ਪੰਜਾਬ

punjab

ETV Bharat / state

ਪਿੰਡ ਝੋਰੜਾਂ 'ਚ ਮੋਟਰ 'ਤੇ ਬੈਠੇ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ - ਕਿਸਾਨ ਦਾ ਗੋਲੀਆਂ ਮਾਰ ਕੇ ਕਤਲ

ਲੁਧਿਆਣਾ ਦੇ ਪਿੰਡ ਝੋਰੜਾਂ ਤੋਂ ਖੇਤਾਂ ਵਿੱਚ ਬੈਠੇ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦਰਅਸਲ ਜ਼ਮੀਨ ਦੇ ਲੈਣ ਦੇਣ ਨੂੰ ਲੈ ਕੇ ਕੁੱਝ ਵਿਵਾਦ ਚੱਲ ਰਿਹਾ ਸੀ ਜਿਸ ਨੇ ਅੱਜ ਖੂਨੀ ਰੂਪ ਧਾਰਨ ਕਰ ਲਿਆ।

ਫ਼ੋਟੋ।
ਫ਼ੋਟੋ।

By

Published : Jun 13, 2020, 3:39 PM IST

ਲੁਧਿਆਣਾ: ਰਾਏਕੋਟ ਦੇ ਪਿੰਡ ਝੋਰੜਾਂ ਤੋਂ ਖੇਤਾਂ ਵਿੱਚ ਬੈਠੇ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪੁਰਾਣੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਅੱਜ ਸਵੇਰੇ 7 ਵਜੇ ਦੇ ਕਰੀਬ ਖੇਤਾਂ 'ਚ ਮੋਟਰ 'ਤੇ ਬੈਠੇ 65 ਸਾਲਾ ਕਿਸਾਨ ਜਰਨੈਲ ਸਿੰਘ ਮਨੀਲਾ ਵਾਲੇ ਦਾ ਪਿੰਡ ਦੇ ਇੱਕ ਵਿਅਕਤੀ ਨੇ 12 ਬੋਰ ਦੀ ਰਾਇਫਲ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਵੇਖੋ ਵੀਡੀਓ

ਹਮਲਾਵਰ ਸਾਇਕਲ 'ਤੇ ਆਇਆ ਸੀ ਅਤੇ ਮੋਟਰ 'ਤੇ ਮੰਜੇ ਉਪਰ ਬੈਠੇ ਕਿਸਾਨ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਕਿਸਾਨ ਨੇ ਹਮਲਾਵਰ ਗੁਰਵਿੰਦਰ ਸਿੰਘ ਡੀਜੇ ਵਾਲਾ ਤੋਂ ਜ਼ਮੀਨ ਲਈ ਸੀ ਅਤੇ ਲੈਣ ਦੇਣ ਨੂੰ ਲੈ ਕੇ ਕੁੱਝ ਵਿਵਾਦ ਚੱਲ ਰਿਹਾ ਸੀ ਜਿਸ ਨੇ ਅੱਜ ਖੂਨੀ ਰੂਪ ਧਾਰਨ ਕਰ ਲਿਆ।

ਮੌਕੇ ਉੱਤੇ ਪਹੁੰਚੀ ਥਾਣਾ ਹਠੂਰ ਦੀ ਪੁਲਿਸ ਫੋਰਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਬਣਦੀ ਕਾਰਵਾਈ ਅਮਲ 'ਚ ਲਿਆ ਕੇ ਹਮਲਾਵਰ ਕਿਸਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕਿਸਾਨ ਦੇ ਦੋ ਪੁੱਤਰ ਹਨ ਅਤੇ ਦੋਵੇਂ ਹੀ ਵਿਦੇਸ਼ ਵਿੱਚ ਰਹਿੰਦੇ ਹਨ।

ABOUT THE AUTHOR

...view details