ਪੰਜਾਬ

punjab

ETV Bharat / state

ਪੰਜਾਬ 'ਚ ਹੋ ਰਿਹਾ 'ਮੌਤਾਂ ਦੇ ਅੰਕੜਿਆਂ' ਦਾ ਹੇਰ ਫੇਰ !

ਜਾਣੋ ਕਿਉਂ ਹੈ ਸ਼ਮਸ਼ਾਨਘਾਟ ਚ ਹੋ ਰਹੇ ਸਸਕਾਰਾਂ ਅਤੇ ਸਰਕਾਰੀ ਆਂਕੜਿਆਂ ਚ ਮੌਤਾਂ ਦਾ ਫ਼ਰਕ, ਐਤਵਾਰ ਨੂੰ ਲੁਧਿਆਣਾ ਚ ਸਿਹਤ ਮਹਿਕਮੇ ਨੇ ਦੱਸੀਆਂ 17 ਮੌਤਾਂ ਪਰ ਸਸਕਾਰ ਟੀਮ ਨੇ ਇਕੱਲਿਆਂ ਹੀ ਕਰ ਦਿੱਤੇ ਕੱਲ੍ਹ 34 ਕੋਰੋਨਾ ਨਿਯਮ ਨਾਲ ਸਸਕਾਰ

ਪੰਜਾਬ 'ਚ ਹੋ ਰਿਹਾ 'ਮੌਤਾਂ ਦੇ ਅੰਕੜਿਆਂ' ਦਾ ਹੇਰ ਫੇਰ !
ਪੰਜਾਬ 'ਚ ਹੋ ਰਿਹਾ 'ਮੌਤਾਂ ਦੇ ਅੰਕੜਿਆਂ' ਦਾ ਹੇਰ ਫੇਰ !

By

Published : May 3, 2021, 6:42 PM IST

ਲੁਧਿਆਣਾ: ਕਰੋਨਾ ਮਹਾਂਮਾਰੀ ਨਾਲ ਰੋਜ਼ਾਨਾ ਦਰਜਨਾਂ ਮੌਤਾਂ ਲੁਧਿਆਣਾ ਵਿੱਚ ਹੀ ਹੋ ਰਹੀਆਂ ਹਨ। ਪਰ ਜ਼ਿਲ੍ਹਾ ਸਿਹਤ ਮਹਿਕਮੇ ਤੇ ਲਗਾਤਾਰ ਇਹ ਸਵਾਲ ਉੱਠ ਰਹੇ ਹਨ ਕਿ ਜੋ ਸ਼ਾਮ ਨੂੰ ਬੁਲਿਟਨ ਜਾਰੀ ਕਰਕੇ ਅੰਕੜੇ ਦੱਸੇ ਜਾਂਦੇ ਹਨ। ਉਹ ਕੁੱਝ ਅਤੇ ਅਸਲ ਚ ਸ਼ਮਸ਼ਾਨਘਾਟ ਚ ਹੋ ਰਹੇ ਸੰਸਕਾਰ ਇਸ ਅੰਕੜੇ ਤੋਂ ਕੀਤੇ ਜ਼ਿਆਦਾ ਹਨ। ਜਿਸ ਦੀ ਤਾਜ਼ਾ ਉਦਾਹਰਣ ਐਤਵਾਰ ਦੇ ਅੰਕੜਿਆਂ ਤੋਂ ਲਗਾਈ ਜਾ ਸਕਦੀ ਹੈ। ਬੀਤੇ ਦਿਨ ਸਰਕਾਰੀ ਅੰਕੜਿਆਂ ਦੇ ਮੁਤਾਬਕ ਲੁਧਿਆਣਾ ਵਿੱਚ 17 ਕੋਰੋਨਾਵਾਇਰਸ ਨਾਲ ਮੌਤਾਂ ਹੋਈਆਂ। ਪਰ ਅਸਲ ਚ ਸੰਸਕਾਰ ਟੀਮ ਜੋ ਕਿ ਲੁਧਿਆਣਾ ਵਿੱਚ ਕੋਰੋਨਾ ਨਿਯਮਾਂ ਤਹਿਤ ਸੰਸਕਾਰ ਕਰਦੀ ਹੈ। ਉਸ ਨੇ ਇਕੱਲਿਆਂ ਹੀ ਲੁਧਿਆਣਾ ਵਿੱਚ ਬੀਤੇ ਦਿਨ 34 ਲਾਸ਼ਾਂ ਦੇ ਕੋਰੋਨਾ ਨਿਯਮਾਂ ਤਹਿਤ ਸੰਸਕਾਰ ਕੀਤੇ ਹਨ।

ਪੰਜਾਬ 'ਚ ਹੋ ਰਿਹਾ 'ਮੌਤਾਂ ਦੇ ਅੰਕੜਿਆਂ' ਦਾ ਹੇਰ ਫੇਰ !
ਟ੍ਰੈਫਿਕ ਮਾਰਸ਼ਲ ਸਸਕਾਰ ਟੀਮ ਦੇ ਮੁੱਖੀ ਮਨਦੀਪ ਕੇਸ਼ਵ ਗੁੱਡੂ ਨੇ ਦੱਸਿਆ ਕਿ ਸਰਕਾਰੀ ਅੰਕੜਿਆਂ ਅਤੇ ਮੌਤਾਂ ਦੇ ਵਿੱਚ ਫ਼ਰਕ ਇਸ ਕਰਕੇ ਹੈ। ਕਿਉਂਕਿ ਲੁਧਿਆਣਾ ਵਿੱਚ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਵੀ ਸੰਸਕਾਰ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕੋਈ ਜਲੰਧਰੋਂ ਆਉਂਦਾ ਹੈ ਅਤੇ ਕੋਈ ਹੋਰ ਜ਼ਿਲ੍ਹੇ ਤੋਂ ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਹੈ ਕਿ ਕੁੱਝ ਲੋਕ ਆਪਣੀ ਬਦਨਾਮੀ ਦੇ ਡਰ ਦੇ ਮਾਰੇ ਮ੍ਰਿਤਕ ਦੇਹ ਨੂੰ ਸਿੱਧਾ ਘਰ ਤੋਂ ਸ਼ਮਸ਼ਾਨਘਾਟ ਸੰਸਕਾਰ ਲਈ ਲੈ ਆਉਂਦੇ ਹਨ। ਜਿਸ ਕਰਕੇ ਸਰਕਾਰੀ ਅੰਕੜਿਆਂ ਦੇ ਵਿੱਚ ਫਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਉਹ ਪੰਜ ਲਾਸ਼ਾਂ ਅਜਿਹੀਆਂ ਲੈ ਕੇ ਆਏ ਸਨ। ਜਿਨ੍ਹਾਂ ਦੀ ਮੌਤ ਘਰ ਵਿੱਚ ਹੀ ਹੋ ਗਈ ਅਤੇ ਉਹ ਕਰੋਨਾ ਤੋਂ ਪੋਜ਼ੀਟਿਵ ਸਨ।

ਇਸ ਸੰਬੰਧੀ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਵੀ ਮੁਹੱਈਆ ਨਹੀਂ ਕਰਵਾਈ, ਉਨ੍ਹਾਂ ਕਿਹਾ ਪਰ ਹੁਣ ਇਸ ਨੂੰ ਦਰੁਸਤ ਕਰ ਲਿਆ ਗਿਆ ਹੈ। ਸਿਸਟਮ ਕਾਫੀ ਬਦਲ ਗਿਆ ਹੈ। ਉਨ੍ਹਾਂ ਕਿਹਾ ਬੀਤੇ ਦਿਨ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਦੀ ਕੋਰੋਨਾ ਵਾਇਰਸ ਨਾਲ ਮੌਤ ਹੁੰਦੀ ਹੈ ਤਾਂ ਉਸ ਨੰਬਰ ਤੇ ਸੰਪਰਕ ਕਰਕੇ ਰਜਿਸਟਰ ਕਰਨਾ ਹੋਵੇਗਾ। ਜਿਸ ਤੋਂ ਬਾਅਦ ਜ਼ਿਲ੍ਹਾ ਸਿਹਤ ਮਹਿਕਮਾ ਇਸ ਦਾ ਰਿਕਾਰਡ ਆਪਣੇ ਕੋਲ ਰੱਖੇਗਾ ਅਤੇ ਉਨ੍ਹਾਂ ਨੂੰ ਸੁਵਿਧਾਵਾਂ ਵੀ ਮੁਹੱਈਆ ਕਰਵਾਏਗਾ। ਜਿਵੇਂ ਪੀਪੀ ਕਿੱਟਾਂ ਵੰਡੀਆਂ ਜਾਣਗੀਆਂ। ਕੋਰੋਨਾ ਨਿਯਮਾਂ ਤਹਿਤ ਉਨ੍ਹਾਂ ਦਾ ਸੰਸਕਾਰ ਹੋਵੇਗਾ। ਪਰਿਵਾਰ ਨੂੰ ਮਾਸਕ ਦਿੱਤੇ ਜਾਣਗੇ ਅਤੇ ਜੇਕਰ ਪਰਿਵਾਰ ਗ਼ਰੀਬ ਹੈ ਤਾਂ ਮੁਫ਼ਤ ਲੱਕੜਾਂ ਵੀ ਸੰਸਕਾਰ ਲਈ ਮੁਹੱਈਆ ਕਰਵਾਈਆਂ ਜਾਣਗੀਆਂ, ਉਨ੍ਹਾਂ ਇਹ ਵੀ ਕਿਹਾ ਕਿ ਹੁਣ ਮੌਤਾਂ ਦੇ ਅੰਕੜੇ ਚ ਕਾਫੀ ਘੱਟ ਅਸਰ ਵਿਖਾਈ ਦੇ ਰਿਹਾ ਹੈ। ਕਿਉਂਕਿ ਬੀਤੇ ਦਿਨ ਸਰਕਾਰ ਨੇ ਲਾਕਡਾਊਨ ਲਗਾ ਦਿੱਤਾ। ਇਸ ਕਰਕੇ ਹੁਣ ਉਨ੍ਹਾਂ ਨੇ ਸਵੇਰ ਤੋਂ ਫਿਲਹਾਲ 6 ਮ੍ਰਿਤਕ ਲਾਸ਼ਾਂ ਦਾ ਸੰਸਕਾਰ ਕੀਤਾ ਹੈ।

ABOUT THE AUTHOR

...view details