ਪੰਜਾਬ

punjab

ETV Bharat / state

ਲੁਧਿਆਣਾ ਸਿਟੀ ਸੈਂਟਰ 'ਚ ਲਟਕਦੀ ਮਿਲੀ ਲਾਸ਼ - ਸ਼ਹੀਦ ਭਗਤ ਸਿੰਘ ਨਗਰ

ਲੁਧਿਆਣਾ ਸਿਟੀ ਸੈਂਟਰ ਵਿੱਚ ਲਾਸ਼ ਬਰਾਮਦ ਕੀਤੀ ਗਈ, ਜੋ ਕਿ 2 ਮਹੀਨੇ ਤੋਂ ਲਟਕ ਰਹੀ ਸੀ। ਲਾਸ਼ ਦੀ ਹਾਲਤ ਖ਼ਰਾਬ ਹੋ ਜਾਣ ਕਾਰਨ ਸ਼ਨਾਖਤ ਕਰਨੀ ਵੀ ਪੁਲਿਸ ਲਈ ਚੁਣੌਤੀ ਬਣ ਗਈ ਹੈ।

ludhiana murder case, ludhiana crime news
ਫ਼ੋਟੋ

By

Published : Jan 1, 2020, 10:08 PM IST

ਲੁਧਿਆਣਾ: ਸ਼ਹਿਰ ਦਾ ਸਿਟੀ ਸੈਂਟਰ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ, ਕਿਉਂਕਿ ਇੱਥੋ ਦੀ ਬੇਸਮੈਂਟ ਚੋਂ ਇੱਕ ਲਾਸ਼ ਰੱਸੀ ਨਾਲ ਲਟਕਦੀ ਹੋਈ ਬਰਾਮਦ ਕੀਤੀ ਗਈ ਹੈ। ਇਸ ਦੀ ਜਾਣਕਾਰੀ ਸ਼ਹੀਦ ਭਗਤ ਸਿੰਘ ਨਗਰ ਦੇ ਚੌਕੀ ਇੰਚਾਰਜ ਭਗਤ ਸਿੰਘ ਨੇ ਸਾਂਝੀ ਕੀਤੀ ਹੈ।

ਵੇਖੋ ਵੀਡੀਓ

ਚੌਂਕੀ ਇੰਚਾਰਜ ਨੇ ਦੱਸਿਆ ਕਿ ਲਾਸ਼ ਬੀਤੇ ਦੋ ਮਹੀਨਿਆਂ ਤੋਂ ਇਸੇ ਤਰ੍ਹਾਂ ਇੱਥੇ ਲਟਕੀ ਹੋਈ ਸੀ, ਪਰ ਅੱਜ ਜਦੋਂ ਕੋਈ ਵਿਅਕਤੀ ਉੱਥੇ ਗਿਆ ਤਾਂ ਉਸ ਦੀ ਨਜ਼ਰ ਲਾਸ਼ 'ਤੇ ਪਈ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਲਾਸ਼ ਸੁੰਨਸਾਨ ਇਲਾਕੇ ਵਿੱਚੋਂ ਮਿਲੀ ਹੈ, ਇਸ ਕਰਕੇ ਇਹ ਖੁਦਕੁਸ਼ੀ ਹੈ ਜਾਂ ਕਤਲ ਇਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਸ਼ਹੀਦ ਭਗਤ ਸਿੰਘ ਨਗਰ ਦੇ ਚੌਕੀ ਇੰਚਾਰਜ ਨੇ ਦੱਸਿਆ ਹੈ ਕਿ ਲਾਸ਼ 25-30 ਸਾਲ ਦੀ ਉਮਰ ਦੇ ਨੌਜਵਾਨ ਦੀ ਲੱਗ ਰਹੀ ਹੈ। ਉਸ ਨੇ ਨੀਲੇ ਰੰਗ ਦੀ ਕਮੀਜ਼ ਅਤੇ ਹੱਥ ਵਿੱਚ ਕੜਾ ਪਾਇਆ ਹੋਇਆ ਹੈ। ਪਰ, ਉਸ ਦੀ ਸ਼ਨਾਖ਼ਤ ਕਰਨੀ ਕਾਫੀ ਮੁਸ਼ਕਿਲ ਹੋ ਰਹੀ ਹੈ, ਕਿਉਂਕਿ ਬੀਤੇ ਦੋ ਮਹੀਨਿਆਂ ਤੋਂ ਲਾਸ਼ ਇਸੇ ਤਰ੍ਹਾਂ ਲਟਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਹਾਲਤ ਕਾਫੀ ਸੜੀ ਹੋਈ ਹੈ ਤੇ ਲਾਸ਼ ਕੋਲੋਂ ਕੋਈ ਸਾਮਾਨ ਵੀ ਬਰਾਮਦ ਨਹੀਂ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਮਿਲੇਗੀ। ਲੁਧਿਆਣਾ ਪੁਲਿਸ ਵੱਲੋਂ ਲਾਸ਼ ਸਬੰਧੀ ਜਾਂ ਗੁੰਮਸ਼ੁਦਗੀ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਪੁਲਿਸ ਸਟੇਸ਼ਨ ਦਾ ਨੰਬਰ 78370-18622 ਵੀ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬਿਨਾਂ ਸਬਸਿਡੀ ਦੇ ਸਿਲੰਡਰ ਦੀ ਕੀਮਤ ਵਿੱਚ 19 ਰੁਪਏ ਦਾ ਵਾਧਾ

ABOUT THE AUTHOR

...view details