ਲੁਧਿਆਣਾ: ਲੁਧਿਆਣਾ ਦੇ ਦੁਗਰੀ ਥਾਣੇ ਵਿੱਚ ਇਲਾਕਾ ਨਿਰਮਲ ਨਗਰ ਵਿਚ ਇਲਾਕੇ ਨਿਵਾਸੀਆਂ ਵੱਲੋਂ ਇੱਕ ਬੱਚਾ ਅਗਵਾਕਾਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਜਿਸ ਵਿਚ ਆਰੋਪੀ ਵੱਲੋਂ ਛੋਟੀਆਂ ਬੱਚੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ। ਪਰ ਪੁਲਿਸ ਵੱਲੋਂ ਦੋ ਦਿਨ੍ਹਾਂ ਵਿੱਚ ਆਰੋਪੀ ਨੂੰ ਗ੍ਰਿਫ਼ਤਾਰ ਨਾ ਕਰਨ ਤੇ ਇਲਾਕਾ ਨਿਵਾਸੀਆਂ ਨੇ ਖੁਦ ਲੱਭ ਕੇ ਪਹਿਲਾਂ ਆਰੋਪੀ ਨੂੰ ਕੁਟਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਆਰੋਪੀ ਕੁਝ ਸਮਾਂ ਪਹਿਲਾਂ ਹੀ ਜੇਲ ਵਿਚੋਂ ਜਮਾਨਤ ਤੇ ਬਾਹਰ ਆਇਆ ਹੈ ਅਤੇ ਪਹਿਲਾਂ ਵੀ ਉਸ ਉਪਰ ਅਜਿਹੇ ਹੀ ਕਰਾਇਮ ਦੇ ਪਰਚੇ ਦਰਜ ਹਨ।
ਲੁਧਿਆਣਾ 'ਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ 'ਚ ਆਏ ਸਾਹਮਣੇ ਵੱਡੇ ਖੁਲਾਸੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਖਿਲਾਫ਼ 13 ਤਰੀਕ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ ਤੋਂ ਬਾਅਦ ਸੀਸੀਟੀਵੀ ਦੇ ਅਧਾਰ ਤੇ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਅਤੇ ਉੱਥੇ ਹੀ ਜਾਂਚ ਕਰਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਖਿਲਾਫ਼ ਪਹਿਲਾਂ ਵੀ ਅਜਿਹੇ ਹੀ ਮਾਮਲੇ ਦਰਜ ਹਨ, ਉਨ੍ਹਾਂ ਕਿਹਾ ਕੀ ਜਾਂਚ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ:ਮੁਫਤ ਬਿਜਲੀ ਸਕੀਮ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਲੋਕ ਹਿੱਤ ਫੈਸਲਾ- ਅਮਨ ਅਰੋੜਾ