ਲੁਧਿਆਣਾ: ਜ਼ਿਲ੍ਹੇ ਦੇ ਥਾਣਾ ਡਿਵੀਜ਼ਨ ਨੰਬਰ 3 (Ludhiana Police Station Division No. 3) ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇੱਕ ਬਜ਼ੁਰਗ ਮਹਿਲਾ ਨੇ ਆਪਣੇ ਆਪ ਨੂੰ ਥਾਣੇ ਦੇ ਬਾਹਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮਹਿਲਾ ਕਾਂਸਟੇਬਲ ਨੇ ਆ ਕੇ ਮਹਿਲਾ ਤੋਂ ਤੇਲ ਦੀ ਬੋਤਲ ਖੋਹ ਲਈ ਅਤੇ ਉਸ ਨੂੰ ਥਾਣੇ ਅੰਦਰ ਲਿਜਾ ਕੇ ਉਸ ਦੀ ਜਾਨ ਬਚਾਈ।
ਇਹ ਵੀ ਪੜੋ:ਭਾਰਤ ਨੇ 25.87 ਮਿਲੀਅਨ ਹੈਕਟੇਅਰ ਜੰਗਲ 'ਗਾਇਬ': CSE ਵਿਸ਼ਲੇਸ਼ਣ
ਪੂਰਾ ਮਾਮਲਾ ਘਰੇਲੂ ਕਲੇਸ਼ ਦਾ ਹੈ, ਸੱਸ ਆਪਣੀ ਨੂੰਹ ਤੋਂ ਤੰਗ ਹੈ ਅਤੇ ਉਨ੍ਹਾਂ ਕਿਹਾ ਕਿ ਕਈ ਦਿਨ ਪਹਿਲਾਂ ਉਸ ਦੀ ਉਸ ਦੀਆਂ ਨੂੰਹਾਂ ਅਤੇ ਪੁੱਤਾਂ ਵੱਲੋਂ ਚੌਕ ਦੇ ਵਿੱਚ ਕੁੱਟਮਾਰ ਕੀਤੀ ਗਈ ਜਿਸ ਲਈ ਉਨ੍ਹਾਂ ਨੂੰ ਹਾਲੇ ਤਕ ਇਨਸਾਫ਼ ਨਹੀਂ ਮਿਲਿਆ ਅਤੇ ਉਹ ਥਾਣੇ ਦੇ ਚੱਕਰ ਕੱਟ ਕੇ ਥੱਕ ਚੁੱਕੇ ਨੇ ਅਤੇ ਮਜਬੂਰੀਵੱਸ ਅਜਿਹੇ ਕਦਮ ਚੁੱਕਣਾ ਪਿਆ।
ਪੀੜਤਾ ਸੱਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਨੂੰਹਾਂ ਅਤੇ ਪੁੱਤਰ ਸਾਰੇ ਵੱਖ ਵੱਖ ਹੋ ਚੁੱਕੇ ਨੇ ਅਤੇ ਜਦੋਂ ਉਹ ਵੱਖਰੇ ਹੋਏ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸਾਰਾ ਕੰਮਕਾਰ ਦੇ ਦਿੱਤਾ, ਆਪਣਾ ਘਰ ਵੀ ਦੇ ਦਿੱਤਾ ਅਤੇ ਗੱਡੀ ਵੀ ਦੇ ਦਿੱਤੀ। ਜਿਸ ਦੀਆਂ ਕਿਸ਼ਤਾਂ ਉਨ੍ਹਾਂ ਦੇ ਪੁੱਤਰਾਂ ਨੇ ਉਤਾਰਨੀਆਂ ਸਨ, ਪਰ ਕਿਸ਼ਤਾਂ ਜਦੋਂ ਨਹੀਂ ਦਿੱਤੀਆਂ ਤਾਂ ਬੈਂਕ ਵਾਲੇ ਗੱਡੀ ਚੁੱਕ ਕੇ ਲੈ ਗਏ ਅਤੇ ਜਿਸ ਕਾਰਨ ਉਨ੍ਹਾਂ ਨੇ ਸਾਡੀ ਕੁੱਟਮਾਰ ਕੀਤੀ।