ਲੁਧਿਆਣਾ: ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਨਵੀਂਆਂ ਹਦਾਇਤਾਂ (New instructions) ਪੰਜਾਬ ਸਰਕਾਰ (Government of Punjab) ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ ਦੂਜੇ ਪਾਸੇ ਸ਼ਹਿਰ ਦੇ ਅੰਦਰ ਵੱਡੀ ਤਾਦਾਦ ਵਿੱਚ ਲੇਬਰ ਰਹਿੰਦੀ ਹੈ। ਜੋ ਹੁਣ ਨਾ ਸਿਰਫ਼ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਸਗੋ ਉੱਤਰ ਪ੍ਰਦੇਸ਼ ਵਿੱਚ ਚੋਣਾ (Elections in Uttar Pradesh) ਦੇ ਕਰਕੇ ਵੀ ਵੱਡੀ ਤਦਾਦ ‘ਚ ਲੇਬਰ ਵਾਪਿਸ ਜਾ ਰਹੀ ਹੈ ਜਿਸ ਦਾ ਸਿੱਧਾ ਨੁਕਸਾਨ ਲੁਧਿਆਣਾ ਦੀ ਇੰਡਸਟਰੀ (Industry of Ludhiana) ਨੂੰ ਹੋ ਰਿਹਾ ਹੈ। ਕੰਮ ਕਰਨ ਲਈ ਲੇਬਰ ਦੀ ਕਮੀ ਆ ਰਹੀ ਹੈ। ਇੱਥੋਂ ਤੱਕ ਕੇ ਪੰਜਾਬ ਸਰਕਾਰ (Government of Punjab) ਵੱਲੋਂ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਜਿਨ੍ਹਾਂ ਨੂੰ ਕੋਰੋਨਾ ਸੰਬੰਧੀ ਵੈਕਸੀਨ ਨਹੀਂ ਲੱਗੀ ਉਹ ਸਫਰ ਨਹੀਂ ਕਰ ਸਕਣਗੇ ਅਤੇ ਨਾ ਹੀ ਜਨਤਕ ਥਾਵਾਂ ‘ਤੇ ਹੁਣ ਕੰਮ ਕਰ ਸਕਣਗੇ ਜਿਸ ਕਰਕੇ ਲੇਬਰ ਡਰੀ ਹੋਈ ਹੈ ਅਤੇ ਵਾਪਿਸ ਜਾ ਰਹੀ ਹੈ
ਯੂ.ਪੀ. ਚੋਣਾ ਤੋਂ ਪਹਿਲਾਂ ਪੰਜਾਬ ਤੋਂ ਲੇਬਰ ਗਾਇਬ ਲੁਧਿਆਣਾ ਦੇ ਰੇਲਵੇ ਸਟੇਸ਼ਨ (Ludhiana Railway Station) ‘ਤੇ ਪਹੁੰਚੇ ਮਜ਼ਦੂਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਚੋਣਾ (Elections in Uttar Pradesh) ਹੋਣ ਕਰਕੇ ਉਹ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਸੂਬੇ ਦੇ ਚੰਗੇ ਭਵਿੱਖ ਲਈ ਇੱਕ ਚੰਗੀ ਸਰਕਾਰ ਚਾਹੁੰਦੇ ਹਨ। ਜਿਸ ਕਰਕੇ ਉਹ ਵੋਟਾਂ ਦੇ ਜ਼ਰੀਏ ਆਪਣੇ ਸੂਬੇ ਲਈ ਚੰਗੀ ਸਰਕਾਰ ਨੂੰ ਚੋਣਨਗੇ।ਇਸ ਮੌਕੇ ਪੰਜਾਬ ਅੰਦਰ ਵੱਧ ਰਹੇ ਕੋਰੋਨਾ (Corona) ਦੇ ਮਾਮਲਿਆ ‘ਤੇ ਮਜ਼ਦੂਰਾਂ ਨੇ ਕਿਹਾ ਕਿ ਕੋਰੋਨਾ (Corona) ਕਰਕੇ ਫੈਕਟਰੀਆਂ ਵਿੱਚ ਕੰਮ ਘਟ ਗਿਆ ਹੈ। ਜਿਸ ਕਰਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂ.ਪੀ. ਚੋਣਾ ਤੋਂ ਪਹਿਲਾਂ ਪੰਜਾਬ ਤੋਂ ਲੇਬਰ ਗਾਇਬ ਦੂਜੇ ਪਾਸੇ ਸਨਅਤਕਾਰਾ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਚੋਣਾ (Elections in Uttar Pradesh) ਕਾਰਨ ਉਨ੍ਹਾਂ ਦੀ ਲੇਬਰ ਆਪਣੇ ਪਿੰਡਾਂ ਨੂੰ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਦੇ ਕਾਰੋਬਾਰ ਨੂੰ ਵੱਡਾ ਨੁੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੰਮ ਕਰਨ ਵਾਲੀ ਲੇਬਰ 90 ਫੀਸਦੀ ਦੂਜੇ ਸੂਬਿਆ ਤੋਂ ਆਉਦੀ ਹੈ।
ਯੂ.ਪੀ. ਚੋਣਾ ਤੋਂ ਪਹਿਲਾਂ ਪੰਜਾਬ ਤੋਂ ਲੇਬਰ ਗਾਇਬ ਇਸ ਮੌਕੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਪੰਜਾਬ ਸਰਕਾਰ (Government of Punjab) ਵੱਲੋਂ ਜਾਰੀ ਕੀਤੀਆਂ ਨਵੀਆ ਹਦਾਇਤਾ ‘ਤੇ ਬੋਲਦਿਆ ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਤੋਂ ਪੰਜਾਬ ਅੰਦਰ ਲਾਕਡਾਊਨ ਲੱਗਦਾ ਹੈ ਤਾਂ ਉਨ੍ਹਾਂ ਨੂੰ ਇਸ ਵਾਰ ਵੱਡਾ ਨੁਕਸਾਨ ਹੋਵੇਗਾ। ਜਿਸ ਕਾਰਨ ਕਈ ਵਪਾਰੀ ਭਾਰੀ ਕਰਜ਼ ਦੇ ਹੇਠ ਵੀ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਅੰਦਰ ਪੰਜਾਬ ਸਰਕਾਰ (Government of Punjab) ਨੂੰ ਵਾਪਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਦਾਇਤਾ ਜਾਰੀ ਕਰਨੀਆ ਚਾਹੀਦੀਆਂ ਹਨ।ਉਧਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ (Akali leader Maheshinder Grewal) ਨੇ ਪੰਜਾਬ ਸਰਕਾਰ (Government of Punjab) ‘ਤੇ ਤੰਜ ਕਸਦੇ ਕਿਹਾ ਕਿ ਪੰਜਾਬ ਵਿੱਚ ਲੇਬਰ ਦਾ ਜਾਣਾ ਪੰਜਾਬ ਸਰਕਾਰ (Government of Punjab) ਦੀ ਫੇਲ੍ਹੀਅਤ ਨੂੰ ਦਰਸਾਉਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਦੀਆਂ ਮਾੜੀਆ ਨੀਤੀਆ ਕਰਕੇ ਲੇਬਰ ਪੰਜਾਬ ਵਿੱਚ ਨਹੀਂ ਰੁਕ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਅੰਦਰ ਕਿਸੇ ਵੀ ਵਪਾਰੀ ਦਾ ਨੁਕਸਾਨ ਹੁੰਦਾ ਹੈ ਉਸ ਲਈ ਪੰਜਾਬ ਸਰਕਾਰ (Government of Punjab) ਪੂਰਨ ਤੌਰ ‘ਤੇ ਜ਼ਿੰਮੇਵਾਰ ਹੈ।