ਲੁਧਿਆਣਾ: ਮੁੱਲਾਂਪੁਰ ਦਾਖਾ ਸੀਟ ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਜਿਸ ਲਈ ਉਹ ਪੂਰੀ ਤਾਕਤ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਲਾ ਰਹੇ ਹਨ। ਮਹਿਲਾ ਕਾਂਗਰਸ ਵੱਲੋਂ ਮੁੱਲਾਂਪੁਰ 'ਚ ਉਮੀਦਵਾਰ ਸੰਦੀਪ ਸੰਧੂ ਦੇ ਹੱਕ 'ਚ ਵੋਟਾਂ ਮੰਗੀਆਂ ਗਈਆਂ ਇਸ ਦੌਰਾਨ ਕੈਪਟਨ ਸੰਦੀਪ ਸੰਧੂ ਦੀ ਧਰਮ ਪਤਨੀ ਅਤੇ ਰਵਨੀਤ ਬਿੱਟੂ ਦੀ ਮਾਤਾ ਜੀ ਵੀ ਮੌਜੂਦ ਸਨ।
ਕੈਪਟਨ ਸੰਦੀਪ ਸੰਧੂ ਦੀ ਪਤਨੀ ਨੇ ਦੱਸਿਆ ਕਿ ਮਹਿਲਾ ਕਾਂਗਰਸ ਵਰਕਰਾਂ ਕੈਪਟਨ ਸੰਦੀਪ ਸੰਧੂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਦੀਪ ਸੰਧੂ ਕੋਈ ਬਾਹਰੀ ਉਮੀਦਵਾਰ ਨਹੀਂ ਸਗੋਂ ਉਨ੍ਹਾਂ ਨੇ ਆਪਣੀ ਸਾਰੀ ਪੜ੍ਹਾਈ ਪੰਜਾਬ 'ਚ ਕੀਤੀ ਹੈ।