ਪੰਜਾਬ

punjab

ETV Bharat / state

ਪੈਂਚਰ ਲਾਉਣ ਵਾਲੇ ਦੀ 500 ਰੁਪਏ ਵਿੱਚ ਨਿਕਲੀ 3 ਕਰੋੜ ਦੀ ਲਾਟਰੀ, ਕਿਹਾ ਹੁਣ ਸਾਰੇ ਸੁਪਨੇ ਹੋਣਗੇ ਸਾਕਾਰ - 1800 ਲੋਕ ਇਸ ਨਾਲ ਕਰੋੜਪਤੀ ਬਣ ਚੁੱਕੇ ਨੇ

ਡੀਅਰ ਲਾਟਰੀ ਬੰਪਰ (Dear lottery bumper) ਨੂੰ ਜਿੱਤ ਕੇ ਹੁਸ਼ਿਆਰਪੁਰ ਦੇ ਪੈਂਚਰ ਲਗਾਉਣ ਵਾਲੇ ਸ਼ਖ਼ਸ ਪਰਮਿੰਦਰ ਸਿੰਘ ਦੀ ਕਿਸਮਤ ਬਦਲ ਚੁੱਕੀ ਹੈ। ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਲਾਟਰੀ ਦਾ 3 ਕਰੋੜ ਰੁਪਇਆ ਜਿੱਤ ਚੁੱਕਾ ਹੈ।

3 Crore Lottery won for 500 rupees by the puncturer, said now all dreams will come true
ਪੈਂਚਰ ਲਾਉਣ ਵਾਲੇ ਦੀ 500 ਰੁਪਏ ਵਿੱਚ ਨਿਕਲੀ 3 ਕਰੋੜ ਦੀ ਲਾਟਰੀ, ਕਿਹਾ ਹੁਣ ਸਾਰੇ ਸੁਪਨੇ ਹੋਣਗੇ ਸਾਕਾਰ

By

Published : Oct 27, 2022, 5:42 PM IST

ਲੁਧਿਆਣਾ: ਡੀਅਰ ਲਾਟਰੀ ਬੰਪਰ (Dear lottery bumper) ਹੁਣ ਤੱਕ 1800 ਲੋਕਾਂ ਨੂੰ ਕਰੋੜਪਤੀ ਬਣਾ ਚੁੱਕਾ ਹੈ ਕੁਝ ਅਜਿਹੀ ਹੀ ਕਿਸਮਤ ਪਰਮਿੰਦਰ ਸਿੰਘ ਦੀ ਨਿਕਲੀ ਹੈ ਉਸ ਦੀ 15 ਅਕਤੂਬਰ ਦੇ ਡਰਾਅ ਵਿੱਚ 3 ਕਰੋੜ ਦੀ ਲਾਟਰੀ ਨਿਕਲੀ ਹੈ, ਨਾਗਾਲੈਂਡ ਸਟੇਟ ਦੀ ਇਸ ਲਾਟਰੀ ਨੇ ਪਰਮਿੰਦਰ ਨੂੰ ਕਰੋੜਪਤੀ ਬਣਾ (The lottery made Parminder a millionaire) ਦਿੱਤਾ ਹੈ ।

ਪਰਮਿੰਦਰ ਹੁਸ਼ਿਆਰਪੁਰ ਵਿੱਚ ਪੈਂਚਰ ਲਾਉਣ ਦਾ ਕੰਮ ਕਰਦਾ ਹੈ (Parminder works in Hoshiarpur to plant punctures) ਅਤੇ ਉਸ ਦਾ ਗੁਜਾਰਾ ਦਿਹਾੜੀ ਨਾਲ ਹੀ ਚਲਦਾ ਹੈ। ਪਿਛਲੇ 2 ਸਾਲਾਂ ਤੋਂ ਓਹ ਤਿਓਹਾਰਾਂ ਦੌਰਾਨ ਲਾਟਰੀ ਪਾਉਂਦਾ ਸੀ ਪਰ ਇਸ ਵਾਰ 15 ਅਕਤੂਬਰ ਦੇ ਡਰਾਅ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਕਿਸਮਤ ਹੀ ਬਦਲ ਦਿੱਤੀ ਲਾਟਰੀ ਨੰਬਰ b275120 ਮਿਤੀ 15/10/22 ਨਾਲ ਉਸ ਨੇ 3 ਕਰੋੜ ਰੁਪਏ ਜਿੱਤੇ ਹਨ ਇਸ ਤੋਂ ਓਹ ਕਾਫੀ ਖੁਸ਼ ਹੈ ਅਤੇ ਹੁਣ ਆਪਣੇ ਸੁਪਨੇ ਪੂਰੇ ਕਰਨ ਦੀ ਗੱਲ ਕਹਿ ਰਿਹਾ ਹੈ।

ਪੈਂਚਰ ਲਾਉਣ ਵਾਲੇ ਦੀ 500 ਰੁਪਏ ਵਿੱਚ ਨਿਕਲੀ 3 ਕਰੋੜ ਦੀ ਲਾਟਰੀ, ਕਿਹਾ ਹੁਣ ਸਾਰੇ ਸੁਪਨੇ ਹੋਣਗੇ ਸਾਕਾਰ

ਲੁਧਿਆਣਾ ਵਿੱਚ ਸਥਿਤ ਵਿਸ਼ੇਸ਼ ਡਿਸਟ੍ਰੀਬਿਊਟਰ ਕੋਲ ਅੱਜ ਓਹ ਆਪਣਾ ਇਨਾਮ ਕਲੇਮ ਕਰਨ ਲਈ ਪਹੁੰਚਿਆ ਅਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਟਾਇਰਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦਾ ਹੈ ਪਰਿਵਾਰ ਦੀ ਆਰਥਿਕ ਸਥਿਤੀ ਬਹੁਤੀ ਚੰਗੀ ਨਹੀਂ ਹੈ ਪਰ ਹੁਣ ਉਸ ਦੀ ਕਿਸਮਤ ਬਦਲੀ ਹੈ ਇਹ ਆਪਣੇ ਕੰਮ ਨੂੰ ਵਧਾਏਗਾ ਅਤੇ ਪੈਸੇ ਚੰਗੇ ਕੰਮ ਲਾਏਗਾ।

ਉੱਥੇ ਹੀ ਵਿਸ਼ੇਸ਼ ਡਿਸਟ੍ਰੀਬਿਊਟਰ ਦੇ ਮੈਨੇਜਰ ਵੀਰੇਂਦਰ ਕੁਮਾਰ ਖੱਤਰੀ ਨੇ ਕਿਹਾ ਕਿ ਹੁਣ ਤੱਕ 1800 ਲੋਕ ਇਸ ਨਾਲ ਕਰੋੜਪਤੀ ਬਣ ਚੁੱਕੇ (1800 people have become millionaires with this) ਨੇ ਉਨ੍ਹਾਂ ਕਿਹਾ ਕਿ ਡੀਅਰ ਪੂਜਾ ਸਪੈਸ਼ਲ ਬੰਪਰ ਉਸ ਦੀ ਟਿਕਟ ਨਿਕਲੀ ਹੈ 500 ਦੀ ਟਿਕਟ ਨਾਲ ਓਹ 3 ਕਰੋੜ ਜਿੱਤਿਆ ਹੈ, ਉਨ੍ਹਾਂ ਕਿਹਾ ਕਿ ਸਾਡੀ ਰੋਜ਼ਾਨਾ ਅਤੇ ਹਫਤਾਵਾਰੀ ਲਾਟਰੀ ਵੀ ਕਾਫੀ ਵਿਕਦੀ ਹੈ ਜਿਸ ਵਿੱਚ 6 ਰੁਪਏ ਨਾਲ 1 ਕਰੋੜ ਰੁਪਏ ਦਾ ਗਰੰਟੀ ਇਨਾਮ ਨਿਕਲਦਾ ਹੈ।

ਇਹ ਵੀ ਪੜ੍ਹੋ:ਮੰਤਰੀ ਅਮਨ ਅਰੋੜਾ ਦਾ ਬਿਆਨ, ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੇ ਵਿਦੇਸ਼ ਬੈਠੇ ਸਾਜਿਸ਼ ਕਰਤਾ ਨੂੰ ਵੀ ਜਲਦ ਲਿਆਂਦਾ ਜਾਵੇਗਾ ਪੰਜਾਬ

ABOUT THE AUTHOR

...view details