ਖੇਤੀਬਾੜੀ ਦੇ ਸੰਦਾਂ ਦੀ ਪ੍ਰਦਰਸ਼ਨੀ 'ਚ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਸ਼ਿਰਕਤ, ਕਿਹਾ-ਖ਼ਾਸ ਤਰ੍ਹਾਂ ਦੇ ਸੰਦ ਖੇਤੀ ਨੂੰ ਬਣਾਉਣਗੇ ਸੁਖ਼ਾਲਾ ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਲੁਧਿਆਣਾ ਦੇ ਸਾਹਨੇਵਾਲ ਐਗਰੀ ਪ੍ਰੋਸੈਸ ਐਕਸਪੋ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਲਈ ਪਹੁੰਚੇ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਲਈ ਲਾਹੇਵੰਦ ਮਸ਼ੀਨਾਂ 'ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ, ਉਨ੍ਹਾਂ ਇਹ ਵੀ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਾਡੇ ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਹੋਈ ਹੈ, ਪਰ ਅਸੀਂ ਇਸ ਨੂੰ ਸੁਧਾਰਨ ਲਈ ਲਗਾਤਾਰ ਯਤਨ ਕਰ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਸਾਡੀ ਤਰਫੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਖੇਤੀ ਵਿੱਚ ਸੁਧਾਰ ਆ ਰਿਹਾ ਹੈ।
ਜ਼ੀਰਾ ਫੈਕਟਰੀ 'ਤੇ ਬਿਆਨ: ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਦੀ ਤਰਫੋਂ ਕਿਹਾ ਗਿਆ ਕਿ ਅਸੀਂ ਜ਼ੀਰਾ ਦੀ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।ਉਨ੍ਹਾਂ ਪੁਰਾਣੀਆਂ ਪਾਰਟੀਆਂ 'ਤੇ ਸਵਾਲ ਕਰਦਿਆਂ ਕਿਹਾ ਕਿ ਇਹ ਸ਼ਰਾਬ ਫੈਕਟਰੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਵੱਲੋਂ ਲਗਾਈ ਗਈ ਸੀ ਅਤੇ ਕੈਪਟਨ ਸਰਕਾਰ ਨੇ ਇਸ ਨੂੰ 2006 ਚ ਮਨਜ਼ੂਰੀ ਦਿੱਤੀ ਸੀ।
200 ਕੰਪਨੀਆਂ ਦੀ 3 ਹਜ਼ਾਰ ਮਸ਼ੀਨਾਂ: ਦੂਜੇ ਪਾਸੇ ਐਕਸਪੋ ਦੇ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਇਸ 3 ਰੋਜ਼ਾ ਇਸ ਐਕਸਪੋ ਦੇ ਵਿੱਚ 200 ਕੰਪਨੀਆਂ ਵੱਲੋਂ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਵਿੱਚ ਵਰਤੀਆਂ ਜਾਣ ਵਾਲੀਆਂ 3000 ਦੇ ਕਰੀਬ ਮਸ਼ੀਨਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮਸ਼ੀਨਾਂ ’ਤੇ ਸਬਸਿਡੀ ਵੀ ਦੇ ਰਹੀ ਹੈ। ਇਸ ਤੋਂ ਇਲਾਵਾ ਮਸ਼ੀਨਾਂ ਬਣਾਉਣ ਵਾਲਿਆਂ ਨੂੰ ਵੀ ਦੱਸਾਂਗੇ ਕਿ ਉਨ੍ਹਾਂ ਕੋਲ ਜ਼ਮੀਨ ਘੱਟ ਹੈ ਕਿਸਾਨਾਂ ਲਈ ਛੋਟੀ ਅਤੇ ਸਸਤੀ ਮਸ਼ੀਨਰੀ ਬਣਾਈ ਜਾਵੇ। ਉਨ੍ਹਾ ਕਿਹਾ ਕਿ ਅਸੀਂ ਲਗਾਤਾਰ ਯਤਨ ਕਰ ਰਹੇ ਹਨ ਕੇ ਨਵੀਂ ਆਧੁਨਿਕ ਤਕਨੀਕ ਨਾਲ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਿਆ ਜਾਵੇ।
ਇਹ ਵੀ ਪੜ੍ਹੋ:ਐੱਨਸੀਬੀ ਦੀ ਵੱਡੀ ਕਾਰਵਾਈ, ਲੁਧਿਆਣਾ 'ਚ 80 ਸ਼ਰਾਬ ਦੇ ਠੇਕੇ ਕੀਤੇ ਸੀਲ
ਛੋਟੇ ਕਿਸਾਨਾਂ ਦੀ ਅਪੀਲ: ਇਸ ਮੌਕੇ ਐਕਸਪੋ ਚ ਆਏ ਕਿਸਾਨਾਂ ਨੇ ਵੀ ਕਿਹਾ ਕਿ ਅਜਿਹੀਆਂ ਮਸ਼ੀਨਾਂ ਜੋ ਸਸਤੀਆਂ ਹਨ ਉਨ੍ਹਾ ਨੂੰ ਵੀ ਐਕਸਪੋ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕੇ ਪੰਜਾਬ ਦੇ ਵਿੱਚ 70 ਫੀਸਦੀ ਛੋਟ ਕਿਸਾਨ ਹਨ ਜਿਨ੍ਹਾ ਕੋਲ ਜ਼ਮੀਨਾਂ ਘੱਟ ਹੈ ਇਸ ਕਰਕੇ ਵੱਡੀਆਂ ਮਸ਼ੀਨਾਂ ਦੇ ਲਈ ਵੱਡੇ ਟਰੈਕਟਰਾਂ ਨੇ ਵੀ ਲੋੜ ਪੈਦੀ ਹੈ ਉਹਨਾਂ ਕਿਹਾ ਕਿ ਇਹ ਮਸ਼ੀਨਾਂ ਤੇ ਸਰਕਾਰ ਨੂੰ ਵੱਧ ਤੋਂ ਵੱਧ ਸਬਸਿਡੀ ਦੇਣੀ ਚਾਹੀਦੀ ਹੈ ਤਾਂ ਜੋ ਛੋਟੇ ਕਿਸਾਨ ਵੀ ਇਸ ਦੀ ਨਵੀਂ ਤਕਨੀਕ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦੇ ਸਕੇ ਅਤੇ ਉਹ ਵੀ ਨਵੀਂ ਮਸ਼ੀਨਰੀ ਖਰੀਦ ਸਕੇ