ਪੰਜਾਬ

punjab

By

Published : Feb 10, 2020, 10:02 PM IST

ETV Bharat / state

ਲੁਧਿਆਣਾ ਦੇ ਸ਼ਾਹੀ ਇਮਾਮ ਦਾ ਐਲਾਨ, CAA ਵਿਰੁੱਧ ਬਾਈਪਾਸ 'ਤੇ ਦੇਣਗੇ ਧਰਨਾ

ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਸ਼ਾਹੀਨ ਬਾਗ ਦੀ ਤਰਜ਼ ਉੱਤੇ ਜਲੰਧਰ-ਲੁਧਿਆਣਾ ਬਾਈਪਾਸ 'ਤੇ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ।

Ludhiana Shahi Imam called for protest on ludhiana by-pass
ਲੁਧਿਆਣਾ ਦੇ ਸ਼ਾਹੀ ਈਮਾਮ ਦਾ ਐਲਾਨ, ਸੀਏਏ ਵਿਰੁੱਧ ਬਾਈਪਾਸ 'ਤੇ ਧਰਨਾ

ਲੁਧਿਆਣਾ : ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਉੱਥੇ ਹੀ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ।

ਵੇਖੋ ਵੀਡੀਓ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਜਲੰਧਰ-ਲੁਧਿਆਣਾ ਬਾਈਪਾਸ ਉੱਤੇ 12 ਫਰਵਰੀ ਤੋਂ ਪੱਕੇ ਤੌਰ 'ਤੇ ਧਰਨਾ ਲਾਇਆ ਜਾਵੇਗਾ, ਜੋ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿੱਚ ਸਾਰੇ ਧਰਮਾਂ ਨੂੰ ਸੱਦਾ ਦਿੰਦੇ ਹਨ।

ਆਪਣੀ ਹੋਂਦ ਲਈ ਅੱਜ ਵੀ ਸੰਘਰਸ਼ ਕਰ ਰਹੇ ਸਿਕਲੀਗਰ ਬਿਰਾਦਰੀ ਦੇ ਲੋਕ

ਸ਼ਾਹੀ ਇਮਾਮ ਨੇ ਕਿਹਾ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਚੱਲ ਰਹੇ ਧਰਨੇ ਦੀ ਤਰਜ਼ ਉੱਤੇ ਉਹ ਨਾਗਰਿਕਤਾ ਸੋਧ ਐਕਟ ਦੇ ਵਿਰੁੱਧ ਲੁਧਿਆਣਾ-ਜਲੰਧਰ ਬਾਈਪਾਸ ਚੌਕ ਵਿਖੇ ਪੱਕੇ ਤੌਰ ਉੱਤੇ ਧਰਨਾ ਲਾਉਣ ਜਾ ਰਹੇ ਹਨ, ਜਿਸ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਿੱਖ, ਹਿੰਦੂ, ਈਸਾਈ ਅਤੇ ਵਾਲਮੀਕਿ ਸਾਰੇ ਭਾਈਚਾਰਿਆਂ ਵੱਲੋਂ ਸਮਰਥਨ ਦਿੱਤਾ ਜਾਵੇਗਾ।

ABOUT THE AUTHOR

...view details