ਪੰਜਾਬ

punjab

ETV Bharat / state

ਬਾਬਾ ਜੀਵਨ ਸਿੰਘ ਜੀ ਦੇ ਨਾਮ 'ਤੇ ਚੇਅਰ ਸਥਾਪਿਤ ਹੋਵੇ : ਦਲਿਤ ਆਗੂ

ਜਗਰਾਉਂ ਨੇੜੇ ਸ਼ੇਰਪੁਰਾ ਫਾਟਕ ਕੋਲ ਬਣੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿੱਖੇ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੀ ਬਾਬਾ ਜੀਵਨ ਜੀ ਦੀ ਜੀਵਨੀ ਤੇ ਪੀਐਚਡੀ ਕਰਨ ਵਾਲੀ ਡਾ. ਰਾਗਨੀ ਸ਼ਰਮਾ ਨੇ ਮੀਡਿਆ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਉਨ੍ਹਾਂ ਬਾਬਾ ਜੀ ਦੀ ਜੀਵਨੀ ਬਹੁਤ ਨੇੜੇ ਤੋਂ ਪੜ੍ਹੀ ਤੇ ਉਨ੍ਹਾਂ ਬਾਰੇ ਦੱਸਿਆ ਕੀ ਸਿੱਖ ਕੌਮ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਬਹੁਤ ਯੋਗਦਾਨ ਹੈ।

By

Published : Jun 12, 2021, 3:39 PM IST

ਬਾਬਾ ਜੀਵਨ ਸਿੰਘ ਜੀ ਦੇ ਨਾਮ 'ਤੇ ਚੇਅਰ ਸਥਾਪਿਤ ਹੋਵੇ : ਦਲਿਤ ਆਗੂ
ਬਾਬਾ ਜੀਵਨ ਸਿੰਘ ਜੀ ਦੇ ਨਾਮ 'ਤੇ ਚੇਅਰ ਸਥਾਪਿਤ ਹੋਵੇ : ਦਲਿਤ ਆਗੂ

ਲੁਧਿਆਣਾ :ਜਗਰਾਉਂ ਨੇੜੇ ਸ਼ੇਰਪੁਰਾ ਫਾਟਕ ਕੋਲ ਬਣੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿੱਖੇ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੀ ਬਾਬਾ ਜੀਵਨ ਜੀ ਦੀ ਜੀਵਨੀ ਤੇ ਪੀਐਚਡੀ ਕਰਨ ਵਾਲੀ ਡਾ. ਰਾਗਨੀ ਸ਼ਰਮਾ ਨੇ ਮੀਡਿਆ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਉਨ੍ਹਾਂ ਬਾਬਾ ਜੀ ਦੀ ਜੀਵਨੀ ਬਹੁਤ ਨੇੜੇ ਤੋਂ ਪੜ੍ਹੀ ਤੇ ਉਨ੍ਹਾਂ ਬਾਰੇ ਦੱਸਿਆ ਕੀ ਸਿੱਖ ਕੌਮ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਬਹੁਤ ਯੋਗਦਾਨ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੇ ਨਾਮ ਤੇ ਚੰਡੀਗੜ੍ਹ, ਪਟਿਆਲਾ,ਅੰਮ੍ਰਿਤਸਰ ਇਨ੍ਹਾਂ ਤਿੰਨ੍ਹਾਂ ਸ਼ਹਿਰਾਂ ਦੀਆਂ ਯੂਨੀਵਰਸਟੀਆਂ ਵਿੱਚ ਕਿਸੇ ਵੀ ਇਕ ਵਿੱਚ ਉਨ੍ਹਾਂ ਦੇ ਨਾਮ ਦੀ ਚੇਅਰ ਸਥਾਪਤ ਹੋਣੀ ਚਾਹੀਦੀ ਹੈ। ਇਸ ਮੌਕੇ ਸੇਵਾ ਕਮਿਸ਼ਨ ਕਰਮਚਾਰੀ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਨੇ ਵੀ ਰਾਗਨੀ ਸ਼ਰਮਾ ਦੇ ਦਾ ਹੁੰਗਾਰਾ ਭਰਦੇ ਕਿਹਾ ਕਿ ਉਹ ਪੰਜਾਬ ਸਰਕਾਰ ਕੋਲੋ ਬਾਬਾ ਜੀਵਨ ਜੀ ਲਈ ਪੰਜਾਬ ਵਿੱਚ ਕਿਸੀ ਵੀ ਸ਼ਹਿਰ ਵਿੱਚ ਚੇਅਰ ਸਥਾਪਿਤ ਕਰਨ ਦੀ ਮੰਗ ਕਰਨਗੇ ।

ਉਨ੍ਹਾਂ ਕਿਹਾ ਕਿ ਜਿਵੇਂ ਵਾਲਮੀਕਿ ਜੀ ਮਹਾਰਾਜ ਦੇ ਨਾਮ ਦੀ ਚੇਅਰ 1995 ਵਿੱਚ ਬੇਅੰਤ ਸਿੰਘ ਮੁੁੱਖ ਮੰਤਰੀ ਪੰਜਾਬ ਨੇ ਪਟਿਆਲਾ ਵਿਖੇ ਸਥਾਪਿਤ ਕੀਤੀ ਸੀ ਉਸੇ ਤਰ੍ਹਾ ਬਾਬਾ ਜੀਵਨ ਸਿੰਘ ਜੀ ਦੇ ਨਾਮ ਦੀ ਚੇਅਰ ਮੌਜੂਦਾ ਕਾਂਗਰਸ ਸਰਕਾਰ ਕੋਲੋਂ ਮੰਗ ਕਰਾਂਗੇ। ਇਸ ਮੌਕੇ ਕਾਂਗਰਸ ਸੀਨੀਅਰ ਆਗੂ ਅਤੇ ਲੇਬਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ ਨੇ ਆਏ ਸਭ ਮਹਿਮਾਨਾਂ ਦਾ ਸਵਾਗਤ ਕੀਤਾ।

ABOUT THE AUTHOR

...view details