ਪੰਜਾਬ

punjab

ETV Bharat / state

ਮਜਬੂਰ ਪਿਤਾ ਦੀ ਸਰਕਾਰ ਅੱਗੇ ਫਰਿਆਦ, ਮੇਰੇ ਪੋਤੇ ਨੂੰ ਪੜ੍ਹਾਓ

ਬੀਤੇ ਦਿਨੀਂ ਲੁਧਿਆਣਾ ਦੇ ਵਿਚ ਜਿਮ ਟਰੇਨਰ ਵਰਿੰਦਰ ਕੋਹਲੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਕਰ ਕੇ ਪੂਰੇ ਲੁਧਿਆਣੇ ਵਿੱਚ ਸੋਗ ਦਾ ਮਾਹੌਲ ਹੈ। ਟਰੇਨਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਅਤੇ ਜਿੰਮ ਬੰਦ ਹੋਣ ਕਾਰਨ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਸੀ ਜਿਸ ਕਰਕੇ ਉਨ੍ਹਾਂ ਪਰਿਵਾਰਕ ਮਜਬੂਰੀਆਂ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

By

Published : May 26, 2021, 10:08 PM IST

ਮਜਬੂਰ ਪਿਤਾ ਦੀ ਸਰਕਾਰ ਅੱਗੇ ਫਰਿਆਦ, ਮੇਰੇ ਪੋਤੇ ਨੂੰ ਪੜ੍ਹਾਓ

ਲੁਧਿਆਣਾ : ਬੀਤੇ ਦਿਨੀਂ ਲੁਧਿਆਣਾ ਦੇ ਵਿਚ ਜਿਮ ਟਰੇਨਰ ਵਰਿੰਦਰ ਕੋਹਲੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਕਰ ਕੇ ਪੂਰੇ ਲੁਧਿਆਣੇ ਵਿੱਚ ਸੋਗ ਦਾ ਮਾਹੌਲ ਹੈ। ਟਰੇਨਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਅਤੇ ਜਿੰਮ ਬੰਦ ਹੋਣ ਕਾਰਨ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਸੀ ਜਿਸ ਕਰਕੇ ਉਨ੍ਹਾਂ ਪਰਿਵਾਰਕ ਮਜਬੂਰੀਆਂ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮਜਬੂਰ ਪਿਤਾ ਦੀ ਸਰਕਾਰ ਅੱਗੇ ਫਰਿਆਦ, ਮੇਰੇ ਪੋਤੇ ਨੂੰ ਪੜ੍ਹਾਓ

ਮ੍ਰਿਤਕ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਪਹੁੰਚੇ ਤੇ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਮ੍ਰਿਤਕ ਦੇ ਪਿਤਾ ਬਲਬੀਰ ਕੋਹਲੀ ਨੇ ਕਿਹਾ ਕਿ ਸਰਕਾਰ ਨੂੰ ਜਿਮ ਵੀ ਖੋਲ੍ਹਣੇ ਚਾਹੀਦੇ ਹਨ ਕਿਉਂਕਿ ਉਹ ਨਹੀਂ ਚਾਉਂਦੇ ਕੇ ਜਿਵੇਂ ਉਨ੍ਹਾਂ ਦੇ ਬੇਟੇ ਨੇ ਖ਼ੁਦਕੁਸ਼ੀ ਕੀਤੀ ਹੈ ਉਸੇ ਤਰ੍ਹਾਂ ਕੋਈ ਹੋਰ ਨਾ ਕਰ ਸਕੇ।

ਮ੍ਰਿਤਕ ਦੇ ਪਿਤਾ ਨੇ ਕਿਹਾ ਕੇ ਬੀਤੇ ਸਾਲ ਤੋਂ ਹੀ ਕੰਮ ਬੰਦ ਸਨ ਅਤੇ ਖਰਚੇ ਵੱਧ ਹੋਣ ਕਰਕੇ ਉਨ੍ਹਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਪੋਤੇ ਦੀ ਪੜ੍ਹਾਈ ਦਾ ਖਰਚਾ ਚੁੱਕੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।

ABOUT THE AUTHOR

...view details