ਪੰਜਾਬ

punjab

ETV Bharat / state

'ਚੱਲ ਵੇ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਦਿੱਲੀ ਨਾਲ'

ਖੇਤੀ ਕਾਨੂੰਨਾਂ ਦੇ ਖਿਲਾਫ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਵਿੱਚ ਕਈ ਕਿਸਾਨਾਂ ਨੇ ਇਸ ਰੈਲੀ ਵਿੱਚ ਆਉਣ ਦੀ ਤਿਆਰੀ ਕਰ ਲਈ ਹੈ।

ਕਿਸਾਨਾਂ ਦਾ ਧਰਨਾ
ਕਿਸਾਨਾਂ ਦਾ ਧਰਨਾ

By

Published : Jan 16, 2021, 11:23 AM IST

ਲੁਧਿਆਣਾ: ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ 'ਤੇ ਕੁਝ ਸਮੇਂ ਲਈ ਫਿਲਹਾਲ ਰੋਕ ਲਾ ਦਿੱਤੀ ਗਈ ਹੈ ਅਤੇ ਇਸ ਨੂੰ ਲੈ ਕੇ ਬਣਾਈ ਗਈ ਕਮੇਟੀ 'ਚ ਇੱਕ ਮੈਂਬਰ ਨੇ ਆਪਣਾ ਨਾਂ ਵੀ ਵਾਪਸ ਲੈ ਲਿਆ ਹੈ ਜਦੋਂਕਿ ਲਗਾਤਾਰ ਦਿੱਲੀ ਬਾਰਡਰ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਕਿਹਾ ਹੈ ਕਿ ਉਹ ਗਣਤੰਤਰ ਦਿਵਸ ਮੌਕੇ ਵੱਡਾ ਟਰੈਕਟਰ ਮਾਰਚ ਦਿੱਲੀ ਵਿੱਚ ਕੱਢਣਗੇ। ਜਿਸ ਨੂੰ ਲੈ ਕੇ ਤਿਆਰੀਆਂ ਲਗਾਤਾਰ ਜਾਰੀ ਹੈ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਕੱਠੇ ਹੋ ਕੇ ਦਿੱਲੀ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।

ਕਿਸਾਨਾਂ ਦਾ ਧਰਨਾ
ਕਿਸਾਨ ਜਥੇਬੰਦੀਆਂ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਗਣਤੰਤਰ ਦਿਵਸ ਦਿਹਾੜੇ ਨੂੰ ਲੈ ਕੇ ਟਰੈਕਟਰ ਮਾਰਚ ਕੱਢਣ ਦੀ ਕਿਸਾਨਾਂ ਵੱਲੋਂ ਪੂਰੀ ਤਿਆਰੀ ਹੈ ਅਤੇ ਜਥੇਬੰਦੀਆਂ ਦੀ ਸਲਾਹ ਨਾਲ ਅਗੇ ਫ਼ੈਸਲੇ ਲਏ ਜਾਣਗੇ। ਅੰਦੋਲਨ ਵਿੱਚ ਮਹਿਲਾਵਾਂ ਵੀ ਵੱਡੀ ਤਦਾਦ 'ਚ ਸ਼ਾਮਲ ਹੋ ਰਹੀਆਂ ਹਨ।

ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਕਿਸਾਨਾਂ ਨੂੰ ਨਾ ਮਨਜ਼ੂਰ

ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਕੰਮ ਸਿਰਫ ਇਹ ਦੇਖਣਾ ਹੈ ਕਿ ਬਿੱਲ ਸੰਵਿਧਾਨਕ ਹੈ ਜਾਂ ਨਹੀਂ ਬਾਕੀ ਕੰਮ ਸਰਕਾਰ ਦਾ ਹੈ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਜੇਕਰ ਬਿੱਲ ਰੱਦ ਨਹੀਂ ਕਰ ਸਕਦਾ ਤਾਂ ਸਰਕਾਰ ਨੂੰ ਵਿਸ਼ੇਸ਼ ਸੈਸ਼ਨ ਬੁਲਾ ਕੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਕਿਸਾਨ ਇਸ ਵਿੱਚ ਕਿਸੇ ਤਰ੍ਹਾਂ ਦੀ ਸੋਧ ਨੂੰ ਨਹੀਂ ਮੰਨਣਗੇ।

ABOUT THE AUTHOR

...view details