ਜਲੰਧਰ:ਜਲੰਧਰ ਵਿੱਚ ਫਾਸਟਵੇਅ ਕੇਬਲ ਅਤੇ ਡੀ.ਐਸ ਕੇਬਲ ਵਿੱਚ ਚੱਲ ਰਿਹਾ ਤਕਰਾਰ ਰੁੱਕਣ ਦਾ ਨਾਮ ਨਹੀਂ ਲੈ ਲਿਆ। ਜਿਸ ਤਹਿਤ ਫਾਸਟਵੇਅ ਕੇਬਲ ਓਪਰੇਟਰ ਯੂਨੀਅਨ ਭਾਰਤ ਵੱਲੋ ਡੀ.ਐਸ ਕੇਬਲ ਦੇ ਮਾਲਕ ਸ਼ੀਤਲ ਵਿੱਜ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਪੁਤਲਾ burns effigy of DS Cable owner Sheetal Vij ਫੂਕਿਆ ਗਿਆ।
ਦੱਸ ਦਈਏ ਕਿ ਜਲੰਧਰ ਵਿੱਚ ਫਾਸਟਵੇਅ ਕੇਬਲ ਓਪਰੇਟਰ ਯੂਨੀਅਨ ਭਾਰਤ ਦੇ ਪੰਜਾਬ ਪ੍ਰਧਾਨ ਸੰਨੀ ਗਿੱਲ ਦੀ ਅਗਵਾਈ ਵਿੱਚ ਇਕ ਰੋਸ ਮਾਰਚ ਕੱਢਿਆ ਗਿਆ ਅਤੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਿਸ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਫਾਸਟਵੇ ਕੇਬਲ ਓਪਰੇਟਰਾਂ ਵੱਲੋਂ ਡੀ.ਐਸ ਕੇਬਲ ਦੇ ਮਾਲਕ ਸ਼ੀਤਲ ਵਿੱਜ ਦਾ ਪੁਤਲਾ ਫੂਕਿਆ ਗਿਆ।
ਫਾਸਟਵੇਅ ਕੇਬਲ ਓਪਰੇਟਰ ਤੰਗ ਕਰ ਰਹੇ ਸੀ ਕਿ ਡੀ ਐਸ ਕੇਬਲ ਜੋ ਕਿ ਜਲੰਧਰ ਦੇ ਇੱਕ ਨਾਮੀ ਉਦਯੋਗਪਤੀ ਵੀ ਹੈ ਉਸ ਦੇ ਮੁਲਾਜ਼ਮ ਫਾਸਟਵੇਅ ਕੇਬਲ ਦੀਆਂ ਤਾਰਾਂ ਨੂੰ ਛੱਡ ਕੇ ਆਪਣੀ ਕੇਬਲ ਦਾ ਜਾਲ ਵਿਛਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਤੇ ਇਹ ਲੋਕ ਲੜਾਈ ਝਗੜਾ ਅਤੇ ਮਰਨ ਮਰਾਉਣ ਤੱਕ ਆ ਜਾਂਦੇ ਹਨ। ਉਨ੍ਹਾਂ ਪੁਲਿਸ ਕਮਿਸ਼ਨਰ ਅੱਗੇ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਕਾਰਵਾਈ ਕਰੇ, ਕਿਉਂਕਿ ਉਹ ਪਹਿਲੇ ਹੀ ਕੇਬਲ ਨੂੰ ਲੈ ਕੇ ਲੜਾਈ ਝਗੜੇ ਦੀਆਂ ਕਈ ਸ਼ਿਕਾਇਤਾਂ ਡੀ.ਐਸ ਕੇਬਲ ਦੇ ਖ਼ਿਲਾਫ਼ ਦੇ ਚੁੱਕੇ ਹਨ, ਪਰ ਪੁਲਿਸ ਇਸ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ।