ਪੰਜਾਬ

punjab

ETV Bharat / state

Punjabi Youth died In canada: ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਮੌਤ, ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ - Punjab youth Canada death

ਕੈਨੇਡਾ ਰੋਜੀ ਰੋਟੀ ਕਮਾਉਣ ਗਏ ਇੱਕ ਹੋਰ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਹੋ ਗਈ ਹੈ। ਪਰਿਵਾਰ ਮੁਤਾਬਿਕ ਨੌਜਵਾਨ ਕਾਫੀ ਸਮੇਂ ਤੋਂ ਬੇਰੁਜ਼ਗਾਰ ਸੀ, ਜਿਸ ਕਾਰਨ ਉਹ ਡਿਪ੍ਰੈਸ਼ਨ ਵਿੱਚ ਰਹਿਣ ਲੱਗਿਆ ਸੀ, ਕੁਝ ਦਿਨ ਤੋਂ ਕੋਈ ਫੋਨ ਮੈਸੇਜ ਨਹੀਂ ਆਇਆ ਤਾਂ ਪਰਿਵਾਰ ਨੇ ਕਿਸੇ ਜਾਣਕਾਰ ਰਾਹੀਂ ਸੁਨੇਹਾ ਲਾਇਆ ਤਾਂ ਪਤਾ ਲੱਗਾ ਕਿ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। (Punjabi Youth died In canada)

The only brother of four sisters died of a heart attack in Canada, family appealed to bring the dead body to India.
Punjabi Youth died In canada ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ,ਪਰਿਵਾਰ ਨੇ ਕੀਤੀ ਅਪੀਲ

By ETV Bharat Punjabi Team

Published : Sep 1, 2023, 10:31 AM IST

ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਲੁਧਿਆਣਾ :ਰਾਏਕੋਟ ਦੇ ਰਹਿਣ ਵਾਲੇ ਨੌਜਵਾਨ ਜਸਵਿੰਦਰ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕੈਨੇਡਾ ਰੋਜੀ ਰੋਟੀ ਕਮਾਉਣ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ, ਜਿਸ ਕਰਕੇ ਰਾਏਕੋਟ ਹਲਕੇ ਵਿੱਚ ਸੋਗ ਦੀ ਲਹਿਰ ਹੈ। ਪਿੰਡ ਸੀਲੋਆਣੀ ਦੇ ਸਰਪੰਚ ਰਛਪਾਲ ਸਿੰਘ ਦਾ ਭਤੀਜਾ ਜਸਵਿੰਦਰ ਸਿੰਘ ਟੋਨਾ ਜਿਸ ਦੀ ਉਮਰ 27 ਸਾਲ ਸੀ। 2019 'ਚ ਜਸਵਿੰਦਰ ਰੋਜੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਜਿਸ ਦੀ ਬੀਤੇ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਹੋਣ ਦੀ ਖਬਰ ਮਿਲੀ, ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਸਵਿੰਦਰ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦੀ ਭਲਾਈ ਅਤੇ ਸੁਖਾਲੇ ਭਵਿੱਖ ਦੀ ਕਾਮਨਾਂ ਕਰਦਾ ਹੋਇਆ ਮਿਹਨਤ ਕਰਨ ਲਈ ਕੈਨੇਡਾ ਗਿਆ ਸੀ।

ਰੁਜ਼ਗਾਰ ਨਾ ਮਿਲਣ ਕਾਰਨ ਡਿਪ੍ਰੈਸ਼ਨ 'ਚ ਸੀ ਜਸਵਿੰਦਰ :ਪਰਿਵਾਰਿਕ ਮੈਂਬਰ ਨੇ ਦੱਸਿਆ ਜਨਵਰੀ 2019 ਨੂੰ ਕੈਨੇਡਾ ਵਰਕ ਪਰਮਿਟ 'ਤੇ ਬਰੈਂਮਪਟਨ ਗਿਆ ਸੀ, ਪਰ ਪਿਛਲੇ ਕਾਫੀ ਸਮੇਂ ਤੋਂ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗਿਆ ਸੀ ਅਤੇ ਉਹ ਡਿਪ੍ਰੈਸ਼ਨ ਵਿਚ ਵੀ ਚਲਾ ਗਿਆ ਸੀ। ਇਸ ਕਾਰਨ ਉਹ ਕਾਫੀ ਸਮੇਂ ਤੱਕ ਹਸਪਤਾਲ ਵੀ ਰਿਹਾ। ਮੁੜ ਠੀਕ ਹੋਣ ਤੋਂ ਬਾਅਦ ਉਹ ਕੰਮ ਦੀ ਭਾਲ 'ਚ ਸੀ। ਪਰਿਵਾਰ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਤਾਂ ਫਿਕਰ ਹੋਣ ਲੱਗੀ। ਜਿਸ ਦੇ ਚਲਦਿਆਂ ਕਿਸੇ ਜਾਣਕਾਰ ਰਾਹੀਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਨੇਡਾ ਰਹਿ ਰਹੇ ਉਸ ਦੇ ਸਾਥੀ ਨੌਜਵਾਨਾਂ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ 27 ਅਗਸਤ ਦੀ ਰਾਤ ਨੂੰ ਐਫਸਫੋਰਡ ਵਿਖੇ ਗੁਰਦੁਆਰਾ ਬੰਦਾ ਬਹਾਦਰ ਵਿਖੇ ਸੇਵਾ ਕਰਕੇ ਰਾਤ ਕਰੀਬ 10.30 ਵਜੇ ਜਸਵਿੰਦਰ ਆਪਣੇ ਕਮਰੇ ਵਿੱਚ ਆ ਕੇ ਸੌਂ ਗਿਆ, ਜਿਸ ਤੋਂ ਬਾਅਦ ਉਸ ਦੇ ਸਾਥੀ ਨੌਜਵਾਨ ਨੇ ਸਵੇਰੇ 6 ਵਜੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉੱਠਿਆ ਨਹੀਂ ।

ਮ੍ਰਿਤਕ ਦੇਹ ਭਾਰਤ ਲਿਆਉਣ ਲਈ ਅਪੀਲ :ਬਾਅਦ ਵਿੱਚ ਪਤਾ ਲੱਗਾ ਕਿ ਉਸ ਦੀ ਤਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਖਬਰ ਦੇ ਪਿੰਡ ਪਹੁੰਚਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਹੈ। ਚਾਰ ਭੈਣਾਂ ਵਿੱਚ ਤਿੰਨ ਵਿਆਹੀਆਂ ਸਨ ਅਤੇ ਇਕ ਦਾ ਵਿਆਹ ਕਰਵਾਉਣਾ ਅਜੇ ਬਾਕੀ ਸੀ। ਉਥੇ ਹੀ ਰੱਖੜੀ ਮੌਕੇ ਮਿਲੀ ਇਸ ਮੰਦਭਾਗੀ ਖਬਰ ਕਾਰਨ ਭੈਣਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਹੈ। ਰਿਸ਼ਤੇਦਾਰ ਨੇ ਕਿਹਾ ਕਿ ਮ੍ਰਿਤਕ ਪਰਿਵਾਰ ਆਰਥਿਕ ਤੌਰ 'ਤੇ ਕਾਫੀ ਕਮਜ਼ੋਰ ਹੈ। ਇਸ ਲਈ ਉਨ੍ਹਾਂ ਜਿਥੇ ਕੈਨੇਡਾ ‘ਚ ਵਸਦੇ ਪੰਜਾਬੀਆਂ ਨੂੰ ਗੁਹਾਰ ਲਗਾਈ ਕਿ ਮ੍ਰਿਤਕ ਦੇਹ ਭਾਰਤ ਭੇਜਣ ਲਈ ਗਰੀਬ ਪਰਿਵਾਰ ਦੀ ਮਦਦ ਕਰਨ, ਉੱਥੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਜਸਵਿੰਦਰ ਸਿੰਘ ਦੀ ਮਿਰਤਕ ਦੇਹ ਨੂੰ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।

ABOUT THE AUTHOR

...view details