ਪੰਜਾਬ

punjab

ETV Bharat / state

ਪੰਜਾਬ 'ਚ ਅਗਲੇ 2 ਦਿਨਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿੱਚ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ 2 ਦਿਨ ਫ਼ਸਲ ਨੂੰ ਪਾਣੀ ਨਾ ਲਾਉਣ।

ਲੁਧਿਆਣਾ
ਲੁਧਿਆਣਾ

By

Published : Jul 29, 2020, 10:54 AM IST

ਲੁਧਿਆਣਾ: ਪੰਜਾਬ ਵਿੱਚ ਆਉਂਦੇ ਦਿਨਾਂ 'ਚ ਮੌਨਸੂਨ ਮੁੜ ਤੋਂ ਐਕਟਿਵ ਫੇਸ 'ਚ ਜਾਣ ਵਾਲਾ ਹੈ। ਇਸ ਤਹਿਤ ਪੰਜਾਬ ਵਿੱਚ ਕਈ ਥਾਵਾਂ 'ਤੇ ਦਰਮਿਆਨੀ ਤੋਂ ਲੈ ਕੇ ਭਾਰੀ ਬਾਰਿਸ਼ ਹੋਣ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ।

ਉਨ੍ਹਾਂ ਮੁਤਾਬਕ, 29 ਜੁਲਾਈ ਤੋਂ ਲੈ ਕੇ 31 ਤੱਕ ਕਈ ਥਾਵਾਂ ਤੇ ਭਾਰੀ ਮੀਂਹ ਦੀ ਸੰਭਾਵਨਾ ਹੈ ਜਦੋਂ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਲਗਭਗ ਪੰਜਾਬ ਦੇ ਹਰ ਹਿੱਸੇ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਫ਼ਸਲਾਂ ਲਈ ਇਹ ਮੀਂਹ ਲਾਹੇਵੰਦ ਹੈ ਇਸ ਤੋਂ ਇਲਾਵਾ ਫਲਾਂ ਦੇ ਬੂਟਿਆਂ ਲਈ ਵੀ ਵੱਧ ਨਮੀ ਹੋਣੀ ਚੰਗੀ ਹੈ ਕਿਉਂਕਿ ਹੁਣ ਉਨ੍ਹਾਂ ਦੇ ਫੁੱਲ ਆ ਰਹੇ ਨੇ ਇਸ ਕਰਕੇ ਟੈਂਪਰੇਚਰ ਘਟਨਾ ਅਤੇ ਨਮੀ ਵੱਧ ਹੋਣ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।

ਕਿਸਾਨ ਆਉਣ ਵਾਲੇ 2 ਦਿਨ ਫ਼ਸਲਾਂ ਨੂੰ ਪਾਣੀ ਨਾ ਲਾਉਣ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿਚ ਆਉਂਦੇ ਤਿੰਨ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ਤੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਜੁਲਾਈ ਮਹੀਨੇ ਦੇ ਵਿੱਚ ਹੁਣ ਤੱਕ ਐਵਰੇਜ ਨਾਲੋਂ ਕੁਝ ਵੱਧ ਬਾਰਿਸ਼ ਹੋਈ ਹੈ। ਜੂਨ ਮਹੀਨੇ 'ਚ ਵੀ ਉਨ੍ਹਾਂ ਕਿਹਾ ਕਿ ਚੰਗੀ ਬਾਰਿਸ਼ ਰਹੀ ਹੈ ਅਤੇ ਅਗਸਤ ਮਹੀਨੇ ਵਿੱਚ ਵੀ ਉਨ੍ਹਾਂ ਨੂੰ ਪਹਿਲਾਂ ਹੀ ਇਹ ਭਵਿੱਖਬਾਣੀ ਆ ਗਈ ਹੈ ਕਿ 2-8 ਅਗਸਤ ਤੱਕ ਮੀਂਹ ਪਵੇਗਾ ਅਤੇ ਇਹ ਐਵਰੇਜ ਹੋਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਮੀਂਹ ਕਿਸਾਨਾਂ ਲਈ ਲਾਹੇਵੰਦ ਹੀ ਹੈ ਇਸ ਦਾ ਕੋਈ ਨੁਕਸਾਨ ਨਹੀਂ ਜਿਨ੍ਹਾਂ ਕਿਸਾਨਾਂ ਨੇ ਆਪਣੀ ਫ਼ਸਲ ਨੂੰ ਦੋ ਤਿੰਨ ਦਿਨ ਤੱਕ ਪਾਣੀ ਦੇਣਾ ਹੈ ਉਹ ਅਜੇ ਉਡੀਕ ਕਰ ਸਕਦੇ ਹਨ।

ABOUT THE AUTHOR

...view details