ਲੁਧਿਆਣਾ: ਭਾਰਤ ਬੰਦ ਦਾ ਬਾਜ਼ਾਰਾਂ ਦੇ ਵਿੱਚ ਰਲਵਾਂ ਮਿਲਵਾਂ ਅਸਰ ਵੇਖਣ ਨੂੰ ਮਿਲਿਆ। ਲੁਧਿਆਣਾ 'ਚ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਖਾਸ ਕਰਕੇ ਲੁਧਿਆਣਾ ਪੁਲਿਸ ਦੇ ਸੀਨੀਅਰ ਅਫਸਰ ਬਾਜ਼ਾਰਾਂ ਵਿੱਚ ਪੈਟਰੋਲਿੰਗ ਕਰਦੇ ਵਿਖਾਈ ਦਿੱਤੇ। ਭਾਜਪਾ ਦਫ਼ਤਰ ਦੇ ਬਾਹਰ ਸੁਰੱਖਿਆ ਦਾ ਸਖ਼ਤ ਪਹਿਰਾ ਲਗਾਇਆ ਗਿਆ।
ਇਸ ਦੌਰਾਨ ਡੀਸੀਪੀ ਟ੍ਰੈਫ਼ਿਕ ਦੀਪਕ ਪਾਰੀਕ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ ਅਤੇ ਕਿਸਾਨਾਂ ਨੂੰ ਸਮਰਥਨ ਦੇਣ ਵਾਲੇ ਵਕੀਲਾਂ ਨੇ ਲੋਕਾਂ ਨੂੰ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਕਰਨ ਦੀ ਅਪੀਲ ਵੀ ਕੀਤੀ।
ਕਿਸਾਨਾਂ ਦੀ ਬੰਦ ਦੀ ਕਾਲ ਨੂੰ ਲੈ ਕੇ ਭਾਜਪਾ ਦਫ਼ਤਰ ਸੀਲ ! ਗੱਲਬਾਤ ਕਰਦਿਆਂ ਲੁਧਿਆਣਾ ਟ੍ਰੈਫਿਕ ਡੀਸੀਪੀ ਦੀਪਕ ਪਾਰੀਕ ਨੇ ਕਿਹਾ ਕਿ ਕਿਸਾਨਾਂ ਦੇ ਅੱਜ ਬੰਦ ਦੇ ਸੱਦੇ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਜੋ ਜੋ ਸ਼ਹਿਰ ਦੇ ਮੁੱਖ ਪੁਆਇੰਟ ਸਨ ਉਥੇ ਫੋਰਸ ਤੈਨਾਤ ਕੀਤੀ ਗਈ। ਖਾਸ ਕਰ ਕੇ ਭਾਜਪਾ ਦਫ਼ਤਰ ਦੇ ਬਾਹਰ ਪੁਲਿਸ ਵੱਲੋਂ ਸਖ਼ਤ ਪਹਿਰਾ ਲਗਾਇਆ ਗਿਆ ਹੈ।
ਦੂਜੇ ਪਾਸੇ ਬਾਜ਼ਾਰਾਂ ਵਿੱਚ ਵਕੀਲ ਭਾਈਚਾਰੇ ਵੱਲੋਂ ਟਰੈਕਟਰ ਮਾਰਚ ਕਰਦਿਆਂ ਦੁਕਾਨਦਾਰਾਂ ਨੂੰ ਕਿਸਾਨਾਂ ਦਾ ਸਮਰਥਨ ਦੇਣ ਦੀ ਅਪੀਲ ਕੀਤੀ ਗਈ। ਲੁਧਿਆਣਾ ਦੇ ਸੀਨੀਅਰ ਵਕੀਲ ਨਰਿੰਦਰ ਆਦਿ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਪੂਰਾ ਦੇਸ਼ ਸਮਰਥਨ ਦੇ ਰਿਹਾ ਹੈ।