ਪੰਜਾਬ

punjab

ETV Bharat / state

5 ਸਾਲਾਂ ਮਾਸੂਮ ਹੋਇਆ ਅਵਾਰਾ ਕੁੱਤਿਆਂ ਦਾ ਸ਼ਿਕਾਰ - stray dogs

ਖੰਨਾ ਦੇ ਪਿੰਡ ਬਾਹੋਮਾਜਰਾ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਅਵਾਰਾ ਕੁੱਤਿਆ ਨੇ ਨੋਚ-ਨੋਚ ਜਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਉਹ ਉਨ੍ਹਾਂ ਨੂੰ ਇਨਸਾਫ਼ ਦੇਵੇ।

stray dogs in khanna
ਫ਼ੋਟੋ

By

Published : Jan 27, 2020, 11:29 PM IST

ਖੰਨਾ: ਪੰਜਾਬ ਵਿੱਚ ਅਵਾਰਾ ਕੁੱਤੇ ਵੱਲੋਂ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਦੀ ਉਦਾਹਰਣ ਖੰਨਾ ਦੇ ਪਿੰਡ ਬਾਹੋਮਾਜਰਾ ਵਿੱਚ ਦੇਖਣ ਨੂੰ ਮਿਲੀ। ਜਿੱਥੇ ਅਵਾਰਾ ਕੁੱਤਿਆਂ ਨੇ ਇੱਕ ਪਰਵਾਸੀ ਪਰਿਵਾਰ ਦੇ 5 ਸਾਲਾ ਬੱਚੇ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ । ਜਦ ਬੱਚੇ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ। ਸਮਾਜਸੇਵੀ ਇਸ ਘਟਨਾ ਲਈ ਸਿੱਧੇ ਤੌਰ ਤੇ ਪ੍ਰਸ਼ਾਸ਼ਨ ਨੂੰ ਜ਼ਿੰਮੇਦਾਰ ਠਹਿਰਾ ਰਹੇ ਹਨ।

ਵੀਡੀਓ

ਹੋਰ ਪੜ੍ਹੋ: ਤੜਕਸਾਰ ਪਏ ਮੀਂਹ ਨੇ ਠੰਢ ਦੀ ਮਿਆਦ ਵਧਾਈ

ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦ ਉਹ ਕੰਮ 'ਤੇ ਗਏ ਹੋਏ ਸਨ ਤਾਂ ਬੱਚਾ ਘਰ ਦੇ ਕੋਲ ਖੇਡ ਰਿਹਾ ਸੀ ਤਾਂ ਅਚਾਨਕ ਬੱਚੇ ਨੂੰ ਕੁੱਤਿਆ ਨੇ ਆਪਣਾ ਨਿਸ਼ਾਨ ਬਣਾਉਦੇ ਹੋਏ ਨੋਚਣਾ ਸ਼ੁਰੂ ਕਰ ਦਿੱਤਾ। 4 ਕੁੱਤੇ ਖੇਤ ਵਿੱਚ ਬੱਚੇ ਨੂੰ ਕੱਟ ਰਹੇ ਸਨ, ਜਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਉੱਤੇ ਜਲਦ ਤੋਂ ਜਲਦ ਕਾਰਵਾਈ ਕਰ ਇਨਸਾਫ਼ ਦਿੱਤਾ ਜਾਵੇ।

ਇਸ ਸੰਬੰਧ ਵਿੱਚ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ ਡੀ ਬਾਂਸਲ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਲਈ ਸਿੱਧੇ ਤੌਰ ਉੱਤੇ ਪ੍ਰਸ਼ਾਸ਼ਨ ਜ਼ਿੰਮੇਦਾਰ ਹੈ, ਕਿਉਂਕਿ ਪ੍ਰਸ਼ਾਸ਼ਨ ਅਵਾਰਾ ਜਾਨਵਰਾਂ ਉੱਤੇ ਨੁਕੇਲ ਕੱਸ ਸਕਦੇ ਹਨ।

ABOUT THE AUTHOR

...view details