ਪੰਜਾਬ

punjab

By

Published : Sep 5, 2022, 4:59 PM IST

Updated : Sep 5, 2022, 7:00 PM IST

ETV Bharat / state

ਅਕਾਲੀ ਦਲ ਵੱਲੋਂ ਪ੍ਰੈੱਸ ਕਾਨਫਰੰਸ, ਸੁਖਬੀਰ ਦੀ ਪ੍ਰਧਾਨਗੀ ਨੂੰ ਲੈ ਕੇ ਫਿਰ ਉਠੇ ਸਵਾਲ

ਮਣੀ ਅਕਾਲੀ ਦਲ ਨੇ ਲੁਧਿਆਣਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਅਗਾਮੀ ਚੋਣਾਂ ਲਈ ਪਾਰਟੀ ਦੀ ਏਜੰਡੇ ਬਾਰੇ ਦੱਸਿਆ ਗਿਆ ਨਾਲ ਵੀ ਦੱਸਿਆ ਗਿਆ ਕਿ ਕਿਵੇਂ ਟਿਕਟਾਂ ਦੀ ਵੰਡ ਹੋਵੇਗੀ।

Etv Bharat
Etv Bharat

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਅਗਾਮੀ ਚੋਣਾਂ ਲਈ ਪਾਰਟੀ ਦੀ ਏਜੰਡੇ ਬਾਰੇ ਦੱਸਿਆ ਗਿਆ ਨਾਲ ਵੀ ਦੱਸਿਆ ਗਿਆ ਕਿ ਕਿਵੇਂ ਟਿਕਟਾਂ ਦੀ ਵੰਡ ਹੋਵੇਗੀ। ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਹੀ ਟਿਕਟ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਪਾਰਟੀ ਦੀ ਮਜ਼ਬੂਤੀ ਲਈ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਂਦਾ ਜਾਵੇਗਾ, ਦਲਿਤ ਭਾਈਚਾਰੇ ਨੂੰ ਹਰ ਪੱਧਰ ਤੇ ਵੱਧ ਪ੍ਰਤੀਨਿਧਤਾ ਦੇਣ ਦੀ ਵੀ ਗੱਲ ਕਹੀ ਗਈ, ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਦੇ ਸਣੇ ਸਾਰੇ ਅਹੁਦੇਦਾਰ ਸਬਤ ਸਿੱਖ ਸੂਰਤ ਹੋਣ ਦੀ ਵੀ ਗੱਲ ਕਹੀ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕਮੇਟੀ 'ਚ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਵੀ ਪ੍ਰਤੀਨਿਧਤਾ ਦੇਣ ਦਾ ਵਿਚਾਰ ਕੀਤਾ ਗਿਆ। ਵਿਧਾਨ ਸਭਾ ਚੋਣਾਂ ਲਈ 50 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ 50 ਫੀਸਦੀ ਟਿਕਟਾਂ ਦੇਣ ਦਾ ਐਲਾਨ ਕੀਤਾ ਗਿਆ ਹੈ।




ਹਾਲਾਂਕਿ ਇਸ ਦੌਰਾਨ ਪੱਤਰਕਾਰਾਂ ਵੱਲੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਤੇ ਅਕਾਲੀ ਦਲ ਦੇ ਆਗੂ ਸਫਾਈ ਦਿੰਦਿਆਂ ਵਿਖਾਈ ਦਿੱਤੇ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਪ੍ਰਧਾਨ ਵਜੋਂ ਚੋਣ ਸਰਬਸੰਮਤੀ ਨਾਲ ਹੋਈ ਹੈ ਅਤੇ ਹੋਰ ਕਿਸੇ ਵੀ ਆਗੂ ਨੇ ਆਪਣੇ ਆਪ ਨੂੰ ਪ੍ਰਧਾਨਗੀ ਲਈ ਨਾਮਜ਼ਦਗੀ ਨਹੀਂ ਕੀਤਾ।

ਇਸ ਕਰ ਕੇ 5 ਸਾਲ ਲਈ ਉਹਨਾਂ ਦੀ ਚੋਣ ਕੀਤੀ ਗਈ ਹੈ। ਇਸ ਦੌਰਾਨ ਮਨਪ੍ਰੀਤ ਇਆਲੀ ਦੀ ਗੈਰ ਮੌਜੂਦਗੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ, ਜਿਸ ਉਤੇ ਵੀ ਅਕਾਲੀ ਦਲ ਦੇ ਆਗੂ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕੇ ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਦੀ ਵੋਟ ਨੂੰ ਲੈ ਕੇ ਅਕਾਲੀ ਦਲ ਦਾ ਵਿਰੋਧ ਕੀਤਾ ਤਾਂ ਉਸ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤਾਂ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਇਹ ਸਾਡਾ ਕੰਮ ਨਹੀਂ ਹੈ। ਅਕਾਲੀ ਦਲ ਦੇ ਵਿੱਚ ਉੱਠ ਰਹੇ ਬਾਗੀ ਸੁਰਾਂ ਨੂੰ ਲੈ ਕੇ ਵੀ ਬਾਰ ਬਾਰ ਸਵਾਲ ਕੀਤੇ ਗਏ ਪਰ ਅਕਾਲੀ ਦਲ ਦੇ ਆਗੂ ਕੋਈ ਬਹੁਤਾ ਸਪਸ਼ਟ ਜਵਾਬ ਨਾ ਦੇ ਕੇ ਪ੍ਰੈਸ ਕਾਨਫਰੰਸ ਖ਼ਤਮ ਕਰ ਦਿੱਤੀ।

ਇਹ ਵੀ ਪੜ੍ਹੋ:2024 ਪਾਰਲੀਮੈਂਟ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਭਾਜਪਾ ਨੂੰ ਉਮੀਦਵਾਰ ਵਜੋਂ ਸਿੱਖ ਚਿਹਰਿਆਂ ਦੀ ਤਲਾਸ਼

Last Updated : Sep 5, 2022, 7:00 PM IST

ABOUT THE AUTHOR

...view details