ਲੁਧਿਆਣਾ: ਮੁੱਲਾਂਪੁਰ ਦਾਖਾ ਸੀਟ ਹਰ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਜਿਸ ਨੂੰ ਲੈ ਕੇ ਹੁਣ ਵੱਡੇ ਵੱਡੇ ਸਿਆਸਤਦਾਨ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕਰ ਰਹੇ ਹਨ। ਇਸ ਦੇ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਸੰਦੀਪ ਸੰਧੂ ਦੇ ਹੱਕ ਚ ਪ੍ਰਚਾਰ ਕਰਨ ਲਈ ਮੁੱਲਾਂਪੁਰ ਦਾਖਾ ਚ ਪਹੁੰਚੇ ਅਤੇ ਕਈ ਪਿੰਡਾਂ ਦੇ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਪਿੰਡ ਚੱਕ ਕਲਾਂ ਕੋਲ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਗਿਆ।
ਮੁੱਖ ਮੰਤਰੀ ਕੈਪਟਨ ਵੱਲੋਂ ਮੁੱਲਾਂਪੁਰ ਦਾਖਾ ਦੇ ਪਿੰਡਾਂ 'ਚ ਰੋਡ ਸ਼ੋਅ
ਮੁੱਲਾਪੁਰ ਦਾਖਾ ਜ਼ਿਮਨੀ ਚੋਣਾਂ 'ਚ ਆਪੋ ਆਪਣੇ ਉਮੀਦਵਾਰ ਨੂੰ ਜਤਾਉਣ ਲਈ ਵੱਡੇ ਵੱਡੇ ਲੀਡਰ ਪਹੁੰਚ ਰਹੇ ਹਨ, ਮੁੱਖ ਮੰਤਰੀ ਵੱਲੋਂ ਜਿੱਥੇ ਇੱਕ ਪਾਸੇ ਅੱਜ ਰੋਡ ਸ਼ੋਅ ਕੀਤਾ ਗਿਆ, ਉੱਥੇ ਹੀ ਅਕਾਲੀ ਦਲ ਦੇ ਰੋਡ ਸ਼ੋਅ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ।
ਰੋਡ ਸ਼ੋਅ ਦੌਰਾਨ ਕਈ ਥਾਂ 'ਤੇ ਰਸਤੇ ਦੇ ਵਿੱਚ ਕਦੇ ਕਾਂਗਰਸ ਦੀਆਂ ਲੱਗੀਆਂ ਝੰਡੀਆਂ ਅਤੇ ਕਦੇ ਦਰੱਖਤ ਰੋਡ ਸ਼ੋਅ 'ਚ ਰੋੜਾ ਬਣਦੇ ਰਹੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਹੀ ਝੰਡੀ 'ਚ ਪਦ ਹਾਸਲ ਕਰਕੇ ਪੱਗ ਵੀ ਲੱਥ ਗਈ।
ਇਸ ਦੌਰਾਨ ਓਪਨ ਬੱਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਵੀ ਨਾਲ ਬੈਠੇ ਸਨ। ਜਦ ਕਿ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਕੈਪਟਨ ਦੇ ਇਸ ਰੋਡ ਸ਼ੋਅ ਇਸ 'ਤੇ ਬੋਲਦਿਆਂ ਕਿਹਾ ਕਿ ਜ਼ਿਆਦਾ ਫਾਇਦਾ ਅਕਾਲੀ ਦਲ ਨੂੰ ਹੋਵੇਗਾ। ਕਿਉਂਕਿ ਕੈਪਟਨ ਨੂੰ ਵੇਖ ਕੇ ਪਿੰਡ ਦੇ ਲੋਕਾਂ ਨੂੰ ਉਹ ਵਾਅਦੇ ਯਾਦ ਆਉਣਗੇ ਜੋ ਕੈਪਟਨ ਨੇ ਉਨ੍ਹਾਂ ਨਾਲ ਕੀਤੇ ਸਨ।