਤੇ ਆਪਣੇ ਪਰਿਵਾਰਾਂ ਸਣੇ ਨਿਕਲ ਗਏ। ਮਜ਼ਦੂਰਾਂ ਨੇ ਕਿਹਾ ਕਿ ਉਹ 20 ਤਰੀਕ ਤੱਕ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਰਿਆਇਤ ਨਾ ਦੇਣ ਮਗਰੋਂ ਉਨ੍ਹਾਂ ਨੇ ਘਰ ਪਰਤਣ ਦਾ ਫੈਸਲਾ ਲਿਆ।

ਵੇਖੋ ਵੀਡੀਓ

ਗੱਲਬਾਤ ਦੌਰਾਨ ਇਨ੍ਹਾਂ ਪਰਵਾਸੀਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਸਬਰ ਟੁੱਟ ਚੁੱਕਾ ਹੈ, ਉਹ ਹੋਰ ਦੇਰ ਤੱਕ ਆਪਣੇ ਘਰਾਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ, ਲੁਧਿਆਣਾ ਵਿੱਚ ਰਹਿੰਦਿਆਂ ਆਪਣੀਆਂ ਮੁਸ਼ਕਿਲਾਂ ਬਾਰੇ ਵੀ ਇਨ੍ਹਾਂ ਪਰਵਾਸੀਆਂ ਨੇ ਦੱਸਿਆ।

ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ। ਅਜਿਹੇ ਵਿੱਚ ਪਰਵਾਸੀਆਂ ਦੇ ਪਲਾਇਨ ਕਰਨ ਨਾਲ ਪਹਿਲਾਂ ਹੀ ਲੇਬਰ ਦੀ ਕਮੀ ਨਾਲ ਜੂਝ ਰਹੇ ਕਿਸਾਨ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।

ABOUT THE AUTHOR

...view details