ਲੁਧਿਆਣਾ: ਪ੍ਰਣਵ ਚੌਹਾਨ ਭਾਵੇਂ ਉਮਰ ਤੋਂ ਮਹਿਜ਼ ਪੰਜ ਸਾਲ ਦਾ ਹੈ, ਪਰ ਆਪਣੀ ਉਪਲੱਬਧੀ ਤੇ ਟੈਲੰਟ ਨਾਲ ਉਸ ਨੇ ਚੰਗੇ ਚੰਗਿਆਂ ਨੂੰ ਮਾਤ ਪਾ ਦਿੱਤੀ ਹੈ। ਪ੍ਰਣਵ ਨੇ ਨੇਪਾਲ ਵਿੱਚ ਨਾ ਸਿਰਫ ਕੌਮਾਂਤਰੀ ਪੱਧਰ ਦਾ ਮੁਕਾਬਲਾ ਜਿੱਤਿਆ, ਸਗੋਂ 29 ਮਿੰਟ ਵਿੱਚ ਮਹਿਜ਼ 9 ਇੰਚ ਉੱਚੀ ਰੱਸੀ ਹੇਠਾਂ 61 ਵਾਰ ਲੰਘ ਕੇ ਇੱਕ ਨਵਾਂ ਕੀਰਤੀਮਾਨ ਰੱਚਿਆ ਹੈ।
ਪ੍ਰਣਵ ਹੁਣ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਕੇਟਿੰਗ ਦਾ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਹੈ। ਇਸ ਦੀ ਤਿਆਰੀ ਪ੍ਰਣਵ ਦੇ ਕੋਚ ਤੇ ਪਿਤਾ ਵਲੋਂ ਜੀ ਜਾਨ ਨਾਲ ਕਰਵਾਈ ਜਾ ਰਹੀ ਹੈ। ਪ੍ਰਣਵ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸਕੇਟਿੰਗ ਵਿੱਚ 3.5 ਸਾਲ ਦੀ ਉਮਰ ਵਿੱਚ ਹੀ ਲਗਾ ਦਿੱਤਾ ਸੀ ਅਤੇ ਉਹ ਕਈ ਸੂਬਾ ਪੱਧਰੀ ਮੁਕਾਬਲੇ ਵੀ ਆਪਣੇ ਨਾਂਅ ਕਰ ਚੁੱਕਾ ਹੈ। ਪ੍ਰਣਵ ਦੇ ਪਿਤਾ ਨੇ ਦੱਸਿਆ ਕਿ ਉਹ ਉਸ ਦੀ ਪਰਫਾਰਮੈਂਸ ਤੋਂ ਕਾਫ਼ੀ ਖੁਸ਼ ਹਨ ਅਤੇ ਹੁਣ ਚਾਹੁੰਦੇ ਹਨ ਕਿ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਕੇਟਿੰਗ ਵਿੱਚ ਉਹ ਵਿਸ਼ਵ ਰਿਕਾਰਡ ਬਣਾਏ।