ਲੁਧਿਆਣਾ: ਬੇਅਦਬੀ ਅਤੇ ਗੋਲੀਕਾਂਡ 'ਚ ਬਣਾਈ ਐਸ.ਆਈ.ਟੀ ਵਲੋਂ ਰਿਪੋਰਟ ਸੌਂਪਣ ਤੋਂ ਬਾਅਦ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਝਟਟਕਾ ਦਿੰਦਿਆਂ ਨਵੀਂ ਐਸ.ਆਈ.ਟੀ ਬਣਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ। ਇਸ ਦੇ ਚੱਲਦਿਆਂ ਕਾਂਗਰਸੀ ਲੀਡਰਾਂ ਵਲੋਂ ਆਪਣੀ ਹੀ ਸਰਕਾਰ 'ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਗਏ। ਇਸ 'ਚ ਭਾਵੇਂ ਨਵਜੋਤ ਸਿੱਧੂ ਹੋਣ ਜਾਂ ਰਵਨੀਤ ਬਿੱਟੂ, ਉਨ੍ਹਾਂ ਵਲੋਂ ਸਰਕਾਰ 'ਤੇ ਰਿਪੋਰਟ ਜਨਤਕ ਕਰਨ ਅਤੇ ਆਰੋਪੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਰਵਨੀਤ ਬਿੱਟੂ ਵਲੋਂ ਜਿਥੇ ਫਿਰ ਤੋਂ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ, ਉਥੇ ਹੀ ਬਾਦਲਾਂ ਨੂੰ ਬੇਅਦਬੀ ਅਤੇ ਗੋਲੀਕਾਂਡ ਦਾ ਜਿੰਮੇਵਾਰ ਵੀ ਠਹਿਰਾਇਆ।
ਬੇਅਦਬੀ ਅਤੇ ਗੋਲੀਕਾਂਡ ਲਈ ਬਾਦਲ ਜ਼ਿੰਮੇਵਾਰ-ਰਵਨੀਤ ਬਿੱਟੂ
ਬੇਅਦਬੀ ਅਤੇ ਗੋਲੀਕਾਂਡ 'ਚ ਬਣਾਈ ਐਸ.ਆਈ.ਟੀ ਵਲੋਂ ਰਿਪੋਰਟ ਸੌਂਪਣ ਤੋਂ ਬਾਅਦ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਝਟਟਕਾ ਦਿੰਦਿਆਂ ਨਵੀਂ ਐਸ.ਆਈ.ਟੀ ਬਣਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ। ਇਸ ਦੇ ਚੱਲਦਿਆਂ ਕਾਂਗਰਸੀ ਲੀਡਰਾਂ ਵਲੋਂ ਆਪਣੀ ਹੀ ਸਰਕਾਰ 'ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਗਏ।
ਇਸ ਮੌਕੇ ਬੋਲਿਦਆਂ ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਗੱਲ ਮੈਨੀਫੈਸਟੋ 'ਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਅੱਠ ਮਹੀਨੇ ਦਾ ਸਮਾਂ ਰਹਿ ਗਿਆ ਹੈ, ਇਸ ਲਈ ਜਲਦੀ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਬਾਅਦ 'ਚ ਸਰਕਾਰ ਤੋਂ ਹੀ ਸਵਾਲ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਇਸ ਬੇਅਦਬੀ ਅਤੇ ਗੋਲੀਕਾਂਡ ਲਈ ਜਿੰਮੇਵਾਰ ਹੈ। ਉਨ੍ਹਾਂ ਦਾ ਕਹਿਣਾ ਕਿ ਬਾਦਲ ਪਰਿਵਾਰ ਵਲੋਂ ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਦਿੱਤੀ ਗਈ, ਜਿਸ ਤੋਂ ਬਾਆਦ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਸਿਰਫ਼ ਉਨ੍ਹਾਂ ਇਸ ਬਾਬਤ ਕਿਹਾ ਕਿ ਐਸ.ਆਈ.ਟੀ 'ਚ ਅਜਿਹੇ ਮੈਂਬਰ ਸ਼ਾਮਲ ਕੀਤੇ ਜਾਣ, ਜਿਨ੍ਹਾਂ 'ਤੇ ਅਦਾਲਤ ਸਵਾਲ ਨਾ ਖੜ੍ਹੇ ਕਰੇ।