ਪੰਜਾਬ

punjab

ETV Bharat / state

ਲੁਧਿਆਣਾ 'ਚ 118 ਸਾਲਾ ਬਜ਼ੁਰਗ ਔਰਤ ਦਾ ਹੋਇਆ ਦਿੱਲ ਦਾ ਆਪਰੇਸ਼ਨ

ਲੁਧਿਆਣਾ ਦੇ ਇੱਕ ਨਿਜੀ ਹਸਪਤਾਲ ਵਿੱਚ 118 ਸਾਲਾ ਬਜ਼ੁਰਗ ਔਰਤ ਕਰਤਾਰ ਕੌਰ ਦੇ ਦਿੱਲ ਦਾ ਆਪਰੇਸ਼ਨ। ਪੰਜ ਪੀੜ੍ਹੀਆਂ ਵੇਖ ਚੁੱਕੀ ਹੈ ਇਹ ਬਜ਼ੁਰਗ ਔਰਤ। ਹਸਪਤਾਲ 'ਚ ਮਹਿਲਾ ਦਿਵਸ ਨੂੰ ਸਮਰਪਿਤ ਬਜ਼ੁਰਗ ਔਰਤ ਦਾ ਮੁਫ਼ਤ ਇਲਾਜ਼।

118 ਸਾਲਾ ਬਜ਼ੁਰਗ ਕਰਤਾਰ ਕੌਰ

By

Published : Mar 8, 2019, 12:01 AM IST

ਲੁਧਿਆਣਾ: ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ 118 ਸਾਲ ਦੀ ਬਜ਼ੁਰਗ ਔਰਤ ਕਰਤਾਰ ਕੌਰ ਨੇ ਦਿੱਲ ਦਾ ਆਪਰੇਸ਼ਨ ਕਰਵਾ ਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਬਜ਼ੁਰਗ ਔਰਤ ਨੇ ਪੰਜ ਪੀੜ੍ਹੀਆਂ ਵੇਖ ਲਈਆਂ ਹਨ ਤੇ ਹੁਣ ਉਨ੍ਹਾਂ ਦੇ ਪੁੱਤਰ ਵੀ ਪੋਤੋ ਪੋਤੀਆਂ ਵਾਲੇ ਹੋਏ ਗਏ ਹਨ। ਖ਼ਾਸ ਗੱਲ ਇਹ ਰਹੀ ਕਿ ਹਸਪਤਾਲ 'ਚ ਮਹਿਲਾ ਦਿਵਸ ਨੂੰ ਸਮਰਪਿਤ ਇਸ ਬਜ਼ੁਰਗ ਔਰਤ ਦਾ ਮੁਫ਼ਤ ਇਲਾਜ ਕੀਤਾ ਗਿਆ।

118 ਸਾਲਾ ਬਜ਼ੁਰਗ ਕਰਤਾਰ ਕੌਰ
ਇਸ ਸਬੰਧੀ ਬਜ਼ੁਰਗ ਕਰਤਾਰ ਕੌਰ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਰਮਨਿੰਦਰ ਸਿੰਘ ਕੂਕਾ ਨੇ ਦੱਸਿਆ ਕਿ ਹੁਣ ਤੱਕ ਵਿਸ਼ਵ ਵਿੱਚ ਦਿੱਲ ਦਾ ਆਪਰੇਸ਼ਨ 107 ਸਾਲ ਦੀ ਉਮਰ ਤੱਕ ਹੀ ਹੋਇਆ ਪਰ ਉਨ੍ਹਾਂ ਨੇ 118 ਸਾਲ ਦੀ ਬਜ਼ੁਰਗ ਔਰਤ ਦਾ ਆਪ੍ਰੇਸ਼ਨ ਕਰਕੇ ਇਹ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਰਿਕਾਰਡ ਬਣ ਗਿਆ ਹੈ। ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਛੁੱਟੀ ਕਰ ਦਿੱਤੀ ਜਾਵੇਗੀ।ਓਧਰ, ਦੂਜੇ ਪਾਸੇ ਬਜ਼ੁਰਗ ਕਰਤਾਰ ਕੌਰ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਪੋਤੇ ਨੇ ਦੱਸਿਆ ਕਿ ਉਹ ਕਾਫ਼ੀ ਉਤਸ਼ਾਹਿਤ ਹਨ ਕਿਉਂਕਿ ਜਿਸ ਉਮਰ 'ਚ ਅਕਸਰ ਬਜ਼ੁਰਗ ਜਿਉਣ ਤੱਕ ਦੀ ਚਾਹ ਛੱਡ ਦਿੰਦੇ ਹਨ ਉਸ ਉਮਰ ਵਿੱਚ ਉਨ੍ਹਾਂ ਦੀ ਬਜ਼ੁਰਗ ਔਰਤ ਨੇ ਆਪਰੇਸ਼ਨ ਕਰਵਾਇਆ।

ABOUT THE AUTHOR

...view details