ਪੰਜਾਬ

punjab

ETV Bharat / state

ਲੁਧਿਆਣਾ ਦੇ ਕਾਰੋਬਾਰੀਆਂ ਨੂੰ ਭਰਮਾਉਣ ਲੱਗੇ ਉਮੀਦਵਾਰ, ਕਾਰੋਬਾਰੀ ਸੋਚ ਸਮਝ ਕੇ ਪਾਉਣਗੇ ਵੋਟਾਂ

ਲੁਧਿਆਣਾ ਦੇ ਕਾਰੋਬਾਰੀਆਂ ਨੂੰ ਭਰਮਾਉਣ ਵਿੱਚ ਉਮੀਦਵਾਰ ਲੱਗੇ ਹਨ, ਪਰ ਕਾਰੋਬਾਰੀਆਂ ਨੇ ਕਿਹਾ ਪਿਛਲੀਆਂ ਸਰਕਾਰਾਂ ਨੇ ਵਾਅਦੇ ਪੂਰੇ ਨਹੀਂ ਕੀਤੇ, ਇਸ ਵਾਰ ਸੋਚ ਸਮਝ ਕੇ ਵੋਟ ਦਵਾਂਗੇ।

ਲੁਧਿਆਣਾ ਦੇ ਕਾਰੋਬਾਰੀਆਂ ਨੂੰ ਭਰਮਾਉਣ ਲੱਗੇ ਉਮੀਦਵਾਰ
ਲੁਧਿਆਣਾ ਦੇ ਕਾਰੋਬਾਰੀਆਂ ਨੂੰ ਭਰਮਾਉਣ ਲੱਗੇ ਉਮੀਦਵਾਰ

By

Published : Feb 18, 2022, 12:17 PM IST

ਲੁਧਿਆਣਾ: ਲੁਧਿਆਣਾ ਇੰਡਸਟਰੀਅਲ ਹੱਬ ਹੈ ਤੇ ਖਾਸ ਕਰਕੇ ਲੁਧਿਆਣਾ ਪੱਛਮੀ ਦੇ ਵਿੱਚ ਵੱਡੀ ਤਦਾਦ ਦੇ ਅੰਦਰ ਕਾਰੋਬਾਰੀ ਰਹਿੰਦੇ ਹਨ ਤੇ ਹੁਣ ਸਾਰੇ ਹੀ ਪਾਰਟੀਆਂ ਦੇ ਉਮੀਦਵਾਰ ਕਾਰੋਬਾਰੀਆਂ ਨੂੰ ਲੁਭਾਉਣ ਵਿੱਚ ਲੱਗੇ ਹੋਏ ਹਨ, ਇੱਥੋਂ ਤੱਕ ਕੇ ਵੱਡੇ-ਵੱਡੇ ਲੀਡਰ ਆ ਕੇ ਵੀ ਕਾਰੋਬਾਰੀਆਂ ਦੇ ਨਾਲ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੇ ਹਨ।

ਜਿੱਥੇ ਭਾਜਪਾ ਕਾਰੋਬਾਰੀਆਂ ਨੂੰ 4 ਰੁਪਏ ਯੂਨਿਟ ਦੇਣ ਦੀ ਗੱਲ ਕਹਿ ਰਹੀ ਹੈ, ਉਥੇ ਹੀ ਦੂਜੇ ਪਾਸੇ ਸੁਖਬੀਰ ਬਾਦਲ ਨੇ ਤੇ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੀ ਸਨਅਤ ਨੂੰ ਮੁੜ ਸੁਰਜੀਤ ਕਰਨ ਦੀਆਂ ਗੱਲਾਂ ਕਹੀਆਂ ਹਨ। ਜਦੋਂ ਕਿ ਦੂਜੇ ਪਾਸੇ ਚਰਨਜੀਤ ਚੰਨੀ ਲਗਾਤਾਰ ਇਨਵੈਸਟ ਪੰਜਾਬ ਦੀ ਗੱਲ ਕਹਿ ਕੇ ਪੰਜਾਬ ਅੰਦਰ ਕਰੋੜਾਂ ਰੁਪਏ ਦੇ ਨਿਵੇਸ਼ ਕਰਨ ਦੀ ਗੱਲ ਆਖ ਰਹੇ ਹਨ।

ਲੁਧਿਆਣਾ ਦੇ ਕਾਰੋਬਾਰੀਆਂ ਨੂੰ ਭਰਮਾਉਣ ਲੱਗੇ ਉਮੀਦਵਾਰ

ਉੱਧਰ ਇਸ ਪੂਰੇ ਮਾਮਲੇ ਦੇ ਵਿੱਚ ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੂੰ ਅਸੀਂ ਵੇਖ ਚੁੱਕੇ ਹਾਂ ਕਿਸੇ ਨੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਉਨ੍ਹਾਂ ਨੇ ਕਿਹਾ ਕਿ ਵਪਾਰ ਲਗਾਤਾਰ ਘਟਦਾ ਜਾ ਰਿਹਾ ਹੈ ਹੁਣ ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਬਾਰੇ ਵੀ ਉਹ ਸੋਚਦੇ ਨੇ ਪਾਕਿ ਗੁਆਂਢੀ ਸਟੇਟਾਂ ਵੱਲ ਲੁਧਿਆਣੇ ਦਾ ਵਪਾਰੀ ਰੁੱਖ ਕਰ ਰਿਹਾ ਹੈ ਜਿਸ ਦਾ ਕਾਰਨ ਪਿਛਲੀਆਂ ਸਰਕਾਰਾਂ ਨੇ ਅਤੇ ਇਸ ਵਾਰ ਉਹ ਸੋਚ ਸਮਝ ਕੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਵਪਾਰੀਆਂ ਨੇ ਕਿਹਾ ਹੈ ਕਿ ਸਾਡੇ ਅੱਗੇ ਕਈ ਵੱਡੀ ਚੁਨੌਤੀਆਂ ਨੇ ਫੋਕਲ ਪੁਆਇੰਟ ਵਿੱਚ ਅਜਿਹੇ ਹਾਲਾਤ ਨੇ ਕਿ ਉਥੇ ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਆਉਣ ਲੱਗੇ ਇਹ ਨਹੀਂ ਪਤਾ ਹੁੰਦਾ ਕਿ ਵਪਾਰੀ ਵਾਪਿਸ ਆ ਵੀ ਪਾਏਗਾ ਜਾਂ ਨਹੀਂ।

ਜਦਕਿ ਉੱਧਰ ਦੂਜੇ ਪਾਸੇ ਸਿਆਸੀ ਪਾਰਟੀਆਂ ਵੀ ਸਨਅਤਕਾਰਾਂ ਨੂੰ ਆਪਣੇ ਹੱਕ ਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਲਗਾਤਾਰ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਸਨਅਤਕਾਰਾਂ ਨਾਲ ਬੈਠਕਾਂ ਕਰਕੇ ਉਨ੍ਹਾਂ ਨੂੰ ਆਪਣਾ ਇੰਡਸਟਰੀ ਲਈ ਰੋਡ ਮੈਪ ਦੱਸ ਰਹੇ ਨੇ ਪੱਛਮੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਬਿਕਰਮ ਸਿੱਧੂ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਮਜ਼ਬੂਤ ਸਰਕਾਰ ਹੈ ਤੇ ਜੇਕਰ ਇੰਡਸਟਰੀ ਨੂੰ ਵੀ ਮਜ਼ਬੂਤ ਕਰਨਾ ਹੈ ਤਾਂ ਭਾਜਪਾ ਦੀ ਸਰਕਾਰ ਸੂਬੇ ਦੇ ਵਿੱਚ ਵੀ ਬਣਨੀ ਜ਼ਰੂਰੀ ਹੈ।

ਇਹ ਵੀ ਪੜੋ:ਅਨੁਰਾਗ ਠਾਕੁਰ ਨੇ ਵਿਰੋਧੀਆਂ ਨੂੰ ਲਿਆ ਆੜੇ ਹੱਥ, ਕਿਹਾ- AAP ਦਾ ਮਤਲਬ 'ਅਰਵਿੰਦ ਐਂਟੀ ਪੰਜਾਬ'

ABOUT THE AUTHOR

...view details