ਪੰਜਾਬ

punjab

By

Published : Dec 8, 2019, 9:34 PM IST

ETV Bharat / state

ਲੁਧਿਆਣਾ 'ਚ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ

ਲੁਧਿਆਣਾ ਦੇ ਦਰੇਸੀ ਦੇ ਗਰਾਉਂਡ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ 'ਚ ਇੱਕ ਨੌਜਵਾਨ ਜ਼ਖ਼ਮੀ ਹੋਇਆ ਹੈ।

ਲੁਧਿਆਣਾ ਵਿੱਚ ਚੱਲੀ ਗੋਲੀ
ਲੁਧਿਆਣਾ ਵਿੱਚ ਚੱਲੀ ਗੋਲੀ

ਲੁਧਿਆਣਾ: ਸ਼ਹਿਰ ਵਿੱਚ ਐਤਵਾਰ ਦੁਪਹਿਰ ਉਸ ਸਮੇਂ ਦਰੇਸੀ ਦੇ ਗਰਾਉਂਡ 'ਚ ਮਾਹੌਲ ਸਹਿਮ ਭਰਿਆ ਹੋ ਗਿਆ, ਜਦੋਂ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਿਸ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਅਤੇ ਗੋਲੀ ਚਲਾਉਣ ਵਾਲੇ ਦਾ ਨਾਂ ਪੁਲਿਸ ਨੇ ਸ਼ਿਵਾ ਭੱਟੀ ਦੱਸਿਆ ਹੈ ਜੋ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਆਇਆ ਸੀ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ।

ਵੇਖੋ ਵੀਡੀਓ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਨੌਜਵਾਨ ਦੇ ਚਾਚੇ ਨੇ ਦੱਸਿਆ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ, ਉਹ ਪਹਿਲਾਂ ਵੀ ਮੁਲਜ਼ਮ ਦੀ ਸ਼ਿਕਾਇਤ ਪੁਲਿਸ ਕੋਲ ਕਰ ਚੁੱਕੇ ਹਨ ਅਤੇ ਮੁਲਜ਼ਮ ਹੋਰ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਉਹ ਪੁਲਿਸ ਕੋਲ ਗਏ ਤਾਂ ਉਹ ਉਨ੍ਹਾਂ 'ਤੇ ਗ਼ੋਲੀਆਂ ਚਲਾ ਦੇਵੇਗਾ ਅਤੇ ਐਤਵਾਰ ਨੂੰ ਹੋਇਆ ਵੀ ਕੁਝ ਅਜਿਹਾ ਹੀ, ਮੁਲਜ਼ਮ ਆਪਣੇ ਇੱਕ ਸਾਥੀ ਨਾਲ ਮੋਟਰਸਾਈਕਲ 'ਤੇ ਆਇਆ ਅਤੇ ਉਸ ਦੇ ਭਤੀਜੇ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦਾ ਭਤੀਜਾ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜੋ: ਪ੍ਰਕਾਸ਼ ਸਿੰਘ ਬਾਦਲ ਦਾ ਮਨਾਇਆ ਗਿਆ 93ਵਾਂ ਜਨਮ ਦਿਨ, ਜਾਣੋਂ ਸਿਆਸੀ ਸਫ਼ਰ

ਉਧਰ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਕੁੱਲ ਪੰਜ ਰਾਊਂਦ ਫਾਇਰਿੰਗ ਕੀਤੀ ਗਈ ਹੈ ਇੱਕ ਗੋਲੀ ਨੌਜਵਾਨ ਨੂੰ ਲੱਗੀ ਹੈ। ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।

ABOUT THE AUTHOR

...view details