ਲੁਧਿਆਣਾ: ਸੂਬੇ ਅੰਦਰ ਦਸੰਬਰ ਮਹੀਨੇ (December Month) ਦੀ ਸ਼ੁਰੂਆਤ ਵਿਚ ਪਈ ਠੰਡ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ (Meteorologists) ਮੁਤਾਬਕ ਆਉਂਦੇ ਦਿਨਾਂ ਵਿੱਚ ਹਲਕੀ ਬਰਸਾਤ ਵੀ ਪਵੇਗੀ, ਯੂਨੀਵਰਸਿਟੀ ਦੇ ਮੌਸਮ ਵਿਗਿਆਨ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ 24 ਸਾਲ ਪਹਿਲਾਂ ਤਾਪਮਾਨ ਇਨ੍ਹਾਂ ਡਿੱਗਿਆ ਸੀ।
ਦੱਸ ਦਈਏ ਕਿ ਬੀਤੇ ਦਿਨਾਂ ਤੋਂ ਬੱਦਲਵਾਈ ਵੀ ਬਣੀ ਹੋਈ ਹੈ। ਆਉਦੇ ਦਿਨਾਂ ਵਿਚ ਹਲਕੀ ਬਰਸਾਤ ਦੇ ਵੀ ਆਸਾਰ ਹਨ। ਹਾਲਾਂਕਿ ਇਸਦਾ ਕਣਕ ਦੀ ਫਸਲ ’ਤੇ ਜਿਆਦਾ ਅਸਰ ਨਹੀਂ ਪਵੇਗਾ। ਪਰ ਹਵਾ ਵਿੱਚ ਮੌਜੂਦ ਪ੍ਰਦੂਸ਼ਣ ਦੇ ਕਣ ਘੱਟਣਗੇ।
23 ਸਾਲ ਦਾ ਟੁੱਟਿਆ ਰਿਕਾਰਡ
ਮੌਸਮ ਵਿਭਾਗ ਦੀ ਮੁਖੀ ਨੇ ਕਿਹਾ ਕਿ 23 ਸਾਲ ਬਾਅਦ ਬੀਤੇ 2 ਦਿਨ ਵਿਚ ਵਧ ਤੋਂ ਵੱਧ ਤਾਪਮਾਨ 20 ਅਤੇ 21 ਡਿਗਰੀ ਰਿਹਾ ਜੋ ਕਿ ਕਾਫੀ ਸਾਲ ਬਾਅਦ ਵੇਖਣ ਨੂੰ ਮਿਲਿਆ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਤੋਂ ਬਾਅਦ ਠੰਢ ਹੋਰ ਵਧਣ ਵੀ ਭਵਿੱਖਬਾਣੀ ਕੀਤੀ ਹੈ।
ਦਸੰਬਰ ਮਹੀਨੇ ਦੀ ਸ਼ੁਰੂਆਤ ਵਿਚ ਪਈ ਠੰਡ ਨੇ ਤੋੜੇ ਰਿਕਾਰਡ 4 ਅਤੇ 5 ਦਸੰਬਰ ਨੂੰ ਮੀਂਹ ਦੀ ਸੰਭਾਵਨਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ (Punjab Agricultural University Meteorological Department) ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਚਾਰ ਅਤੇ ਪੰਜ ਦਸੰਬਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬਾਰਿਸ਼ ਦੀ ਸੰਭਾਵਨਾ ਉੱਤਰ ਜ਼ਿਲ੍ਹਿਆ ਅਤੇ ਕੇਂਦਰੀ ਜ਼ਿਲ੍ਹਿਆ ਦੇ ਵਿੱਚ ਹੈ ਹਾਲਾਂਕਿ ਇਹ ਬਾਰਿਸ਼ ਕੋਈ ਬਹੁਤੀ ਤੇਜ਼ ਨਹੀਂ ਹੋਵੇਗੀ। ਕਿਧਰੇ-ਕਿਧਰੇ ਗਰਜ ਨਾਲ ਛਿੱਟੇ ਪੈਣਗੇ ਪਰ ਜੋ ਸੁੱਕੀ ਠੰਢ ਪੈ ਰਹੀ ਹੈ ਉਸ ਤੋਂ ਕਾਫੀ ਕਾਰਗਰ ਸਾਬਿਤ ਹੋਵੇਗੀ।
ਸੁੱਕੀ ਠੰਢ ਤੋਂ ਮਿਲੇਗੀ ਰਾਹਤ
ਡਾ. ਪ੍ਰਭਜੋਤ ਕੌਰ ਨੇ ਇਹ ਵੀ ਕਿਹਾ ਕਿ ਜੋ ਬੀਤੇ ਕਈ ਦਿਨਾਂ ਤੋਂ ਸੁੱਕੀ ਠੰਢ ਪੈ ਰਹੀ ਸੀ ਉਸ ਤੋਂ ਵੀ ਹਲਕੀ ਬਾਰਿਸ਼ ਹੋਣ ਨਾਲ ਲੋਕਾਂ ਨੂੰ ਕੁਝ ਨਿਜਾਤ ਮਿਲੇਗੀ। ਪ੍ਰਭਜੋਤ ਕੌਰ ਨੇ ਇਹ ਵੀ ਕਿਹਾ ਕਿ ਨਵੰਬਰ ਮਹੀਨੇ ਦੇ ਵਿੱਚ ਬਾਰਿਸ਼ ਨਾ ਹੋਣ ਕਰਕੇ ਲਗਾਤਾਰ ਸੁੱਕੀ ਠੰਢ ਪੈ ਰਹੀ ਸੀ ਅਤੇ ਹੁਣ ਜੋ ਆਉਣ ਵਾਲੇ ਦਿਨਾਂ ਅੰਦਰ ਬਾਰਿਸ਼ ਨਾਲ ਸੁੱਕੀ ਠੰਢ ਤੋਂ ਨਿਜਾਤ ਮਿਲੇਗੀ।
ਇਹ ਵੀ ਪੜੋ:Third wave of Corona: 5 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਸ਼ਿਕਾਰ ਬਣਾ ਰਿਹੈ Omicron