ਲੁਧਿਆਣਾ: ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ, ਠੰਢ ਵਧਣ ਕਰਕੇ ਲੁਧਿਆਣਾ ਦੀ ਹੋਜਰੀ ਇੰਡਸਟਰੀ ਨੂੰ ਵੀ ਹੁਣ ਬੂਸਟ ਮਿਲਣ ਲੱਗਾ ਹੈ। ਖਾਸ ਕਰਕੇ ਲੁਧਿਆਣਾ ਦੇ ਗਰਮ ਕੱਪੜਿਆਂ ਦੇ ਕਾਰੋਬਾਰੀ ਦੇ ਚਿਹਰੇ ਖਿੜੇ ਹਨ ਕਿਉਂਕਿ ਠੰਢ ਦੇ ਕਰਕੇ ਦੂਜੇ ਸੂਬਿਆਂ ਤੋਂ ਵੀ ਹੁਣ ਆਰਡਰ ਆਉਣੇ ਸ਼ੁਰੂ ਹੋ ਚੁੱਕੇ ਹਨ। ਲੁਧਿਆਣਾ ਹੋਜ਼ਰੀ ਅਤੇ ਨਿਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਹੈ ਕਿ ਹੁਣ ਕਾਰੋਬਾਰ ਦੇ ਵਿੱਚ ਕਾਫੀ ਉਛਾਲ ਆਇਆ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਠੰਡ ਵਿੱਚ ਕਾਫੀ ਇਜ਼ਾਫਾ ਹੋਇਆ ਹੈ, ਜਿਸ ਕਰਕੇ ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਚੰਗਾ ਕਾਰੋਬਾਰ ਹੋਵੇਗਾ। ਹਾਲਾਂਕਿ ਪ੍ਰੋਡਕਸ਼ਨ ਬੰਦ ਹੋ ਗਈ ਹੈ ਪਰ ਫੈਕਟਰੀਆਂ ਦੇ ਵਿੱਚ ਪਿਆ ਮਾਲ ਹੁਣ ਕਲੀਅਰ ਹੋਣ ਦੀ ਉਹਨਾਂ ਨੂੰ ਕਾਫੀ ਉਮੀਦ ਜਾਗੀ ਹੈ।
ਦਸੰਬਰ ਮਹੀਨੇ ਤੋਂ ਬਾਅਦ ਕੰਮ ਵਧਣ ਦੀ ਉਮੀਦ: ਲੁਧਿਆਣਾ ਹੋਜ਼ਰੀ ਅਤੇ ਨਿਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਕਿ ਹਿਮਾਚਲ ਅਤੇ ਕਸ਼ਮੀਰ ਵਿੱਚ ਬਰਫਬਾਰੀ ਹੋਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧੀ ਹੈ, ਜਿਸ ਨਾਲ ਕਾਰੋਬਾਰ ਕਾਫੀ ਵਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖਾਸ ਕਰਕੇ ਲੁਧਿਆਣਾ ਦੀ ਹੌਜਰੀ ਇੰਡਸਟਰੀ ਤੋਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਤੱਕ ਵੀ ਗਰਮ ਕੱਪੜੇ ਸਪਲਾਈ ਹੁੰਦੇ ਹਨ। ਉਹਨਾਂ ਕਿਹਾ ਕਿ ਹੁਣ ਕੰਮ ਦੇ ਵਿੱਚ ਕਾਫੀ ਫਰਕ ਪਿਆ ਹੈ ਕਿਉਂਕਿ 15 ਦਸੰਬਰ ਤੱਕ ਠੰਡ ਪੈਣ ਨਾ ਕਰਕੇ ਉਹ ਡਰੇ ਹੋਏ ਸਨ। ਇਸ ਵਾਰ ਕਾਰੋਬਾਰੀ ਫੈਕਟਰੀਆਂ ਦੇ ਵਿੱਚ ਪਿਆ ਸਟਾਕ ਵੀ ਕਲੀਅਰ ਹੋਣ ਤੋਂ ਨਾ ਉਮੀਦ ਦੇ ਸਨ ਪਰ 20 ਦਸੰਬਰ ਤੋਂ ਬਾਅਦ ਵਧੀ ਠੰਡ ਨੇ ਕਾਰੋਬਾਰ ਦੇ ਵਿੱਚ ਕਾਫੀ ਫਰਕ ਪਾਇਆ ਹੈ। ਉਹਨਾਂ ਕਿਹਾ ਕਿ ਹੁਣ ਜਨਵਰੀ ਮਹੀਨਾ ਪੂਰਾ ਕਾਰੋਬਾਰ ਦਾ ਚੰਗਾ ਰਹੇਗਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਹੋ ਰਹੀ ਹੈ ਇਸ ਕਰਕੇ ਗਰਮ ਕੱਪੜਿਆਂ ਦੀ ਡਿਮਾਂਡ ਕਾਫੀ ਵੱਧ ਗਈ ਹੈ।
ਕਿਹੜੇ ਕਿਹੜੇ ਕੱਪੜੇ ਦੀ ਮੰਗ ਵਧੀ: ਗਰਮ ਕੱਪੜਿਆਂ ਦੀ ਅਸੇਸਰੀ ਖਾਸ ਕਰਕੇ ਟੋਪੀਆਂ, ਦਸਤਾਨੇ, ਸ਼ਾਲ, ਜੁਰਾਬਾਂ, ਮਫਲਰ ਆਦਿ ਦੀ ਡਿਮਾਂਡ ਵਧੀ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਰਡਰ ਆਉਣੇ ਸ਼ੁਰੂ ਹੋ ਗਏ ਨੇ। ਹਾਲਾਂਕਿ ਫੈਕਟਰੀਆਂ ਦੇ ਅੰਦਰ ਪ੍ਰੋਡਕਸ਼ਨ ਬੰਦ ਹੋ ਗਈ ਹੈ ਪਰ ਫੈਕਟਰੀਆਂ ਵਿੱਚ ਪਿਆ ਸਟਾਕ ਹੁਣ ਜਰੂਰ ਕਲੀਅਰ ਹੋ ਜਾਵੇਗਾ। ਠੰਢ ਹਾਲਾਂਕਿ ਦੇਰੀ ਨਾਲ ਪਈ ਹੈ ਪਰ ਹੋਜ਼ਰੀ ਕਾਰੋਬਾਰੀਆਂ ਦੇ ਕੰਮ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਸੀਜ਼ਨ ਵਿੱਚ ਠੰਢ ਜਿਆਦਾ ਪੈਂਦੀ ਹੈ ਤਾਂ ਆਉਣ ਵਾਲੇ ਅਗਲੇ ਦੋ ਤਿੰਨ ਸੀਜ਼ਨ ਵੀ ਚੰਗੇ ਨਿਕਲ ਜਾਂਦੇ ਹਨ ਕਿਉਂਕਿ ਫੈਕਟਰੀਆਂ ਦਾ ਸਟੋਕ ਕਲੀਅਰ ਹੋਣ ਦੇ ਨਾਲ ਨਵੀਂ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਕਾਰੋਬਾਰ ਕਾਫੀ ਅੱਗੇ ਵੱਧਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਪਿਛਲੇ ਸਾਲਾਂ ਦੇ ਪਾਏ ਘਾਟੇ ਵੀ ਪੂਰੇ ਹੋ ਜਾਣਗੇ।
ਆਉਂਦੇ ਦਿਨਾਂ 'ਚ ਵਧੇਗੀ ਮੰਗ:ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਜੈਕਟ ਸਵੈਟਰ ਇਨਰਵੇਅਰ ਆਦਿ ਵੀ ਕਾਫੀ ਵੱਡੀ ਗਿਣਤੀ ਵਿੱਚ ਬਣਦਾ ਹੈ। ਉੱਤਰ ਭਾਰਤ ਦੇ ਵਿੱਚ ਜਿਆਦਾਤਰ ਹਿੱਸਿਆਂ ਦੇ ਅੰਦਰ ਘੱਟੋ-ਘੱਟ ਟੈਂਪਰੇਚਰ ਦੋ ਤੋਂ ਚਾਰ ਡਿਗਰੀ ਦੇ ਵਿੱਚ ਚੱਲ ਰਿਹਾ ਹੈ ਅਤੇ ਇਸ ਦੌਰਾਨ ਲੋਕ ਵੱਡੀ ਗਿਣਤੀ ਦੇ ਵਿੱਚ ਗਰਮ ਕੱਪੜੇ ਦੀ ਖਰੀਦਦਾਰੀ ਕਰਦੇ ਹਨ। ਆਉਂਦੇ ਦਿਨਾਂ ਦੇ ਵਿੱਚ ਮੰਗ ਹੋਰ ਵਧਣ ਦੀ ਉਮੀਦ ਜਾਗ ਗਈ ਹੈ। ਹਾਲਾਂਕਿ ਠੰਢ ਵਿੱਚ ਦੇਰੀ ਹੋਣ ਕਰਕੇ ਬਿਹਾਰ ਅਤੇ ਮੱਧ ਪ੍ਰਦੇਸ਼ ਤੋ ਇਸ ਵਾਰ ਆਰਡਰ ਘੱਟ ਆਏ ਹਨ।
- ਨਵਜੋਤ ਸਿੱਧੂ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲਪੇਟਿਆ, ਕਿਹਾ- ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਨਹੀਂ ਮਿਲਿਆ ਸਵਾਲਾਂ ਦਾ ਜਵਾਬ
- ਅੰਮ੍ਰਿਤਸਰ 'ਚ 10 ਕਿੱਲੋ ਅਫੀਮ ਸਮੇਤ 2 ਤਸਕਰ ਗ੍ਰਿਫ਼ਤਾਰ, ਮਨੀਪੁਰ ਤੋਂ ਲਿਆ ਕੇ ਪੰਜਾਬ 'ਚ ਅਫੀਮ ਤਸਕਰੀ ਕਰਦੇ ਸਨ ਮੁਲਜ਼ਮ
- Punjab Weather: ਹੋਰ ਠੰਢੇ ਹੋਣਗੇ ਦਿਨ, ਧੁੰਦ ਦੀ ਚਿਤਾਵਨੀ, ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ