ਲੁਧਿਆਣਾ: ਘਰੇਲੂ ਗੈਸ ਯਾਨੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਐਲਪੀਜੀ ਸਿਲੰਡਰ ਦੀ ਕੀਮਤ ਬਿਨ੍ਹਾਂ ਸਬਸਿਡੀ ਤੋਂ 796 ਰੁਪਏ ਪ੍ਰਤੀ ਯੂਨਿਟ ਹੋ ਗਈ ਹੈ। ਇਸ ਨੂੰ ਲੈ ਕੇ ਆਮ ਲੋਕਾਂ ਦਾ ਖ਼ਾਸ ਕਰਕੇ ਮਹਿਲਾਵਾਂ ਦਾ ਬਜਟ ਵਿਗੜ ਗਿਆ ਹੈ। ਮਹਿਲਾਵਾਂ ਨੇ ਕਿਹਾ ਕਿ ਹੁਣ ਚੁੱਲ੍ਹਾ ਹੀ ਉਨ੍ਹਾਂ ਕੋਲ ਵਿਕਲਪ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਅੱਛੇ ਦਿਨ ਲਿਆਉਣ ਦੀ ਗੱਲ ਆਖੀ ਸੀ ਪਰ ਅਜਿਹਾ ਕੁਝ ਵੀ ਨਹੀਂ ਵਿਖਾਈ ਦੇ ਰਿਹਾ, ਉਨ੍ਹਾਂ ਕਿਹਾ ਪੈਟਰੋਲ ਡੀਜ਼ਲ ਗੈਸ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ।
ਮਹਿਲਾਵਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੈਟਰੋਲ ਡੀਜ਼ਲ ਦੇ ਨਾਲ-ਨਾਲ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਪਰ ਸਰਕਾਰ ਇਸ ਮਾਮਲੇ 'ਤੇ ਚੁੱਪ ਹੈ। ਮਹਿਲਾਵਾਂ ਨੇ ਕਿਹਾ ਕਿ ਗੈਸ ਸਿਲੰਡਰ 800 ਰੁਪਏ ਦੇ ਕਰੀਬ ਹੋ ਗਿਆ ਹੈ ਅਤੇ ਹੁਣ ਕੋਈ ਸਬਸਿਡੀ ਵੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ।