ਲੁਧਿਆਣਾ: ਲੁਧਿਆਣਾ (Ludhiana) ਵਪਾਰੀਆਂ ਨਾਲ ਮੁਲਾਕਾਤ ਕਰਨ ਮਨਪ੍ਰੀਤ ਬਾਦਲ(manpreet badal) ਪਹੁੰਚੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਨ(capt. amrinder singh), ਪੁਰਾਣੀ ਜਨਰੇਸ਼ਨ ਚੰਨੀ ਕੈਪਟਨ ਤੋਂ 20 ਸਾਲ ਛੋਟੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਸਿਰ ਹਾਲੇ ਵੀ 2.75 ਲੱਖ ਕਰੋੜ ਦਾ ਕਰਜ਼ਾ, ਜਲਦ ਬਿਜਲੀ ਦੇ ਬਿੱਲਾਂ ਵਿਚ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ, ਵਪਾਰੀਆਂ ਨੇ ਕਿਹਾ ਫ਼ਾਇਦਾ ਤਾਂ ਜੇ ਵਾਅਦੇ ਲਾਗੂ ਹੋਣੇ ਚਾਹੀਦੇ ਹਨ।
ਵਪਾਰੀਆਂ ਨਾਲ ਮੁਲਾਕਾਤ ਕਰਨ ਪਹੁੰਚੇ ਮਨਪ੍ਰੀਤ ਬਾਦਲ ਵਿਧਾਨ ਸਭਾ(Vidhan Sabha) ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵਪਾਰੀਆਂ ਨਾਲ ਮੁਲਾਕਾਤ ਕੀਤੀ। ਵਪਾਰੀਆਂ ਨੇ ਖਾਸ ਕਰਕੇ ਲੁਧਿਆਣਾ ਦੇ ਵਪਾਰੀਆਂ ਨਾਲ ਪਹਿਲਾਂ ਅਰਵਿੰਦ ਕੇਜਰੀਵਾਲ (Arvind Kejriwal) ਫਿਰ ਸੁਖਬੀਰ ਬਾਦਲ (Sukhbir Badal) ਅਤੇ ਹੁਣ ਮਨਪ੍ਰੀਤ ਬਾਦਲ ਵੱਲੋਂ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।
ਲੁਧਿਆਣਾ ਪਹੁੰਚੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਵਪਾਰੀਆਂ ਨੂੰ ਜੋ ਵੈਟ ਅਤੇ ਟੈਕਸ ਦੀਆਂ ਮੁਸ਼ਕਿਲਾਂ ਨੇ ਉਨ੍ਹਾਂ ਨੂੰ ਇਕ ਹਫ਼ਤੇ ਦੇ ਦੌਰਾਨ ਹੱਲ ਕਰ ਲਿਆ ਜਾਵੇਗਾ।
ਇਸਦੇ ਨਾਲ ਹੀ ਫੋਕਲ ਪੁਆਇੰਟ ਵਿੱਚ ਇਨਫਰਾਸਟਰੱਕਚਰ ਨੂੰ ਸੁਧਾਰਨ ਦੇ ਲਈ ਕੁੱਲ 45 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ। ਜਿਸ ਨਾਲ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਹਾਲਾਤ ਸੁਧਾਰੇ ਜਾਣਗੇ।
ਇਸ ਦੌਰਾਨ ਮਨਪ੍ਰੀਤ ਬਾਦਲ ਨੂੰ ਜਦੋਂ ਸਵਾਲ ਕੈਪਟਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੁਰਾਣੀ ਜਨਰੇਸ਼ਨ ਹੋ ਗਏ ਸਨ, ਸਮੇਂ ਨਾਲ ਬਦਲਾਅ ਜ਼ਰੂਰੀ ਹੈ ਅਤੇ ਹੁਣ ਨਵੇਂ ਅਤੇ ਫਰੈੱਸ਼ ਆਈਡੀਆ ਦੀ ਪੰਜਾਬ ਨੂੰ ਲੋੜ ਹੈ।
ਇਕ ਪਾਸੇ ਜਿੱਥੇ ਮਨਪ੍ਰੀਤ ਬਾਦਲ ਨੇ ਵਪਾਰੀਆਂ ਦੀ ਮੁਸ਼ਕਿਲਾਂ ਜਲਦ ਹੱਲ ਕਰਨ ਦਾ ਦਾਅਵਾ ਕੀਤਾ ਉੱਥੇ ਹੀ ਉਨ੍ਹਾਂ ਬਿਜਲੀ ਦੇ ਮੁੱਦੇ ਤੇ ਕਿਹਾ ਕਿ ਅੱਜ ਕੋਲੇ ਦੀ ਸਮੱਸਿਆ ਤੋਂ ਪੂਰਾ ਦੇਸ਼ ਜੂਝ ਰਿਹਾ ਹੈ।
ਕੌਮਾਂਤਰੀ ਪੱਧਰ ਤੇ ਕੋਲੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਸਰਕਾਰ ਦੀ ਇਹ ਕੋਸ਼ਿਸ਼ ਹੈ, ਕਿ ਘੱਟ ਤੋਂ ਘੱਟ ਬਿਜਲੀ ਕੱਟ ਲਗਾਏ ਜਾਣ।
ਉਨ੍ਹਾਂ ਕਿਹਾ ਕਿ ਸਰਕਾਰ ਬਾਹਰੋਂ ਮਹਿੰਗੀ ਬਿਜਲੀ ਵੀ ਖ਼ਰੀਦ ਰਹੀ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੁਰਾਣੀ ਸਰਕਾਰਾਂ ਵੱਲੋਂ ਕਰਜ਼ੇ ਦਾ ਜੋ ਬੋਝ ਉਨ੍ਹਾਂ ਦੇ ਸਿਰ ਤੇ ਪਾਇਆ ਗਿਆ। ਸਰਕਾਰ ਉਸ ਨਾਲ ਨਜਿੱਠ ਰਹੀ ਹੈ ਅਤੇ ਆਪਣੇ ਖ਼ਰਚੇ ਘਟਾ ਕੇ ਆਮਦਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਬਿਜਲੀ ਬਿੱਲਾਂ 'ਚ ਜਲਦ ਰਾਹਤ ਦਾ ਐਲਾਨ
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਲੁਧਿਆਣਾ ਦੇ ਵਿਚ ਇਹ ਐਲਾਨ ਕੀਤਾ ਕਿ ਦੀਵਾਲੀ ਤੱਕ ਉਹ ਕੈਬਨਿਟ ਦੇ ਨਾਲ ਰੀਵਿਊ ਮੀਟਿੰਗ ਕਰ ਕੇ ਜਲਦ ਆਮ ਲੋਕਾਂ ਨੂੰ ਬਿਜਲੀ ਬਿੱਲਾਂ ਦੇਸ਼ ਵਿਚ ਕੋਈ ਰਾਹਤ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਹਾਲਾਂਕਿ ਉਹ ਰਾਹਤ ਕੀ ਅਤੇ ਕਿਵੇਂ ਮਿਲੇਗੀ ਇਸ ਦਾ ਉਹ ਐਲਾਨ ਹਾਲੇ ਨਹੀਂ ਕਰ ਸਕਦੇ ਰਿਵਿਊ ਕਰਨ ਤੋਂ ਬਾਅਦ ਹੀ ਸੰਬੰਧੀ ਫੈਸਲਾ ਜ਼ਰੂਰ ਲਿਆ ਜਾਵੇਗਾ।
ਨਹੀਂ ਪਹੁੰਚੇ ਇੰਡਸਟਰੀ ਚੇਅਰਮੈਨ
ਅੱਜ ਲੁਧਿਆਣਾ ਵਿੱਚ ਵਪਾਰੀਆਂ ਦੇ ਨਾਲ ਮੁਲਾਕਾਤ ਦੇ ਦੌਰਾਨ ਨਾ ਸਿਰਫ਼ ਕਾਂਗਰਸ ਦੇ ਕੁਝ ਵਿਧਾਇਕ ਗ਼ੈਰਹਾਜ਼ਰ ਰਹੇ, ਸਗੋਂ ਇੰਡਸਟਰੀ ਦੇ ਚੇਅਰਮੈਨਾਂ ਨੇ ਵੀ ਆਪਣੀ ਹਾਜ਼ਰੀ ਇਸ ਬੈਠਕ ਦੇ ਦੌਰਾਨ ਨਹੀਂ ਲਵਾਈ।
ਇਸ ਸੰਬੰਧੀ ਜਦੋਂ ਮਨਪ੍ਰੀਤ ਬਾਦਲ ਨੂੰ ਸਵਾਲ ਕੀਤਾ ਗਿਆ ਤਾਂ ਉਹ ਗੱਲ੍ਹ ਟਾਲਦੇ ਵਿਖਾਈ ਦਿੱਤੇ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਦੋਂ ਸਰਕਾਰ ਹੀ ਚੱਲ ਕੇ ਆ ਗਈ ਹੈ, ਤਾਂ ਇਸ ਸਵਾਲ ਦਾ ਕੋਈ ਜਵਾਬ ਨਹੀਂ ਬਣਦਾ ਹਾਲਾਂਕਿ ਇਸ ਦੌਰਾਨ ਵਿਧਾਇਕ ਕੁਲਦੀਪ ਵੈਦ, ਵਿਧਾਇਕ ਰਾਕੇਸ਼ ਪਾਂਡੇ ਅਤੇ ਸੁਰਿੰਦਰ ਡਾਵਰ ਬੈਠਕ ਦੇ ਵਿਚ ਨਹੀਂ ਵਿਖਾਈ ਦਿੱਤੇ।
ਕਾਰੋਬਾਰੀਆਂ ਨੇ ਕਿਹਾ ਮਸਲੇ ਹੱਲ ਹੋਣ ਦੀ ਆਸ
ਇਸ ਸਬੰਧੀ ਬੈਠਕ ਤੋਂ ਬਾਅਦ ਜਦੋਂ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਸਰਕਾਰ ਬੀਤੇ ਲਗਾਤਾਰ 4.5 ਸਾਲ ਤੋਂ ਵਪਾਰੀਆਂ ਦੇ ਮਸਲੇ ਹੱਲ ਕਰਨ ਦੇ ਦਾਅਵੇ ਤਾਂ ਕਰਦੀ ਰਹੀ, ਪਰ ਮਸਲੇ ਹੱਲ ਅੱਜ ਤੱਕ ਨਹੀਂ ਹੋਏ।
ਉਨ੍ਹਾਂ ਨੇ ਕਿਹਾ ਕਿ ਬੈਠਕ ਦਾ ਫ਼ਾਇਦਾ ਤਾਂ ਹੀ ਹੋਵੇਗਾ ਜੇਕਰ ਸਰਕਾਰ ਵਪਾਰੀਆਂ ਦੇ ਮਸਲਿਆਂ ਦਾ ਹੱਲ ਕਰੇ ਲੁਧਿਆਣਾ ਤੋਂ ਸਾਈਕਲ ਪਾਰਟਸ ਦੀ ਸੀਨੀਅਰ ਇੰਡਸਟਰੀਲਿਸਟ ਗੁਰਮੀਤ ਕੁਲਾਰ ਨੇ ਕਿਹਾ ਕਿ ਸਰਕਾਰ ਫ਼ਾਇਦਾ ਤਾਂ ਹੀ ਹੋਵੇਗਾ ਜਦੋਂ ਮਸਲੇ ਹੱਲ ਹੋਣਗੇ।
ਉਨ੍ਹਾਂ ਕਿਹਾ ਵਪਾਰੀ ਹਮੇਸ਼ਾ ਸਰਕਾਰ ਵੱਲ ਆਸ ਨਾਲ ਹੀ ਵੇਖਦਾ ਹੈ, ਉਧਰ ਦੂਜੇ ਪਾਸੇ ਰੀਅਲ ਅਸਟੇਟ ਨਾਲ ਸਬੰਧਤ ਕੌਲੋਨਾਈਜ਼ਰ ਇਸ ਮੀਟਿੰਗ ਤੋਂ ਖ਼ਫਾ ਹੋ ਕੇ ਜਾਂਦੇ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵੱਲੋਂ ਸਟੇਜ ਸਾਂਭੀ ਜਾ ਰਹੀ ਸੀ।
ਉਹ ਸਰਕਾਰ ਦਾ ਪੱਖ ਜ਼ਿਆਦਾ ਅਤੇ ਸਨਅਤਕਾਰਾਂ (Industrialists) ਦਾ ਪੱਖ ਲੈ ਰਹੇ ਸਨ, ਉਨ੍ਹਾਂ ਨੇ ਕਿਹਾ ਕਿ ਇਹ ਚੋਣ ਸਟੰਟ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨਾਲ ਜੋ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਹਾਲੇ ਤੱਕ ਪੂਰੇ ਨਹੀਂ ਹੋਏ।
ਕੈਪਟਨ ਨੂੰ ਦੱਸਿਆ ਪੁਰਾਣੀ ਜਨਰੇਸ਼ਨ
ਲੁਧਿਆਣਾ ਪਹੁੰਚੇ ਮਨਪ੍ਰੀਤ ਬਾਦਲ ਹਾਲਾਂਕਿ ਵਪਾਰੀਆਂ ਟੈਕਸ ਅਤੇ ਜੀਐੱਸਟੀ ਸਬੰਧੀ ਵਿਚਾਰ ਵਟਾਂਦਰਾ ਕਰਦੇ ਰਹੇ, ਪਰ ਜਦੋਂ ਪੱਤਰਕਾਰਾਂ ਵੱਲੋਂ ਕੈਪਟਨ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਿਨਾਂ ਕਤਰ ਆਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੁਰਾਣੀ ਜਨਰੇਸ਼ਨ ਦੇ ਸਨ ਅਤੇ ਪੰਜਾਬ ਨੂੰ ਨਵੀਂ ਜਨਰੇਸ਼ਨ ਦੀ ਲੋੜ ਸੀ , ਜਿਸ ਕਰਕੇ ਇਹ ਬਦਲਾਅ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਬਦਲਾਅ ਦੀ ਅੱਜ ਪੰਜਾਬ ਨੂੰ ਬੇਹੱਦ ਲੋੜ ਹੈ।
ਇਹ ਵੀ ਪੜ੍ਹੋ:ਪਿੰਡ ਪੱਚਰੰਡਾ ਵਿਖੇ ਸ਼ਹੀਦ ਗੱਜਣ ਸਿੰਘ ਦਾ ਕੀਤਾ ਗਿਆ ਅੰਤਮ ਸਸਕਾਰ