ਲੁਧਿਆਣਾ:ਬੀਤੇ ਦਿਨ ਇੱਕ 28 ਸਾਲਾ ਵਿਆਹੁਤਾ ਲੜਕੀ ਵੱਲੋਂ ਆਪਣੀ ਭੈਣ ਦੇ ਘਰ ਛੱਤ ਦੇ ਗਾਡਰ ਨਾਲ ਚੁੰਨੀ ਬੰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਈ। ਮ੍ਰਿਤਕ ਮਹਿਲਾ ਦੀ ਪਹਿਚਾਣ ਸੰਦੀਪ ਕੌਰ ਪਤਨੀ ਵਿਨੋਦ ਤਲਵਾੜ ਵਾਸੀ ਨਿਊ ਹਰਗੋਬਿੰਦ ਨਗਰ ਵੱਜੋ ਹੋਈ ਹੈ।
ਉਸ ਦੀ ਇੱਕ 3 ਸਾਲ ਦੀ ਬੱਚੀ ਵੀ ਹੈ, ਪੁਲਿਸ ਵੱਲੋ ਮ੍ਰਿਤਕ ਸੰਦੀਪ ਕੌਰ ਦੀ ਮਾਂ ਬਲਵੀਰ ਕੌਰ ਦੇ ਬਿਆਨ ਦਰਜ ਕਰ ਸੰਦੀਪ ਕੌਰ ਦੇ ਪਤੀ ਵਿਨੋਦ ਤਲਵਾੜ ਸੱਸ ਸਰੋਜ ਤਲਵਾੜ ਦੇ ਖ਼ਿਲਾਫ਼ 304 ਬੀ,34 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।