ਲੁਧਿਆਣਾ :ਲੁਧਿਆਣਾ ਦੇ ਅੱਜ ਮਸ਼ਹੂਰ ਢਾਬੇ 'ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਲੋਕਾਂ ਨੇ ਢਾਬੇ ਵਿੱਚੋ ਲਏ ਚੌਲਾਂ ਵਿੱਚ ਕੀੜੇ ਨਿਕਲਣ ਦਾ ਇਲਜਾਮ ਲਗਾਇਆ। ਢਾਬਾ ਮਾਲਕ ਵੱਲੋਂ ਉਨ੍ਹਾਂ ਨੂੰ ਸਮਝੋਤਾ ਕਰਨ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਨ੍ਹਾ ਦੱਸਿਆ ਕਿ ਉਹ ਹਰ ਰੋਜ਼ ਢਾਬੇ ਤੋਂ ਸਾਮਾਨ ਮੰਗਵਾਉਂਦੇ ਹਨ ਪਰ ਅੱਜ ਜਦੋਂ ਖਾਣ ਲਈ ਚਾਵਲ ਮੰਗਵਾਏ ਤਾਂ ਚੌਲਾਂ ਵਿਚੋਂ ਕੀੜੇ ਨਿਕਲੇ। ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਨੇ ਇਹ ਚਾਵਲ ਖਾ ਲਏ ਸਨ ਅਤੇ ਉਸਨੂੰ ਉਲਟੀਆਂ ਵੀ ਲੱਗ ਗਈਆਂ, ਉਹਨਾਂ ਨੇ ਕਿਹਾ ਕਿ ਚਾਵਲ ਵਿਚੋ ਕੀੜੇ ਨਿਕਲੇ ਹਨ। ਉਹਨਾਂ ਨੇ ਕਿਹਾ ਉਨ੍ਹਾਂ ਵੱਲੋਂ ਇਸਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਵੀ ਕੀਤੀ ਗਈ ਹੈ।
ਮਾਲਿਕ ਸਵਾਲਾਂ ਤੋਂ ਭੱਜਿਆ : ਇਸ ਦੌਰਾਨ ਢਾਬਾ ਮਾਲਕ ਗਾਹਕ ਨੂੰ ਬੈਠ ਕੇ ਗੱਲ ਕਰਨ ਲਈ ਕਹਿੰਦਾ ਹੋਇਆ ਵਿਖਾਈ ਦਿੱਤਾ ਅਤੇ ਜਦੋਂ ਮੀਡੀਆ ਨੇ ਉਸ ਨੂੰ ਸਵਾਲ ਕੀਤਾ ਤਾਂ ਉਹ ਸਵਾਲ ਤੋਂ ਬਚਦਾ ਹੋਇਆ ਵਿਖਾਈ ਦਿੱਤਾ। ਉਨ੍ਹਾ ਕਿਹਾ ਕਿ ਅਸੀਂ ਗੱਲ ਕਰ ਲਈਏ। ਓਥੇ ਹੀ ਮੌਕੇ ਉੱਤੇ ਪਹੁੰਚੇ ਸੀ ਤੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਖਾਣੇ ਵਿੱਚ ਕੀੜੇ ਹਨ ਅਤੇ ਕੁਝ ਕਮੀਆਂ ਪਾਈਆਂ ਗਈਆਂ ਹਨ, ਜਿਸ ਨੂੰ ਲੈ ਕੇ ਮੌਕੇ ਉੱਤੇ ਚਲਾਨ ਵੀ ਕੱਟਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਢਾਬੇ ਦੀ ਰਸੋਈ ਦੀ ਚੈਕਿੰਗ ਕਰਨਗੇ।