ਲੁਧਿਆਣਾ:ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਖਾਣਾ ਬਣਾ ਕੇ ਦੇਣ ਵਾਲੇ ਮਿਡ ਡੇ ਮੀਲ ਵਰਕਰਾਂ ਵੱਲੋਂ ਅੱਜ ਆਪਣੀਆ ਮੰਗਾਂ ਨੂੰ ਲੈ ਕੇ ਲੁਧਿਆਣਾ ਦੇ ਸਿੱਖਿਆ ਅਫਸਰ ਨੂੰ ਰੋਸ ਮੰਗ-ਪੱਤਰ ਸੌਂਪਿਆ ਗਿਆ। ਆਪਣੀਆਂ ਮੰਗਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਵਾਲਿਆਂ ਤੋਂ ਸਕੂਲ ਦੀ ਸਫਾਈ, ਸਕੂਲ ਦੇ ਕਮਰਿਆਂ ਨੂੰ ਜੰਦਰੇ ਲਗਾਉਣ ਦਾ ਕੰਮ ਆਦਿ ਕਰਵਾਏ ਜਾਂਦੇ ਹਨ। ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ।
ਮੰਗਾਂ ਬਾਰੇ ਪਾਇਆ ਚਾਨਣਾ: ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੀ ਗਿਣਤੀ ਘਟਦੀ ਹੈ ਤਾਂ ਮਿਡ-ਡੇ-ਮੀਲ ਤਿਆਰ ਕਰਨ ਵਾਲੇ ਵਰਕਰਾਂ ਨੂੰ ਕੱਢ ਦਿਤਾ ਜਾਂਦਾ ਹੈ ਜੋ ਕਿ ਨਾਇਨਸਾਫੀ ਹੈ। ਇਸ ਤੋਂ ਇਲਾਵਾ ਆਯੂਸ਼ਮਾਨ ਕਾਰਡ ਦਾ ਫਾਇਦਾ ਉਨ੍ਹਾਂ ਨੂੰ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਆਪਣੀਆਂ ਛੁੱਟੀਆਂ ਨੂੰ ਲੈ ਕੇ ਵੀ ਕਈ ਮੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਲ ਵਿੱਚ 12 ਛੁੱਟੀਆਂ ਉਨ੍ਹਾਂ ਨੂੰ ਦਿੱਤੀਆਂ ਜਾਣ ਅਤੇ ਜਣੇਪੇ ਦੇ ਦੌਰਾਨ 3 ਮਹੀਨੇ ਪਹਿਲਾਂ ਅਤੇ ਤਿੰਨ ਮਹੀਨੇ ਬਾਅਦ ਦੀ ਤਨਖਾਹ ਵੀ ਉਨ੍ਹਾਂ ਨੂੰ ਦਿੱਤੀ ਜਾਵੇ। ਬੱਚਿਆਂ ਦੀ ਗਿਣਤੀ ਜੇਕਰ ਵਧਦੀ ਹੈ ਤਾਂ ਨਿਯਮਾਂ ਮੁਤਾਬਕ ਭੱਤੇ ਵੀ ਵਧਾਏ ਜਾਣ । ਖਾਲੀ ਕਾਗਜ਼ ਉੱਤੇ ਧੱਕੇ ਨਾਲ ਉਨ੍ਹਾਂ ਦੇ ਦਸਤਖਤ ਨਾ ਕਰਵਾਏ ਜਾਣ। ਲੜਾਈ ਝਗੜੇ ਵਾਲੇ ਕੁੱਕ ਦੀ ਪਹਿਲਾਂ ਹੀ ਪੁਲਸ ਇੰਨਕੁਆਰੀ ਕਰਾਈ ਜਾਵੇ।