ਪੰਜਾਬ

punjab

By

Published : Apr 5, 2020, 10:59 AM IST

ETV Bharat / state

ਲੁਧਿਆਣਾ: ਸਮਰਾਲਾ ਚੌਂਕ ਨੇੜੇ ਘਰ 'ਚ ਫੱਟਿਆ ਸਿਲੰਡਰ, 2 ਜ਼ਖਮੀ

ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਂਕ ਦੇ ਗੁਰੂ ਅਰਜਨ ਦੇਵ ਨਗਰ 'ਚ ਬੀਤੇ ਦਿਨੀਂ ਸਿਲੰਡਰ ਦੇ ਫੱਟਣ ਨਾਲ ਭਿਆਨਕ ਹਾਦਸਾ ਵਾਪਰ ਗਿਆ ਸੀ ਜਿਸ ਨਾਲ 5 ਜੀਆਂ ਦੇ ਪਰਿਵਾਰ ਚੋਂ 2 ਜੀਅ ਜ਼ਖ਼ਮੀ ਹੋਏ ਹਨ

ਫ਼ੋਟੋ
ਫ਼ੋਟੋ

ਲੁਧਿਆਣਾ: ਸ਼ਹਿਰ ਦੇ ਸਮਰਾਲਾ ਚੌਂਕ ਨੇੜੇ ਗੁਰੂ ਅਰਜਨ ਦੇਵ ਨਗਰ 'ਚ ਬੀਤੇ ਦਿਨੀਂ ਇੱਕ ਘਰ 'ਚ ਸਿਲੰਡਰ ਫੱਟਣ ਨਾਲ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਨਾਲ ਆਲੇ-ਦੁਆਲੇ ਦੇ ਲੋਕਾਂ 'ਚ ਭਗਦੜ ਦਾ ਮਾਹੌਲ ਬਣ ਗਿਆ। ਇਸ ਘਟਨਾ 'ਚ 2 ਲੋਕ ਜ਼ਖ਼ਮੀ ਹੋਏ ਹਨ।

ਵੀਡੀਓ

ਮੁਹੱਲਾ ਵਾਸੀ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਘਰ ਦੀ ਛੱਤ 'ਤੇ ਸੈਰ ਕਰ ਰਹੇ ਸੀ ਤਾਂ ਉਨ੍ਹਾਂ ਨੇ ਨਾਲ ਵਾਲੇ ਘਰ ਚੋਂ ਚੀਕਾਂ ਦੀ ਅਵਾਜ਼ ਸੁਣੀ, ਜਿਸ ਮਗਰੋਂ ਉਨ੍ਹਾਂ ਨੇ ਘਰ ਦੇ ਬਾਹਰ ਆ ਕੇ ਦੇਖਿਆ ਤਾਂ ਘਰ ਦੇ ਅੰਦਰ ਅੱਗ ਲੱਗੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉਸ ਪਰਿਵਾਰ ਨੂੰ ਘਰ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਘਰ ਚਾਰੇ ਪਾਸੋਂ ਦੀ ਬੰਦ ਸੀ।

ਉਨ੍ਹਾਂ ਨੇ ਦੱਸਿਆ ਕਿ ਫਿਰ ਮੁਹੱਲੇ ਦੇ ਲੋਕਾਂ ਨੇ ਮਿਲ ਕੇ ਘਰ ਦੇ ਗੇਟ ਨੂੰ ਤੋੜਿਆ ਤੇ ਪੀੜਤ ਪਰਿਵਾਰ ਨੂੰ ਘਰ ਚੋਂ ਬਾਹਰ ਕੱਢਿਆ। ਘਰ 'ਚ ਅੱਗ ਦੇ ਜ਼ਿਆਦਾ ਵੱਧਣ ਨਾਲ ਪਤੀ-ਪਤਨੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦੇ 3 ਬਚੇ ਰਹਿੰਦੇ ਹਨ।

ਇਹ ਵੀ ਪੜ੍ਹੋ:ਫ਼ਰੰਟਲਾਈਨ 'ਤੇ ਲੜ ਰਹੇ ਮੁਲਾਜ਼ਮਾਂ ਤੇ ਸੈਨੀਟੇਸ਼ਨ ਵਰਕਰਾਂ ਲਈ ਵਿਸ਼ੇਸ਼ ਸਿਹਤ ਬੀਮਾ ਕਵਰ ਦਾ ਐਲਾਨ

ਉਨ੍ਹਾਂ ਨੇ ਕਿਹਾ ਕਿ ਪੂਰੇ ਮੁਹੱਲੇ ਨੇ ਮਿਲ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਫਿਰ ਅੱਗ ਬੁਝਾਓ ਦਸਤੇ ਨੂੰ ਬੁਲਾਇਆ ਗਿਆ।

ABOUT THE AUTHOR

...view details