ਪੰਜਾਬ

punjab

ETV Bharat / state

ਬੁਲਟਾਂ ਦੇ ਪਟਾਕੇ ਪਾਉਣ ਵਾਲੇ ਹੋ ਜਾਵੋ ਸਾਵਧਾਨ - ਏਸੀਪੀ ਗੁਰਦੇਵ ਸਿੰਘ

ਬੁਲਟਾਂ ਦੇ ਪਟਾਕੇ ਪਵਾਉਣ ਵਾਲੇ ਤੇ ਪ੍ਰੈਸ਼ਰ ਹਾਰਨ ਲਗਵਾਉਣ ਵਾਲਿਆ ਖਿਲਾਫ਼ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਬੁਲਟਾਂ ਦੇ ਪਟਾਕੇ ਪਾਉਣ ਵਾਲੇ ਹੋ ਜਾਵੋ ਸਾਵਧਾਨ
ਬੁਲਟਾਂ ਦੇ ਪਟਾਕੇ ਪਾਉਣ ਵਾਲੇ ਹੋ ਜਾਵੋ ਸਾਵਧਾਨ

By

Published : Feb 28, 2021, 10:51 AM IST

ਲੁਧਿਆਣਾ: ਅਕਸਰ ਬੁਲਟ ਦੇ ਸ਼ੋਕੀਨ ਬੁਲਟਾਂ ਦੇ ਪਟਾਕੇ ਪਵਾਉਂਦੇ ਨਜ਼ਰ ਆਉਂਦੇ ਹਨ, ਜਾਂ ਫਿਰ ਕੁੱਝ ਨੌਂਜਵਾਨ ਜੋ ਪ੍ਰੈਸ਼ਰ ਹਾਰਨ ਲਗਵਾਉਦੇ ਹਨ, ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਬੁਲਟਾਂ ਦੇ ਪਟਾਕੇ ਪਾਉਣ ਵਾਲੇ ਹੋ ਜਾਵੋ ਸਾਵਧਾਨ

ਪੁਲਿਸ ਕੰਟਰੋਲ ਬੋਰਡ ਦੀ ਧਾਰਾ 21 ,22 ਤੇ 31 ਏ ਦਾ ਹਵਾਲਾ ਦਿੰਦਿਆਂ ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਕੰਪਨੀ ਅਜਿਹੇ ਹਾਰਨ ਨਹੀਂ ਵੇਚ ਸਕਦੀ ਅਤੇ ਨਾ ਹੀ ਕਿਸੇ ਨੂੰ ਬੂਲਟ ਦੇ ਸਲੈਂਸਰ ਬਦਲਾ ਕੇ ਪਟਾਕੇ ਪਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਕਿਸੇ ਮਰੀਜ਼ ਵਿਅਕਤੀ ਨੂੰ ਨੁਕਸਾਨ ਹੋ ਸਕਦਾ ਹੈ।

ਲੁਧਿਆਣਾ ਟ੍ਰੈਫਿਕ ਪੁਲਿਸ ਦੇ ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਪਟਾਕੇ ਪਾਉਣ ਵਾਲੇ ਵਿਅਕਤੀਆਂ ਅਤੇ ਪਰੈਸ਼ਰ ਹਾਰਨ ਵਜਾਉਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਧਾਰਾਵਾਂ ਦੇ ਵਿੱਚ ਡੇਢ ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਮਾਨਜੋਗ ਕੋਰਟ 5 ਹਜ਼ਾਰ ਤੱਕ ਰੁਪਏ ਦਾ ਜੁਰਮਾਨਾ ਵੀ ਲਗਾ ਸਕਦੀ ਹੈ।

ABOUT THE AUTHOR

...view details