ਲੁਧਿਆਣਾ: ਪੂਰੇ ਉੱਤਰ ਭਾਰਤ 'ਚ ਦਿਨ-ਬ-ਦਿਨ ਲਗਾਤਾਰ ਠੰਢ ਵੱਧਦੀ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਮੋਸਮ ਸਾਫ਼ ਹੋ ਜਾਂਦਾ ਹੈ ਤੇ ਧੁੱਪਾਂ ਨਿਕਲਦੀਆਂ ਹਨ। ਪਰ ਇਸ ਵਾਰ ਉਲਟ ਹੋ ਰਿਹਾ ਹੈ ਲੋਹੜੀ ਤੋਂ ਬਾਅਦ ਠੰਢ ਦਾ ਕਹਿਰ ਉਸ ਤਰ੍ਹਾਂ ਹੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਾੜਾਂ 'ਚ ਲਗਾਤਾਰ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਵੱਧ ਰਹੀ ਹੈ। ਜਿਸ ਨਾਲ ਪਾਰਾ ਹੇਠਾਂ ਡਿੱਗ ਰਿਹਾ ਹੈ।
ਪੰਜਾਬ ਵਿੱਚ ਲਗਾਤਾਰ ਧੁੰਦਆਂ ਦਾ ਕਹਿਰ ਜਾਰੀ ਹੈ। ਸਵੇਰ ਦੇ ਸਮੇਂ ਦੀ ਵਿਜ਼ੀਬਿਲਟੀ 100 ਮੀਟਰ ਤੋਂ ਵੀ ਘੱਟ ਹੋ ਜਾਂਦੀ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਟ੍ਰੇਨਾਂ ਵੀ ਲੇਟ ਹੋ ਰਹੀਆਂ ਹਨ ਤੇ ਕਈ ਟ੍ਰੇਨਾਂ ਦੇ ਧੁੰਦਆ 'ਚ ਸਾਫ਼ ਨਾ ਦਿਖਾਈ ਦੇਣ ਨਾਲ ਟ੍ਰੇਨ ਹਾਦਸੇ ਵੀ ਹੋ ਜਾਂਦੇ ਹਨ।