ਲੁਧਿਆਣਾ: ਸ਼ਹੀਦ ਕਰਨੈਲ ਸਿੰਘ ਨਗਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਡੇੜ ਸਾਲ ਦੀ ਬੱਚੀ ਦੀ ਕਾਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਇਸ ਹਾਦਸੇ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਵੀਡੀਓ 'ਚ ਦੇਖਣ ਅਨੁਸਾਰ ਬੱਚੀ ਆਪਣੀ ਵੱਡੀ ਭੈਣ ਨਾਲ ਘਰ ਦੇ ਬਾਹਰ ਦੁਕਾਨ 'ਤੇ ਗਈ ਸੀ ਕਿ ਅਚਾਨਕ ਬੱਚੀ ਸੜਕ 'ਤੇ ਡਿੱਗ ਗਈ। ਵੱਡੀ ਭੈਣ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕਾਰ ਚਾਲਕ ਵਲੋਂ ਗੱਡੀ ਚਲਾ ਦਿੱਤੀ ਗਈ, ਜਿਸ ਕਾਰਨ ਗੱਡੀ ਦਾ ਟਾਇਰ ਬੱਚੀ ਦੇ ਸਿਰ ਤੋਂ ਲੰਘ ਗਿਆ ਅਤੇ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮੌਕੇ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਡੇਢ ਸਾਲ ਦੀ ਬੱਚੀ ਦੀ ਕਾਰ ਥੱਲੇ ਆਉਣ ਨਾਲ ਹੋਈ ਮੌਤ ਇਸ ਮੌਕੇ ਤੇ ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਰ ਚਾਲਕ ਜੋ ਕਿ ਫੋਨ 'ਤੇ ਗੱਲ ਕਰ ਰਿਹਾ ਸੀ। ਉਸਦੀ ਗਲਤੀ ਨਾਲ ਹੀ ਬੱਚੀ ਦੀ ਜਾਨ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਿਸ ਦਾ ਕਾਰਨ ਚਾਲਕ ਦੀ ਅਣਗਹਿਲੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਾਰਵਾਈ ਦੀ ਗੱਲ ਆਖੀ ਹੈ। ਉੱਥੇ ਹੀ ਬੱਚੀ ਦੇ ਪਿਤਾ ਨੇ ਵੀ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਸੀਸੀਟੀਵੀ ਵਿੱਚ ਸਾਰੀ ਘਟਨਾ ਰਿਕਾਰਡ ਹੋਈ ਹੈ।
ਇਸ ਮੌਕੇ ਇਲਾਕਾ ਵਾਸੀਆਂ ਦਾ ਵੀ ਕਹਿਣਾ ਕਿ ਵੀਡੀਓ 'ਚ ਸਾਫ਼ ਪਤਾ ਚੱਲ ਰਿਹਾ ਹੈ ਕਿ ਬੱਚੀ ਦੇ ਕਾਰ ਹੇਠਾਂ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕਾਲ ਚਾਲਕ ਨੂੰ ਵੀ ਚਾਹੀਦਾ ਕਿ ਅੱਗੇ ਹੋ ਕੇ ਉਸ ਨੂੰ ਆਪਣੀ ਗਲਤੀ ਕਬੂਲ ਕਰਨੀ ਚਾਹੀਦੀ ਹੈ। ਇਸ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ:ਦਿੱਲੀ ਦੇ ਯਮੁਨਾ ਖਾਦਰ ਇਲਾਕੇ 'ਚ ਹੈਂਡ ਗ੍ਰੇਨੇਡ ਮਿਲਣ ਨਾਲ ਦਹਿਸ਼ਤ