ਪੰਜਾਬ

punjab

ETV Bharat / state

ਪਰਵਾਸੀ ਕਾਮਿਆਂ ਦੀ ਘਾਟ ਕਾਰਨ ਵਿਕਾਸ ਕਾਰਜਾਂ ਨੂੰ ਲੱਗੀ ਬਰੇਕ

ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਵਿਕਾਸ ਦੀ ਰਫ਼ਤਾਰ ਘਟ ਹੋ ਗਈ ਹੈ। ਭਾਵੇ ਸਰਕਾਰ ਨੇ ਲੌਕਡਾਊਨ 'ਚ ਢਿੱਲ ਦਿੰਦਿਆਂ ਉਸਾਰੀ ਦੇ ਕੰਮਾਂ ਨੂੰ ਮੰਜ਼ੂਰੀ ਦੇ ਦਿੱਤੀ ਹੈ ਪਰ ਲੇਬਰ ਦੀ ਘਾਟ ਕਾਰਨ ਇਨ੍ਹਾਂ ਵਿਕਾਸ ਕੰਮਾਂ ਨੂੰ ਪੂਰਾ ਕਰਵਾਉਣਾ ਸਰਕਾਰ ਅੱਗੇ ਸਭ ਤੋਂ ਵੱਡੀ ਚੁਣੌਤੀ ਹੋਵੇਗੀ।

By

Published : May 14, 2020, 9:38 AM IST

ਪਰਵਾਸੀ ਕਾਮਿਆਂ ਦੀ ਘਾਟ ਕਾਰਨ ਵਿਕਾਸ ਕਾਰਜਾਂ ਨੂੰ ਲੱਗੀ ਬਰੇਕ
Counstruction work effect due to lack of migrants labours

ਲੁਧਿਆਣਾ: ਜ਼ਿਲ੍ਹੇ ਵਿੱਚ ਵੱਡੀ ਤਾਦਾਦ 'ਚ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਪਰ ਇਹ ਮਜ਼ਦੂਰ ਹੁਣ ਆਪੋ ਆਪਣੇ ਸੂਬਿਆਂ ਨੂੰ ਮੁੜਣ ਲੱਗੇ ਹਨ। ਦੂਜੇ ਪਾਸੇ ਸਰਕਾਰ ਨੇ ਲੌਕਡਾਊਨ 'ਚ ਢਿੱਲ ਦਿੰਦਿਆਂ ਉਸਾਰੀਆਂ ਦੇ ਕੰਮਾਂ ਨੂੰ ਵੀ ਮੰਜ਼ੂਰੀ ਦੇ ਦਿੱਤੀ ਹੈ। ਅਜਿਹੀ ਸਥਿਤੀ 'ਚ ਲੇਬਰਾਂ ਦੀ ਘਾਟ ਹੋਣ 'ਤੇ ਕੀ ਵਿਕਾਸ ਕਾਰਜ ਨੇਪੜੇ ਚੜ੍ਹ ਸਕਣਗੇ, ਇਸ 'ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਪਰਵਾਸੀ ਮਜ਼ਦੂਰਾਂ ਦੀ ਘਟ ਕਾਰਨ ਵਿਕਾਸ ਦੇ ਕੰਮਾਂ ਦੀ ਰਫ਼ਤਾਰ 'ਤੇ ਕੀ ਫ਼ਰਕ ਪਿਆ ਹੈ ਇਸ ਸੰਬੰਧੀ ਈਟੀਵੀ ਭਾਰਤ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਕੰਮਾਂ ਦਾ ਜਾਇਜ਼ਾ ਕਰ ਪਤਾ ਲਗਾਇਆ।

Counstruction work effect due to lack of migrants labours

ਲੁਧਿਆਣਾ ਫ਼ਿਰੋਜ਼ਪੁਰ ਹਾਈਵੇਅ 'ਤੇ ਬਣ ਰਹੇ ਪੁਲ ਦਾ ਕੰਮ ਲੰਮੇ ਸਮੇਂ ਤੋਂ ਉਸਾਰੀ ਅਧੀਨ ਹੈ, ਕਰਫਿਊ ਕਾਰਨ ਭਲੇ ਹੀ ਇਸ ਕੰਮ ਨੂੰ ਕੁੱਝ ਸਮਾਂ ਲਈ ਰੋਕਿਆ ਗਿਆ ਸੀ ਪਰ ਹੁਣ ਕਰਫਿਊ 'ਚ ਢਿੱਲ ਦੇਣ ਮਗਰੋਂ ਇਸ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਹੈ। ਦੂਜੇ ਪਾਸੇ ਲੁਧਿਆਣਾ ਫ਼ਿਰੋਜ਼ਪੁਰ ਰੋਡ 'ਤੇ ਬਣ ਰਹੇ ਪੁੱਲ ਦੇ ਠੇਕੇਦਾਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਭਾਵੇਂ ਕੰਮ ਮੁੜ ਸ਼ੁਰੂ ਹੋ ਗਿਆ ਹੈ ਪਰ ਲੇਬਰ ਦੀ ਘਾਟ ਕਾਰਨ ਕੰਮ ਦੀ ਰਫ਼ਤਾਰ ਮੱਧਮ ਪੈ ਗਈ ਹੈ।

ਠੇਕੇਦਾਰ ਨੇ ਦੱਸਿਆ ਕਿ ਜਿੱਥੇ ਪਹਿਲਾਂ 30-35 ਲੋਕ ਕੰਮ ਕਰਦੇ ਸਨ ਉੱਥੇ ਹੀ ਹੁਣ ਮਜ਼ਦੂਰਾਂ ਦੀ ਗਿਣਤੀ 20-25 ਰਹਿ ਗਈ ਹੈ। ਕੰਮ ਕਰਨ ਆ ਰਹੇ ਮਜ਼ਦੂਰਾਂ ਲਈ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।

ਕੰਮ ਕਰ ਰਹੇ ਪਰਵਾਸੀ ਮਜ਼ਦੂਰਾਂ ਨੇ ਆਪਣੀ ਬੇਬਸੀ ਜ਼ਾਹਰ ਕਰਦਿਆਂ ਕਿਹਾ ਕਿ ਪੇਟ ਦੀ ਭੁੱਖ ਨੂੰ ਮਾਰਨ ਲਈ ਉਨ੍ਹਾਂ ਨੂੰ ਕੰਮ ਕਰਨਾ ਪੈ ਰਿਹਾ ਹੈ ਜਿਸ ਦੇ ਉਨ੍ਹਾਂ ਨੂੰ ਪੈਸੇ ਤਾਂ ਨਹੀਂ ਮਿਲਦੇ ਪਰ ਖਰਚਾ ਜ਼ਰੂਰ ਮਿਲ ਜਾਂਦਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਕਿਸੇ ਸਾਧਨ ਦਾ ਪ੍ਰਬੰਧ ਹੁੰਦੇ ਹੀ ਉਹ ਵੀ ਹੋਰਨਾਂ ਮਜ਼ਦੂਰਾਂ ਵਾਂਗ ਆਪਣੇ ਘਰ ਚਲੇ ਜਾਣਗੇ।

ਜ਼ਿਕਰਯੋਗ ਹੈ ਕਿ ਦੇਸ਼ ਭਰ ਚ ਲੱਗੇ ਲੌਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ, ਜਿਸ ਨਾਲ ਨਾ ਸਿਰਫ਼ ਖੇਤੀ ਹੀ ਨਹੀਂ ਸੱਗੋਂ ਵਿਕਾਸ ਕਾਰਜਾਂ ਤੇ ਵੱਡਾ ਪ੍ਰਭਾਵ ਪਿਆ ਹੈ।

ABOUT THE AUTHOR

...view details