ਪੰਜਾਬ

punjab

ETV Bharat / state

ਸਾਇਕਲ 'ਤੇ ਹੁਣ 10 ਬੀਆਈਐਸ ਪ੍ਰਮਾਣਿਤ ਰਿਫਲੈਕਟਰ ਲਾਉਣੇ ਲਾਜ਼ਮੀ, ਕੀ ਪਵੇਗਾ ਸਾਇਕਲ ਦੀਆਂ ਕੀਮਤਾਂ 'ਤੇ ਅਸਰ, ਵੇਖੋ ਖਾਸ ਰਿਪੋਰਟ

ਇਕ ਸਾਇਕਲ 'ਤੇ ਹੁਣ 10 ਬੀਆਈਐਸ (Bureau of Indian Standards) ਪ੍ਰਮਾਣਿਤ ਰਿਫਲੈਕਟਰ ਲਾਉਣਾ ਲਾਜ਼ਮੀ ਕੀਤਾ ਗਿਆ ਹੈ। ਕੀ ਸਾਇਕਲ ਦੀ ਕੀਮਤ ਉੱਤੇ ਇਸ ਦਾ ਅਸਰ ਪਵੇਗਾ? ਕੀ ਆਮ ਆਦਮੀ ਦੀ ਸਵਾਰੀ ਮਹਿੰਗੀ ਹੋਵੇਗੀ, ਕਿਉਂਕਿ ਰਿਫਲੈਕਟਰ ਨਾ ਲਗਾਉਣ ਵਾਲੇ ਨੂੰ 2 ਲੱਖ ਜੁਰਮਾਨਾ ਤੇ 2 ਸਾਲ ਤੱਕ ਕੈਦ ਦੀ ਤਜਵੀਜ਼। ਵੇਖੋ ਇਹ ਖਾਸ ਰਿਪੋਰਟ।

BIS certified reflectors on the bicycle, Ludhiana
ਸਾਇਕਲ 'ਤੇ ਹੁਣ ਬੀਆਈਐਸ ਪ੍ਰਮਾਣਿਤ ਰਿਫਲੈਕਟਰ ਲਾਉਣੇ ਲਾਜ਼ਮੀ

By

Published : Jun 25, 2023, 1:32 PM IST

ਸਾਇਕਲ 'ਤੇ ਹੁਣ 10 ਬੀਆਈਐਸ ਪ੍ਰਮਾਣਿਤ ਰਿਫਲੈਕਟਰ ਲਾਉਣੇ ਲਾਜ਼ਮੀ, ਕੀਮਤਾਂ 'ਤੇ ਕੀ ਹੋਵੇਗਾ ਅਸਰ?

ਲੁਧਿਆਣਾ:ਸਾਇਕਲ ਦੇ ਗੜ੍ਹ ਵਜੋਂ ਮੰਨਿਆਂ ਜਾਂਦਾ ਹੈ ਲੁਧਿਆਣਾ ਸ਼ਹਿਰ, ਜਿਸ ਦਾ ਸਾਇਕਲ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ। ਸਾਇਕਲ ਨੂੰ ਆਮ ਆਦਮੀ ਦੀ ਸਵਾਰੀ ਕਿਹਾ ਜਾਂਦਾ ਹੈ, ਪਰ ਹੁਣ ਆਮ ਆਦਮੀ ਦੀ ਇਹ ਸਵਾਰੀ 200 ਰੁਪਏ ਤੋਂ ਲੈਕੇ 500 ਰੁਪਏ ਤੱਕ ਮਹਿੰਗੀ ਹੋ ਜਾਵੇਗੀ, ਕਿਉਂਕਿ ਹੁਣ ਸਾਇਕਲ ਉੱਤੇ BIS ਪ੍ਰਮਾਣਿਤ 10 ਰਿਫਲੈਕਟਰ ਲਾਉਣੇ ਲਾਜ਼ਮੀ ਹੋਣਗੇ। ਇਨ੍ਹਾਂ ਵਿਚੋਂ 2-2 ਸਾਇਕਲ ਦੇ ਚੱਕਿਆਂ (ਟਾਇਰਾਂ) ਉੱਤੇ ਇਕ ਸਾਇਕਲ ਦੇ ਅੱਗੇ ਇਕ ਸਾਇਕਲ ਦੇ ਪਿੱਛੇ, 2-2 ਰਿਫਲੈਕਟਰ ਸਾਇਕਲ ਦੇ ਪੈਡਲ ਉੱਤੇ ਵੀ ਲਗਣਗੇ। ਇੰਨਾਂ ਹੀ ਨਹੀਂ, ਇਹ ਰਿਫਲੈਕਟਰ ਬੀਆਈਐਸ ਪ੍ਰਮਾਣਿਤ ਹੋਣੇ ਚਾਹੀਦੇ ਹਨ ਜਿਸ ਨੂੰ ਲੈਕੇ ਸਾਇਕਲ ਕਾਰੋਬਾਰੀ ਸਾਇਕਲ ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ ਜਤਾ ਰਹੇ ਹਨ। ਫਿਲਹਾਲ ਲੁਧਿਆਣਾ ਵਿੱਚ 3 ਅਜਿਹੀਆਂ ਕੰਪਨੀਆਂ ਹਨ, ਜੋ ਕਿ ਬੀਆਈਐਸ ਪ੍ਰਮਾਣਿਤ ਰਿਫਲੈਕਟਰ ਬਣਾ ਰਹੀਆਂ ਹਨ ਅਤੇ 1 ਕੰਪਨੀ ਜਲਦ ਹੀ ਇਹ ਮਾਨਤਾ ਲੈ ਲਵੇਗੀ।

ਮਾਈਕ੍ਰੋ, ਛੋਟੇ ਤੇ ਵੱਡੀਆਂ ਇੰਡਸਟਰੀਆਂ ਲਈ ਫੀਸ :ਯੂਸੀਪੀਐਮਏ ਏਸ਼ੀਆ ਦੀ ਸਭ ਤੋਂ ਵੱਡੀ ਸਾਇਕਲ ਦੇ ਪਾਰਟਸ ਬਣਾਉਣ ਵਾਲੇ ਮੈਂਬਰਾਂ ਦੀ ਐਸੋਸੀਏਸ਼ਨ ਹੈ ਜਿਸ ਵੱਲੋਂ ਭਾਰਤ ਸਰਕਾਰ ਅਤੇ ਬੀਆਈਐਸ ਨਾਲ ਮਿਲ ਕੇ ਕੈਂਪ ਲਗਾਇਆ ਗਿਆ, ਜੋ ਕਿ 30 ਜੂਨ ਤੱਕ ਚੱਲੇਗਾ। ਇਸ ਕੈਂਪ ਵਿੱਚ ਮਾਈਕ੍ਰੋ, ਛੋਟੇ ਅਤੇ ਮੀਡੀਅਮ ਓਦੋਯਗ ਲਈ ਵੱਖ ਵੱਖ ਫੀਸ ਰੱਖੀ ਗਈ ਹੈ। ਮਾਈਕ੍ਰੋ ਲਈ 10 ਹਜ਼ਾਰ ਫੀਸ, ਸਮਾਲ ਲਈ 20 ਹਜ਼ਾਰ ਅਤੇ ਵੱਡੀ ਇੰਡਸਟਰੀ ਲਈ 40 ਹਜ਼ਾਰ ਫੀਸ ਹੋਵੇਗੀ ਜਿਸ ਨੂੰ ਰਜਿਸਟਰ ਕਰਨ ਵਾਲੀਆਂ ਸਾਇਕਲ ਇੰਡਸਟਰੀਆਂ ਇਸ ਜੁਰਮਾਨੇ ਤੋਂ ਬਚ ਸਕਣਗੀਆਂ। ਪਰ, ਕਿੰਨੇ ਰਿਫਲੈਕਟਰ ਲੱਗੇ, ਕਿੰਨੇ ਬਚੇ ਹਨ, ਇਸ ਦਾ ਵੀ ਰਿਕਾਰਡ ਸਾਇਕਲ ਕਾਰੋਬਾਰੀ ਨੂੰ ਰੱਖਣਾ ਹੋਵੇਗਾ, ਹੁਣ ਤੱਕ 48 ਇੰਡਸਟਰੀਆਂ ਰਜਿਸਟਰ ਹੋ ਚੁੱਕੀਆਂ ਹਨ।

ਕੀ ਹੈ ਸਾਇਕਲ 'ਤੇ ਬੀਆਈਐਸ ਪ੍ਰਮਾਣਿਤ ਰਿਫਲੈਕਟਰ ਲਾਉਣ ਦਾ ਨਿਯਮ

ਸਾਇਕਲਾਂ ਦੀ ਵਧ ਸਕਦੀ ਹੈ ਕੀਮਤ:ਸਾਇਕਲ ਉੱਤੇ 10, BIS ਪ੍ਰਮਾਣਿਤ ਰਿਫਲੈਕਟਰ ਲਾਉਣ ਦੇ ਨਾਲ ਸਾਇਕਲ ਖਰੀਦਣ ਵਾਲੇ, ਵੇਚਣ ਵਾਲੇ ਅਤੇ ਬਣਾਉਣ ਵਾਲਿਆਂ ਨੇ ਇਸ ਦੀਆਂ ਕੀਮਤਾਂ ਵਧਣ ਦੇ ਆਸਾਰ ਲਗਾਏ ਹਨ। ਬਿਨ੍ਹਾਂ ਪੈਡਲ 60 ਰੁਪਏ ਦੀ ਕਿੱਟ ਵੇਚੀ ਜਾਂਦੀ ਹੈ, ਇਸ ਤੋਂ ਇਲਾਵਾ ਰਿਫਲੈਕਟਰ ਵਾਲੇ ਪੈਡਲ ਲਾਉਣ ਨਾਲ ਕੀਮਤ 150 ਤੋਂ 200 ਰੁਪਏ ਤੱਕ ਵੱਧ ਜਾਵੇਗੀ। ਇਸ ਤੋਂ ਇਲਾਵਾ ਇਸ ਦੀ ਲੇਬਰ ਨੂੰ ਵਿੱਚ ਪਾਉਣ ਨਾਲ ਸਾਇਕਲ ਦੀਆਂ ਕੀਮਤਾਂ ਵਿੱਚ ਇਜਾਫਾ ਹੋ ਜਾਵੇਗਾ। ਲੁਧਿਆਣਾ ਦੇ ਸਾਇਕਲ ਬਣਾਉਣ ਵਾਲੇ ਕਾਰੋਬਾਰੀਆਂ ਨੇ ਚਿੰਤਾ ਜਾਹਿਰ ਕੀਤੀ ਹੈ ਕਿ ਜਿੰਨੀ ਵਡੀ ਗਿਣਤੀ ਵਿੱਚ ਸਾਇਕਲ ਲੁਧਿਆਣਾ ਵਿੱਚ ਬਣਦੇ ਹਨ। ਇਸ ਦੀ ਡਿਮਾਂਡ ਨੂੰ ਪੂਰਾ ਕਰਨਾ ਕਾਫੀ ਮੁਸ਼ਕਿਲ ਹੈ ਜਿਸ ਨੂੰ ਕੇ ਯੂਸੀਪੀਐਮਏ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਰਿਫਲੈਕਟਰ ਬਣਾਉਣ ਵਾਲੀ ਕੰਪਨੀ ਨਾਲ ਸੰਪਰਕ ਕਰਕੇ ਇਹ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਨੂੰ ਪ੍ਰਾਪਤ ਗਿਣਤੀ ਵਿੱਚ ਰਿਫਲੈਕਟਰ ਦੀ ਸਪਲਾਈ ਹੋਵੇ।

ਸਾਇਕਲਾਂ ਦੀ ਕੀਮਤ ਦਾ ਆਮ ਵਿਅਕਤੀ 'ਤੇ ਅਸਰ: ਇਸ ਤੋਂ ਇਲਾਵਾ, ਭਾਰਤ ਵਿੱਚ 37 ਕਰੋੜ ਦੇ ਕਰੀਬ ਪੁਰਾਣੇ ਸਾਇਕਲ ਚੱਲ ਰਹੇ ਹਨ, ਜਿਨ੍ਹਾਂ ਉੱਤੇ ਕਿਸੇ ਉਪਰ ਤਾਂ ਰਿਫਲੈਕਟਰ ਲੱਗੇ ਹਨ, ਪਰ ਕਈਆਂ ਦੇ ਸਾਇਕਲਾਂ ਉੱਤੇ ਰਿਫਲੈਕਟਰ ਨਹੀਂ ਲੱਗੇ। ਉਨ੍ਹਾਂ ਉੱਤੇ ਰਿਫਲੈਕਟਰ ਲਾਉਣੇ ਇਕ ਵੱਡਾ ਚੈਲੰਜ ਰਹਿਣ ਵਾਲਾ ਹੈ, ਕਿਉਂਕਿ ਸਾਇਕਲ ਗਰੀਬ ਦੀ ਸਵਾਰੀ ਹੈ, ਉਸ ਲਈ 200-300 ਰੁਪਏ ਖ਼ਰਚ ਕੇ ਬੀਆਈਐਸ ਪ੍ਰਮਾਣਿਤ ਰਿਫਲੈਕਟਰ ਲਗਵਾਉਣੇ ਕਾਫੀ ਮੁਸ਼ਕਿਲ ਹਨ। ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ ਆਮ ਸਾਇਕਲ ਜਿਸ ਨੂੰ ਰੋਡਸਟਰ ਸਾਇਕਲ ਕਿਹਾ ਜਾਂਦਾ ਹੈ। ਉਸ ਦੀ ਕੀਮਤ 5500 ਰੁਪਏ ਤੱਕ ਪੁੱਜ ਗਈ ਹੈ ਜਿਸ ਕਰਕੇ ਆਮ ਆਦਮੀ ਦੀ ਸਵਾਰੀ ਸਾਇਕਲ ਪਹਿਲਾਂ ਹੀ ਬਹੁਤ ਮਹਿੰਗਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਫੈਂਸੀ ਸਾਇਕਲ ਦੀ ਕੀਮਤ ਵੀ 5000 ਰੁਪਏ ਤੋਂ ਸ਼ੁਰੂ ਹੈ। ਚਾਈਨਾ ਤੋਂ ਵੀ ਵੱਡੇ ਪੱਧਰ ਉੱਤੇ ਸਾਇਕਲ ਆ ਰਹੇ ਹਨ।

ਸਾਇਕਲ 'ਤੇ ਹੁਣ ਬੀਆਈਐਸ ਪ੍ਰਮਾਣਿਤ ਰਿਫਲੈਕਟਰ ਲਾਉਣੇ ਲਾਜ਼ਮੀ

ਸਾਇਕਲ ਵੇਚਣ ਵਾਲੇ ਵਪਾਰੀਆਂ ਦੇ ਮੁਤਾਬਿਕ ਮੌਜੂਦਾਂ ਹਾਲਤਾਂ ਵਿੱਚ ਸਾਇਕਲ ਦੀਆਂ ਕੀਮਤਾਂ ਵਧਣ ਦੇ ਨਾਲ ਉਨ੍ਹਾ ਦੇ ਕੰਮ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਮਜਬੂਰੀ ਵਿੱਚ ਘੱਟ, ਸਗੋਂ ਸ਼ੌਂਕ ਲਈ ਸਾਇਕਲ ਖ਼ਰੀਦਦੇ ਹਨ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਇਹ ਕੰਮ ਕਰ ਰਹੇ। 1979 ਵਿੱਚ ਜਿਸ ਸਾਇਕਲ ਦੀ ਕੀਮਤ 280 ਰੁਪਏ ਸੀ ਉਹ ਅੱਜ 5500 ਦਾ ਹੋ ਗਿਆ ਹੈ। ਸਾਇਕਲ ਆਮ ਆਦਮੀ ਦੀ ਸਵਾਰੀ ਸੀ, ਪਰ ਹੁਣ ਉਹ ਆਮ ਆਦਮੀ ਗਰੀਬ ਆਦਮੀ ਦੀ ਪਹੁੰਚ ਤੋਂ ਵੀ ਬਾਹਰ ਹੁੰਦਾ ਜਾ ਰਿਹਾ ਹੈ। ਰਿਫਲੈਕਟਰ ਦੀਆਂ ਕੀਮਤਾਂ ਦਾ ਇਸ ਉੱਤੇ ਅਸਰ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਕਈ ਕੰਪਨੀਆਂ ਪਹਿਲਾਂ ਹੀ ਲੋੜ ਮੁਤਾਬਿਕ ਰਿਫਲੈਕਟਰ ਲਗਾ ਰਹੀਆਂ ਹਨ, ਪਰ ਹਾਲੇ ਵੀ ਕਈ ਅਜਿਹੀ ਕਪਨੀਆਂ ਹਨ, ਜਿਨ੍ਹਾਂ ਵਿੱਚ ਰਿਫਲੈਕਟਰ ਲੱਗ ਕੇ ਆ ਰਹੇ ਹਨ।

ABOUT THE AUTHOR

...view details