ਲੁਧਿਆਣਾ: ਪੰਜਾਬ ਦੀਆਂ ਚਾਰ ਵਿਧਾਨਸਭਾ ਹਲਕੇ 'ਚ ਹੋਣ ਵਾਲੀਆਂ ਜ਼ਿਮਣੀ ਚੌਣਾਂ ਦੇ ਮੱਦੇਨਜ਼ਰ ਮੁੱਲਾਂਪੁਰ ਦਾਖਾ 'ਚ ਆਪਣੇ ਊਮੀਦਵਾਰ ਦੇ ਪੱਖ 'ਚ ਚੌਣ ਪ੍ਰਚਾਰ ਕਰਨ ਗਏ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਹਾਦਸਾ ਵਾਪਰਿਆ। ਸੰਦੀਪ ਸੰਧੂ ਦੇ ਹੱਕ 'ਚ ਚੌਣ ਪ੍ਰਚਾਰ ਕਰਨ ਗਏ ਕੈਪਟਨ ਅਮਰਿੰਦਰ ਸਿੰਘ ਦੀ ਬਿਜਲੀ ਦੀਆਂ ਤਾਰਾਂ 'ਚ ਫਸਣ ਕਾਰਨ ਪੱਗ ਲੱਥ ਗਈ, ਅਤੇ ਲੁਧਿਆਣੇ ਤੋਂ ਸਾਂਸਦ ਰਵਨੀਤ ਬਿੱਟੂ ਬਚਾਅ ਦੇ ਹੱਕ 'ਚ ਆਏ।
ਕੁਦਰਤ ਨੇ ਵਿਖਾਏ ਆਪਣੇ ਰੰਗ- ਸਿਮਰਜੀਤ ਸਿੰਘ ਬੈਂਸ
ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਖਾ 'ਚ ਆਪਣੇ ਊਮੀਦਵਾਰ ਸੰਦੀਪ ਸੰਧੂ ਦੇ ਹੱਕ 'ਚ ਚੌਣ ਪ੍ਰਚਾਰ ਕਰਨ ਗਏ ਜਿੱਥੇ ਬਿਜਲੀ ਦੀਆਂ ਤਾਰਾਂ 'ਚ ਫਸਣ ਕਾਰਨ ਕੈਪਟਨ ਦੀ ਪੱਗ ਲੱਥ ਗਈ। ਭਾਵੇਂ ਲੁਧਿਆਣੇ ਤੋਂ ਸਾਂਸਦ ਰਵਨੀਤ ਬਿੱਟੂ ਉਨ੍ਹਾਂ ਦੇ ਬਚਾਅ ਦੇ ਹੱਕ 'ਚ ਆਏ ਪਰ ਫੇਰ ਵੀ ਇਹ ਘਟਨਾ ਕੈਮਰੇ 'ਚ ਕੈਦ ਹੋ ਹੀ ਗਈ। ਬੈਂਸ ਨੇ ਜਿੱਥੇ ਕੈਪਟਨ ਦੀ ਪੱਗ ਲੱਥਣ 'ਤੇ ਦੁਖ ਪ੍ਰਗਟਾਇਆ ਹੈ ਉੱਥੇ ਹੀ ਜੰਮ ਕੇ ਨਿਸ਼ਾਨੇ ਵਿੰਨ੍ਹਣ ਤੋਂ ਗੁਰੇਜ਼ ਵੀ ਨਹੀਂ ਕੀਤਾ।
ਦੱਸਣਯੋਗ ਹੈ ਕਿ ਜ਼ਿਮਣੀ ਚੌਣਾਂ ਲਈ ਆਪਣੇ ਊਮੀਦਵਾਰ ਸੰਦੀਪ ਸੰਧੂ ਦੇ ਹੱਕ 'ਚ ਜਿੱਥੇ ਕੈਪਟਨ ਪ੍ਰਚਾਰ ਕਰਨ ਪਹੁੰਚੇ ਸਨ ਉੱਥੇ ਹੀ ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਨੇ ਕੈਪਟਨ ਸਰਕਾਰ ਦਾ ਵਿਰੋਧ ਕਰਦਿਆਂ ਉਸ ਦੀ ਰੈਲੀ ਨੂੰ ਵਿਅਰਥ ਦੱਸਿਆ ਅਤੇ ਕੈਪਟਨ ਸਰਕਾਰ 'ਤੇ ਨਿਸ਼ਾਨੇ ਵੀ ਵਿੰਨ੍ਹੇ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੁਦਰਤ ਦੇ ਰੰਗ ਨਿਰਾਲੇ ਹਨ ਅਤੇ ਉਹ ਸਭ ਨੂੰ ਉਸ ਦੀ ਸਹੀ ਥਾਂ ਦਿਖਾ ਹੀ ਦਿੰਦੀ ਹੈ। ਬੈਂਸ ਨੇ ਕਿਹਾ ਕਿ ਉਸ ਨੂੰ ਦੁਖ ਹੈ ਕਿ ਕੈਪਟਨ ਦੀ ਪੱਗ ਲੱਥੀ ਪਰ ਕੈਪਟਨ ਨੇ ਜੋ ਲੋਕਾਂ ਨਾਲ ਝੂਠੇ ਦਾਵੇ ਕੀਤੇ ਸਨ ਉਸ ਦਾ ਬਦਲਾ ਕੁਦਰਤ ਨੇ ਲੈ ਲਿਆ ਹੈ। ਉਨ੍ਹਾਂ ਮੀਡੀਆ ਰਾਹੀਂ ਕੈਪਟਨ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੈਪਟਨ ਨੇ ਅੱਗੇ ਵੀ ਅਜਿਹਾ ਹੀ ਕੀਤਾ ਤਾਂ ਕੁਦਰਤ ਉਸ ਨਾਲ ਇਸ ਤੋਂ ਭੈੜਾ ਕਰੇਗੀ।
ਇਹ ਵੀ ਪੜ੍ਹੋ- ਮੁੱਖ ਮੰਤਰੀ ਕੈਪਟਨ ਵੱਲੋਂ ਮੁੱਲਾਂਪੁਰ ਦਾਖਾ ਦੇ ਪਿੰਡਾਂ 'ਚ ਰੋਡ ਸ਼ੋਅ
0.