ਪੰਜਾਬ

punjab

ETV Bharat / state

ਲੁਧਿਆਣਾ ਦੇ ਦੁਗਰੀ ਇਲਾਕੇ ਵਿਚ 3 ਮਹੀਨੇ ਦਾ ਬੱਚੇ ਨੂੰ ਕੀਤਾ ਅਗਵਾ, ਸੀਸੀਟੀਵੀ ਤਸਵੀਰਾਂ ਵਾਇਰਲ

ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ 3 ਮਹੀਨੇ ਦਾ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ। ਮਾਂ ਅਤੇ ਬਾਪ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਪੁਲਿਸ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ਅਤੇ ਇਸ ਦੀਆਂ ਸੀਸੀਟੀਵੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

3 month old baby kidnapped
ਲੁਧਿਆਣਾ ਦੇ ਦੁਗਰੀ ਇਲਾਕੇ ਵਿਚ 3 ਮਹੀਨੇ ਦਾ ਬੱਚੇ ਨੂੰ ਕੀਤਾ ਅਗਵਾ

By

Published : Aug 18, 2022, 7:33 PM IST

ਲੁਧਿਆਣਾ:ਲੁਧਿਆਣਾ ਦੁੱਗਰੀ ਇਲਾਕੇ ਦੇ ਵਿੱਚ ਓਦੋਂ ਮਾਹੌਲ ਸਹਿਮ ਗੇਆ ਜਦੋਂ ਇੱਕ 3 ਮਹੀਨੇ ਦੇ ਬੱਚੇ ਨੂੰ (Kidnapping of 3 months old child) ਅਣਪਛਾਤੇ ਮੁਲਜ਼ਮ ਮੋਟਰਸਾਇਕਲ ਉੱਤੇ ਚੋਰੀ ਕਰਕੇ ਨਾਲ ਲੈ ਗਏ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਲੁਧਿਆਣਾ ਦੇ ਦੁਗਰੀ ਇਲਾਕੇ ਵਿਚ 3 ਮਹੀਨੇ ਦਾ ਬੱਚੇ ਨੂੰ ਕੀਤਾ ਅਗਵਾ

ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਇਹ ਸਵੇਰੇ ਦੀ ਘਟਨਾ ਹੈ 3 ਮੁਲਜ਼ਮ ਮੋਟਰਸਾਇਕਲ ਤੇ ਆਏ ਸਨ ਤੇ ਘਰ ਵਿਚ ਪਏ ਬੱਚੇ ਨੂੰ ਚੋਰੀ ਕਰਕੇ ਲੈ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਲਾਕੇ 'ਚ ਸਰਚ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

3 ਮਹੀਨੇ ਦਾ ਬੱਚੇ ਨੂੰ ਕੀਤਾ ਅਗ



ਬੱਚੇ ਦੇ ਪਰਿਵਾਰ ਨੇ ਤੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ 3 ਮੁਲਜ਼ਮ ਆਏ ਸਨ, ਜਿਨ੍ਹਾਂ ਨੇ ਮੂੰਹ ਤੇ ਕੱਪੜਾ ਬੰਨ੍ਹਿਆ ਹੋਇਆ ਸੀ ਤੇ ਬੱਚੇ ਨੂੰ ਮੋਟਰਸਾਇਕਲ ਤੇ ਚੁੱਕ ਕੇ ਨਾਲ ਲੈ ਗਏ ਜਿਸ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਸਾਡੇ ਬੱਚੇ ਨੂੰ ਲੱਭ ਕੇ ਲਿਆਵੇ। ਉਧਰ ਮੌਕੇ 'ਤੇ ਪਹੁੰਚੇ ਜੁਆਇੰਟ ਕਮਿਸ਼ਨਰ ਨਰਿੰਦਰ ਭਾਰਗਵ ਨੇ ਕਿਹਾ ਕਿ 3 ਮਹੀਨੇ ਦੇ ਬੱਚੇ ਨੂੰ ਨਾਲ ਲੈ ਕੇ ਗਏ ਹਨ। ਉਨ੍ਹਾਂ ਕਿਹਾ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਓਹ ਕੈਮਰੇ ਦੀਆਂ ਤਸਵੀਰਾਂ ਖੰਗਾਲ ਰਹੇ ਹਨ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਦੀ ਪੁਲਿਸ ਵਲੋਂ ਚਾਰਜਸ਼ੀਟ ਤਿਆਰ, ਇੰਨ੍ਹਾਂ ਗੱਲਾਂ ਨੂੰ ਬਣਾਇਆ ਆਧਾਰ

ABOUT THE AUTHOR

...view details