ਪੰਜਾਬ

punjab

ETV Bharat / state

ਲੁਧਿਆਣਾ: ਲੌਕਡਾਊਨ ਨੇ ਲੌਕ ਕੀਤਾ ਨੌਜਵਾਨ ਦਾ ਸੁਪਨਾ, ਕੀਤੀ ਖ਼ੁਦਕੁਸ਼ੀ

ਪੰਜਾਬ ਵਿੱਚ ਚੱਲ ਰਹੇ ਲੌਕਡਾਊਨ ਦੌਰਾਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਲੁਧਿਆਣਾ ਵਿੱਚ ਇੱਕ ਡੀ-ਫਾਰਮੈਸੀ ਦੇ ਵਿਦਿਆਰਥੀ ਨੇ ਮਾਨਸਿਕ ਪਰੇਸ਼ਾਨੀ ਦੇ ਚਲਦੇ ਖੁਦਕੁਸ਼ੀ ਕਰ ਲਈ।

ਅਬਦੁੱਲਾਪੁਰ ਬਸਤੀ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Abdullapur Basti person commits suicide

By

Published : May 11, 2020, 5:51 PM IST

Updated : May 12, 2020, 10:38 AM IST

ਲੁਧਿਆਣਾ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ਭਰ ਵਿੱਚ ਲੌਕਡਾਊਨ ਜਾਰੀ ਹੈ। ਜਿਸ ਕਾਰਨ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਵੀ ਰਦ ਕਰ ਦਿੱਤਾ ਗਿਆ ਹੈ। ਜਿਸ ਤੋਂ ਪਰੇਸ਼ਾਨ ਲੁਧਿਆਣਾ ਦੇ ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਇੱਕ ਡੀ-ਫਾਰਮੈਸੀ ਕਰ ਰਹੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ।

Abdullapur Basti person commits suicide
ਮ੍ਰਿਤਕ ਦੇ ਭਰਾ ਨੇ ਦੱਸਿਆ ਉਹ ਡੀ-ਫਾਰਮੈਸੀ ਦੀ ਪੜਾਈ ਕਰ ਰਿਹਾ ਸੀ ਤੇ ਉਸ ਦੇ ਫਾਇਨਲ ਪ੍ਰੀਖਿਆਵਾਂ ਦਾ ਸਾਲ ਸੀ, ਪਰ ਲੌਕਡਾਊਨ ਹੋਣ ਕਾਰਨ ਉਸ ਦੀਆਂ ਪ੍ਰੀਖਿਆਵਾਂ ਰੱਦ ਹੋ ਗਈਆਂ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਹਮੇਸ਼ਾ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਗੱਲ ਆਖਦਾ ਹੁੰਦਾ ਸੀ ਤੇ ਕਹਿੰਦਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਤੰਗੀ ਪ੍ਰੇਸ਼ਾਨੀ ਨਹੀਂ ਆਉਣ ਦੇਵੇਗਾ। ਉਨ੍ਹਾਂ ਕਿਹਾ ਕਿ ਲੌਕਡਾਊਨ ਹੋਣ ਨਾਲ ਉਹ ਆਪਣੇ ਭਵਿੱਖ ਲਈ ਕਾਫੀ ਚਿੰਤਤ ਸੀ, ਪਰ ਅੱਜ ਜੋ ਉਸ ਨੇ ਕੀਤਾ ਹੈ ਉਸ ਨਾਲ ਸਾਰੇ ਪਰਿਵਾਰ ਦੀਆਂ ਉਮੀਦਾ 'ਤੇ ਪਾਣੀ ਫਿਰ ਗਿਆ ਹੈ।

ਇਹ ਵੀ ਪੜ੍ਹੋ:ਬੁਢਲਾਡਾ ਤੋਂ 12 ਹੋਰ ਕੋਰੋਨਾ ਪੌਜ਼ੀਟਿਵ ਮਰੀਜ਼ ਆਏ ਸਾਹਮਣੇ

ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਨੇ ਇਸ ਘਟਨਾਕਰਮ 'ਤੇ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਨ ਇਹ ਕਦਮ ਚੁੱਕਿਆ ਹੈ। ਉੁਨ੍ਹਾਂ ਕਿਹਾ ਕਿ ਜੇਕਰ ਲੌਕਡਾਊਨ ਨਾ ਹੁੰਦਾ ਤਾਂ ਉਹ ਪ੍ਰੀਖਿਆ ਦੇ ਕੇ ਆਪਣਾ ਭਵਿੱਖ ਸਵਾਰ ਸਕਦਾ ਸੀ ਪਰ ਲੌਕਡਾਊਨ ਨਾਲ ਬਹੁਤ ਕੁਝ ਹੋ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪੀੜਤ ਪਰਿਵਾਰ ਦੀ ਬਣਦੀ ਮਦਦ ਕੀਤੀ ਜਾਵੇ।

Last Updated : May 12, 2020, 10:38 AM IST

ABOUT THE AUTHOR

...view details