ਪੰਜਾਬ

punjab

ETV Bharat / state

ਬੱਬੂ ਮਾਨ ਦੇ ਅਖਾੜੇ ਵਿੱਚ ਚੱਲੀਆਂ ਗੋਲੀਆਂ, ਦੋ ਵਿਅਕਤੀਆਂ ਦੀ ਮੌਤ - babbu maan show firing

ਖੰਨੇ ਵਿੱਚ ਬੱਬੂ ਮਾਨ ਦੇ ਅਖਾੜੇ ਵਿੱਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

firing in babbu maans show
ਫ਼ੋਟੋ

By

Published : Dec 4, 2019, 8:02 PM IST

ਖੰਨਾ: ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਦੌਰਾਨ ਗੋਲੀ ਚਲਾਈ ਗਈ। ਇਸ ਘਟਨਾ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਜਦ ਇਹ ਘਟਨਾ ਵਾਪਰੀ, ਉਸ ਵੇਲੇ ਬੱਬੂ ਮਾਨ ਦਾ ਅਖਾੜਾ ਲੱਗਾ ਹੋਇਆ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ: ਰਜਨੀਕਾਂਤ ਨੇ ਪੈਰਾਂ ਨਾਲ ਪੈਟਿੰਗ ਕਰਨ ਵਾਲੇ ਪ੍ਰਸ਼ੰਸਕ ਨੂੰ ਘਰ ਬੁਲਾ ਦਿੱਤੇ ਤੋਹਫ਼ੇ

ਗੋਲੀ ਚੱਲਣ ਨਾਲ ਚਾਰੇ ਪਾਸੇ ਹਾਹਾਕਾਰ ਮੱਚ ਗਈ। ਇਹ ਵਿਆਹ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਸੀ। ਵਿਆਹ ਵਿੱਚ ਬੱਬੂ ਮਾਨ ਦਾ ਅਖਾੜਾ ਲਵਾਇਆ ਗਿਆ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ ਗਈ। ਪੈਲੇਸ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਸਿਰਫ਼ ਪੈਲੇਸ ਕਰਾਏ 'ਤੇ ਦਿੱਤਾ ਸੀ।

ਹੋਰ ਪੜ੍ਹੋ: ਗੁਰਦਾਸ ਮਾਨ ਦੇ ਗੀਤਾਂ 'ਤੇ ਨੱਚ ਉੱਠਿਆ ਸਾਰਾ ਕੁਰਕਸ਼ੇਤਰ

ਇਹ ਪੈਲੇਸ ਖੁਮਾਣੋ ਦੇ ਰਹਿਣ ਵਾਲੇ ਐਨਆਰਆਈ ਪਰਿਵਾਰ ਨੇ ਬੁੱਕ ਕਰਵਾਇਆ ਸੀ। ਉਨ੍ਹਾਂ ਨੂੰ ਮੁੰਡੇ ਵਾਲਿਆਂ ਦਾ ਕੁਝ ਪਤਾ ਨਹੀਂ ਹੈ। ਦਰਅਸਲ ਸੰਗੀਤ ਸਮਾਗਮ ਦੌਰਾਨ ਹੀ ਅਚਾਨਕ ਗੋਲੀ ਚੱਲ ਗਈ। ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਇਹ ਗੋਲੀ ਕਿਸੇ ਰੰਜਿਸ਼ ਤਹਿਤ ਮਾਰੀ ਗਈ ਜਾਂ ਫਿਰ ਅਚਨਚੇਤ ਚੱਲੀ।

ABOUT THE AUTHOR

...view details