ਪੰਜਾਬ

punjab

ETV Bharat / state

ਨਸ਼ੇ ਖਿਲਾਫ ਲੋਕਾਂ ਨੇ ਚੁੱਕਿਆ ਇਹ ਕਦਮ, ਕਾਂਗਰਸੀ ਕੌਂਸਲਰ ਨੇ ਦਿੱਤਾ ਸਾਥ

ਮਸ਼ਾਲ ਮਾਰਚ ਚ ਮੌਜੂਦ ਲੋਕਾਂ ਨੇ ਕਿਹਾ ਕਿ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਅਜੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ ਅਤੇ ਪੁਲਿਸ ਇਸ ’ਤੇ ਠੱਲ੍ਹ ਪਾਉਣ ’ਚ ਨਾਕਾਮ ਹੈ

ਨਸ਼ੇ ਖਿਲਾਫ ਲੋਕਾਂ ਨੇ ਚੁੱਕਿਆ ਇਹ ਕਦਮ, ਕਾਂਗਰਸੀ ਕੌਂਸਲਰ ਨੇ ਦਿੱਤਾ ਸਾਥ
ਨਸ਼ੇ ਖਿਲਾਫ ਲੋਕਾਂ ਨੇ ਚੁੱਕਿਆ ਇਹ ਕਦਮ, ਕਾਂਗਰਸੀ ਕੌਂਸਲਰ ਨੇ ਦਿੱਤਾ ਸਾਥ

By

Published : Aug 9, 2021, 1:49 PM IST

ਲੁਧਿਆਣਾ: ਸੂਬੇ ਭਰ ’ਚ ਨਸ਼ੇ ਦੇ ਦੈਂਤ ਵੱਲੋਂ ਕਈ ਪਰਿਵਾਰਾਂ ਦੇ ਚਿਰਾਗ ਬੁਝ ਗਏ। ਉੱਥੇ ਹੀ ਦੂਜੇ ਪਾਸੇ ਜਿਲ੍ਹੇ ਚ ਨਸ਼ੇ ਦੀ ਵਿਕਰੀ ਦੇ ਖਿਲਾਫ ਅਮਰਪੁਰਾ ਰਬੀਬਗੰਜ ਮੈਂਸੀ ਮੁਹੱਲੇ ਦੇ ਲੋਕਾਂ ਵੱਲੋਂ ਮਸ਼ਾਲ ਮਾਰਚ ਕੱਢਿਆ। ਇਸ ਦੌਰਾਨ ਨਸ਼ੇ ਨਾਲ ਮਰਨ ਵਾਲੇ ਦੇ ਪਰਿਵਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਲਾਹਨਤਾਂ ਪਾਈਆਂ

ਦੱਸ ਦਈਏ ਕਿ ਇਸ ਮਸ਼ਾਲ ਮਾਰਚ ’ਚ ਕਾਂਗਰਸ ਦੇ ਹੀ ਮੌਜੂਦਾ ਕੌਂਸਲਰ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਇਹ ਰੋਸ ਸਰਕਾਰ ਦੇ ਖਿਲਾਫ ਨਹੀਂ ਸਗੋਂ ਨਸ਼ੇ ਦੇ ਖਿਲਾਫ ਹੈ। ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਹੈ ਜਿਨ੍ਹਾਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ ਹੈ।

ਨਸ਼ੇ ਖਿਲਾਫ ਲੋਕਾਂ ਨੇ ਚੁੱਕਿਆ ਇਹ ਕਦਮ, ਕਾਂਗਰਸੀ ਕੌਂਸਲਰ ਨੇ ਦਿੱਤਾ ਸਾਥ

ਉੱਥੇ ਹੀ ਦੂਜੇ ਪਾਸੇ ਮਸ਼ਾਲ ਮਾਰਚ ਚ ਮੌਜੂਦ ਲੋਕਾਂ ਨੇ ਕਿਹਾ ਕਿ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਅਜੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ ਅਤੇ ਪੁਲਿਸ ਇਸ ’ਤੇ ਠੱਲ੍ਹ ਪਾਉਣ ’ਚ ਨਾਕਾਮ ਹੈ, ਜਿਸ ਕਰਕੇ ਨੌਜਵਾਨ ਇਸ ਦੀ ਭੇਂਟ ਚੜ੍ਹ ਰਹੇ ਹਨ। ਮਜਬੂਰ ਹੋ ਕੇ ਉਹ ਸੜਕਾਂ ਤੇ ਉਤਰ ਕੇ ਆਪਣਾ ਰੋਸ ਜਾਹਿਰ ਕਰ ਰਹੇ ਹਨ।

ਇਹ ਵੀ ਪੜੋ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਲਾਈ ਫਟਕਾਰ,ਜਾਣੋ ਕਿਉਂ

ABOUT THE AUTHOR

...view details