School of Eminence: ਪੰਜਾਬ 'ਚ ਬਣਾਏ ਜਾਣੇ ਨੇ 117 ਸਕੂਲ ਆਫ ਐਮੀਨੈਂਸ , ਲੁਧਿਆਣਾ 'ਚ ਸਭ ਤੋਂ ਜਿਆਦਾ ਬਣਾਏ ਜਾਣੇ ਨੇ 16 ਸਕੂਲ ਆਫ ਐਮੀਨੈਂਸ , ਵੇਖੋ ਇਸ ਰਿਪੋਰਟ 'ਚ ਸਕੂਲਾਂ ਦੀ ਹਾਲਤ... ਲੁਧਿਆਣਾ :ਪੰਜਾਬ ਸਰਕਾਰ ਵੱਲੋਂ ਸਿੰਗਾਪੁਰ ਦੀ ਤਰਜ ਅਤੇ ਦਿੱਲੀ ਦੀ ਤਰਜ 'ਤੇ ਸਿੱਖਿਆ ਦੇ ਪ੍ਰਚਾਰ ਅਤੇ ਵਿਸਥਾਰ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪੂਰੇ ਪੰਜਾਬ 'ਚ 117 ਸਕੂਲ ਆਫ਼ ਐਮੀਨੈਂਸ ਬਣਾਏ ਜਾਣੇ ਹਨ ਪਰ ਇਹ ਸਕੀਮ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਇਸ ਦਾ ਕਾਰਨ ਸਰਕਾਰੀ ਸਕੂਲ ਬਦੋਵਾਲ 'ਚ ਲੈਂਟਰ ਡਿੱਗਣ ਕਰਕੇ ਰਵਿੰਦਰ ਕੋਰ ਨਾਮ ਦੀ ਅਧਿਆਪਕ ਦੀ ਮੌਤ ਹੈ। ਇਸ ਹਾਦਸੇ ਤੋਂ ਬਾਅਦ ਬਿਨ੍ਹਾਂ ਕਿਸੇ ਸਰਕਾਰੀ ਮੁਲਾਜ਼ਮ ਦੀ ਜ਼ਿੰਮੇਵਾਰੀ ਤੈਅ ਕੀਤੇ ਇਮਾਰਤ ਬਣਾ ਰਹੇ ਠੇਕੇਦਾਰ 'ਤੇ ਮਾਮਲੇ ਦਰਜ ਕਰ ਦਿੱਤਾ ਗਿਆ ਹੈ। ਇਹ ਸਰਕਾਰੀ ਸਕੂਲ ਪੰਜਾਬ ਸਰਕਾਰ ਦੇ ਉਨ੍ਹਾਂ 117 ਸਕੂਲਾਂ ਦੀ ਸੂਚੀ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਸਕੂਲ ਆਫ ਐਮੀਨੈਂਸ ਲਈ ਚੁਣਿਆ ਗਿਆ ਹੈ। ਲੁਧਿਆਣਾ 'ਚ ਸਭ ਤੋਂ ਵੱਧ 16 ਸਕੂਲ ਐਮੀਨੈਂਸ ਦੀ ਸੂਚੀ 'ਚ ਆਏ ਹਨ। ਇਨ੍ਹਾਂ ਸਕੂਲਾਂ ਦਾ ਜਾਇਜ਼ਾ ਲੈਣ ਲਈ ਸਾਡੀ ਟੀਮ ਲੁਧਿਆਣਾ ਦੇ ਕਈ ਸਕੂਲਾਂ 'ਚ ਗਈ ਜਿਨ੍ਹਾਂ ਦੀ ਹਾਲਤ ਤਰਸਯੋਗ ਹੈ। ਇਕ ਸਕੂਲ ਤਾਂ 19ਵੀ ਸਦੀ ਦਾ ਬਣਿਆ ਹੋਇਆ ਹੈ ਜਿਸ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ।
School of Eminence: ਪੰਜਾਬ 'ਚ ਬਣਾਏ ਜਾਣੇ ਨੇ 117 ਸਕੂਲ ਆਫ ਐਮੀਨੈਂਸ , ਲੁਧਿਆਣਾ 'ਚ ਸਭ ਤੋਂ ਜਿਆਦਾ ਬਣਾਏ ਜਾਣੇ ਨੇ 16 ਸਕੂਲ ਆਫ ਐਮੀਨੈਂਸ , ਵੇਖੋ ਇਸ ਰਿਪੋਰਟ 'ਚ ਸਕੂਲਾਂ ਦੀ ਹਾਲਤ... ਲੁਧਿਆਣਾ ਦੇ 16 ਸਕੂਲਾਂ ਸੂਚੀ: ਲੁਧਿਆਣਾ 'ਚ 16 ਚੋਂ ਪਹਿਲੇ ਪੜਾਅ ਤਹਿਤ 3 ਸਕੂਲਾਂ ਨੂੰ ਅਪਗਰੇਡ ਕਰਨ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ 'ਚ ਸਰਕਾਰੀ ਸਕੂਲ ਬੱਦੋਵਾਲ, ਸਰਕਾਰੀ ਸਕੂਲ ਮਾਡਲ ਟਾਊਨ ਅਤੇ ਸਰਕਾਰੀ ਸਕੂਲ ਡਿਵੀਜ਼ਨ ਨੰਬਰ ਤਿੰਨ ਸ਼ਾਮਿਲ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਸਰਕਾਰੀ ਸਕੂਲ ਜਵਾਹਰ ਨਗਰ ਕੈਂਪ, ਸਰਕਾਰੀ ਸਕੂਲ ਗਿੱਲ, ਸਰਕਾਰੀ ਸਕੂਲ ਸੇਖੇਵਾਲ, ਸਰਕਾਰੀ ਸਕੂਲ ਮਿੱਲਰ ਗੰਜ, ਸਰਕਾਰੀ ਸਕੂਲ ਦੋਰਾਹਾ, ਸਰਕਾਰੀ ਸਕੂਲ ਜਗਰਾਓਂ, ਸਰਕਾਰੀ ਸਕੂਲ ਸਾਹਨੇਵਾਲ, ਸਰਕਾਰੀ ਸਕੂਲ ਖੰਨਾ, ਸਰਕਾਰੀ ਸਕੂਲ ਮੁੰਡੀਆਂ ਕਲਾਂ, ਸਰਕਾਰੀ ਸਕੂਲ ਸ਼ਹੀਦੇ ਆਜ਼ਮ ਸੁਖਦੇਵ ਥਾਪਰ ਆਦਿ ਸ਼ਾਮਿਲ ਹਨ।
School of Eminence: ਪੰਜਾਬ 'ਚ ਬਣਾਏ ਜਾਣੇ ਨੇ 117 ਸਕੂਲ ਆਫ ਐਮੀਨੈਂਸ , ਲੁਧਿਆਣਾ 'ਚ ਸਭ ਤੋਂ ਜਿਆਦਾ ਬਣਾਏ ਜਾਣੇ ਨੇ 16 ਸਕੂਲ ਆਫ ਐਮੀਨੈਂਸ , ਵੇਖੋ ਇਸ ਰਿਪੋਰਟ 'ਚ ਸਕੂਲਾਂ ਦੀ ਹਾਲਤ... ਸਰਕਾਰੀ ਸਕੂਲ ਬੱਦੋਵਾਲ: ਸਰਕਾਰੀ ਸਕੂਲ ਬੱਦੋਵਾਲ ਦੀ ਇਮਾਰਤ 1960 ਦੀ ਬਣੀ ਹੋਈ ਹੈ। ਇਹ ਅਸੀਂ ਨਹੀਂ ਸਗੋਂ ਹਲਕੇ ਦੇ ਵਿਧਾਇਕ ਦੱਸ ਰਹੇ ਨੇ। 23 ਅਗਸਤ ਨੂੰ ਦੁਪਹਿਰ ਸਕੂਲ ਦੇ ਸਟਾਫ ਰੂਮ ਦੇ ਪਹਿਲੇ ਦੂਜੀ ਮੰਜਿਲ ਅਤੇ ਫਿਰ ਵਜਨ ਨਾਲ ਪਹਿਲੀ ਮੰਜਿਲ ਦਾ ਲੈਂਟਰ ਟੁੱਟਣ ਕਰਕੇ ਚਾਰ ਅਧਿਆਪਕ ਫਸ ਗਏ। ਜਿਹਨਾਂ ਵਿੱਚੋਂ ਇੱਕ ਅਧਿਆਪਕ ਦੀ ਮੌਤ ਹੋ ਗਈ । ਸਕੂਲ ਦੀ ਇਮਾਰਤ ਕਾਫ਼ੀ ਪੁਰਾਣੀ ਸੀ, ਪਹਿਲੇ ਪੜਾਅ ਦੇ ਤਹਿਤ ਇਸ ਸਕੂਲ ਨੂੰ ਪੰਜਾਬ ਸਰਕਾਰ ਦੇ ਸਕੂਲ ਆਫ ਐਮੀਨੈਂਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸੇ ਦੇ ਤਹਿਤ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਹਲਕਾ ਵਿਧਾਇਕ ਨੇ ਇਸ ਨੂੰ ਅਣਗਹਿਲੀ ਦਾ ਨਤੀਜਾ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਇਮਾਰਤ ਦੀ ਖਸਤਾ ਹਾਲਤ ਹੋਣ ਦੇ ਬਾਵਜੂਦ ਉਸ ਉੱਤੇ ਲੈਂਟਰ ਪਾ ਕੇ ਬੋਝ ਪਾਇਆ ਜਾ ਰਿਹਾ ਸੀ।
School of Eminence: ਪੰਜਾਬ 'ਚ ਬਣਾਏ ਜਾਣੇ ਨੇ 117 ਸਕੂਲ ਆਫ ਐਮੀਨੈਂਸ , ਲੁਧਿਆਣਾ 'ਚ ਸਭ ਤੋਂ ਜਿਆਦਾ ਬਣਾਏ ਜਾਣੇ ਨੇ 16 ਸਕੂਲ ਆਫ ਐਮੀਨੈਂਸ , ਵੇਖੋ ਇਸ ਰਿਪੋਰਟ 'ਚ ਸਕੂਲਾਂ ਦੀ ਹਾਲਤ... ਸਰਕਾਰੀ ਸਕੂਲ ਇਸਲਾਮੀਆ: ਲੁਧਿਆਣਾ ਦੀ ਡਿਵੀਜ਼ਨ ਨੰਬਰ ਤਿੰਨ ਦੇ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਸਲਾਮੀਆਂ, ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਸ਼ਹਿਰ ਦੇ ਵਿਚਕਾਰ ਪੁਰਾਣੇ ਬਜ਼ਾਰ ਦੇ ਵਿੱਚ ਸਥਿਤ ਹੈ। ਸਕੂਲ ਆਫ਼ ਐਮੀਨੈਂਸ ਦੀ ਸੂਚੀ ਵਿੱਚ ਇਸ ਸਕੂਲ ਨੂੰ ਸ਼ਾਮਿਲ ਕੀਤਾ ਗਿਆ ਹੈ।ਇਹ ਸਕੂਲ 19 ਵੀ ਸਦੀ ਦਾ ਬਣਿਆ ਹੋਇਆ ਹੈ ਅਤੇ ਸਕੂਲ ਦੀ ਇਮਾਰਤ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਿਰਮਾਣ ਵਿੱਚ ਵੱਡੀ ਅਣਗਹਿਲੀ ਵਰਤੀ ਜਾ ਰਹੀ ਹੈ। ਇਮਾਰਤ ਦੀਆਂ ਕੰਧਾਂ ਕਮਜ਼ੋਰ ਹਨ ਅਤੇ ਉਹਨਾਂ 'ਤੇ ਦੋ-ਦੋ ਲੈਂਟਰ ਪਾਏ ਜਾ ਰਹੇ ਨੇ। ਕਿਸੇ ਵੇਲੇ ਵੀ ਵਾਪਰ ਸਕਦਾ ਹੈ। ਜਿਸ ਠੇਕੇਦਾਰ ਨੇ ਇਮਾਰਤ ਬਣਾਉਣ ਦਾ ਠੇਕਾ ਲਿਆ, ਉਸ ਨੇ ਵੀ ਅੱਗੇ ਠੇਕਾ ਕਿਸੇ ਹੋਰ ਨੂੰ ਦੇ ਦਿੱਤਾ ਅਤੇ ਬਿਨ੍ਹਾਂ ਕਿਸੇ ਸੁਰੱਖਿਆ ਯੰਤਰਾਂ ਦੇ ਨਾਲ ਇਮਾਰਤ ਦਾ ਲੈਂਟਰ ਬਣਾਇਆ ਜਾ ਰਿਹਾ ਹੈ।
ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ:ਪਹਿਲੇ ਪੜਾਅ ਦੇ ਤਹਿਤ ਜ਼ਿਲ੍ਹਾ ਸਕੂਲਾਂ ਦੇ ਵਿੱਚ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਉਸਦੇ ਵਿੱਚ ਲੁਧਿਆਣਾ ਦੇ ਪੋਰਸ਼ ਇਲਾਕੇ ਦਾ ਸਰਕਾਰੀ ਸਕੂਲ ਮਾਡਲ ਟਾਊਨ ਵਿੱਚ ਸ਼ਾਮਿਲ ਹੈ ।ਜਿਸ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਕਰੋੜਾਂ ਦੀ ਲਾਗਤ ਦੇ ਨਾਲ ਸਕੂਲ ਨੂੰ ਸਕੂਲ ਆਫ ਐਮੀਨੈਂਸ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਪਰ ਸਕੂਲ ਦੇ ਇੱਕ ਹਿੱਸੇ ਵਿੱਚ ਬਣੀ ਇਮਾਰਤ ਦਾ ਲੈਂਟਰ ਬਾਲਿਆ ਦੇ ਸਿਰ ਤੇ ਟਿਿਕਆ ਹੋਇਆ ਹੈ। ਸਕੂਲ ਦੀ ਪੁਰਾਣੀ ਇਮਾਰਤ ਦੇ ਵਿੱਚ ਤਰੇੜਾਂ ਆ ਚੁੱਕੀਆਂ ਹਨ। ਜਦੋਂ ਸਾਡੀ ਟੀਮ ਨੇ ਜਾਇਜਾ ਲਿਆ ਤਾਂ ਸਕੂਲ ਦੇ ਇਮਾਰਤ ਦੀ ਹਾਲਤ ਕਾਫੀ ਖਸਤਾ ਵਿਖਾਈ ਦਿੱਤੀ।
ਸਰਕਾਰੀ ਸਕੂਲ ਜਵਾਹਰ ਨਗਰ ਕੈਂਪ: ਲੁਧਿਆਣਾ ਦੇ ਬੱਸ ਸਟੈਂਡ ਨੇੜੇ ਬਣਿਆ ਸਰਕਾਰੀ ਸਮਾਜ ਸਕੂਲ ਜਵਾਹਰ ਨਗਰ ਕੈਂਪ ਨੂੰ ਵੀ ਸਕੂਲ ਆਫ ਐਮੀਨੈਂਸ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੱਥੋਂ ਦੇ ਪ੍ਰਿੰਸੀਪਲ ਦਾ ਖੁਦ ਮੰਨਣਾ ਹੈ ਕਿ ਸਕੂਲ ਦੀ ਇਮਾਰਤ ਕਾਫ਼ੀ ਪੁਰਾਣੀ ਹੈ। 50 ਸਾਲ ਤੋਂ ਵਧੇਰੇ ਇਸ ਇਮਾਰਤ ਨੂੰ ਬਣੇ ਹੋ ਚੁੱਕੇ ਹਨ। ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਸੈਣੀ ਜੋ ਕਿ ਡਿਪਟੀ ਡੀ ਈ ਓ ਵੀ ਰਹਿ ਚੁੱਕੇ ਨੇ ਉਨ੍ਹਾਂ ਕਿਹਾ ਕਿ ਅਸੀਂ ਸਮੇਂ ਸਮੇਂ ਸਿਰ ਇਮਾਰਤ ਦੀ ਚੈਕਿੰਗ ਕਰਵਾਉਂਦੇ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਹਾਲੇ ਪਹਿਲੇ ਪੜਾਅ ਦੇ ਤਹਿਤ ਇਸ ਸਕੂਲ ਦੀ ਨਵੀਨੀਕਰਨ ਲਈ ਗਰਾਂਟ ਨਹੀਂ ਆਈ ਹੈ ਪਰ ਅਸੀਂ ਸਕੂਲ ਦੀ ਇਮਾਰਤ ਦੀ ਛੱਤਾਂ ਦੀ ਸਮੇਂ ਸਮੇਂ 'ਤੇ ਸਫਾਈ ਕਰਾਉਂਦੇ ਹਾਂ।
ਵਿਰੋਧੀਆਂ ਨੇ ਚੁੱਕੇ ਸਵਾਲ:ਸਰਕਾਰੀ ਸਕੂਲਾਂ ਦੇ ਇਨ੍ਹਾਂ ਹਾਲਾਤਾਂ ਨੂੰ ਲੈਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਹਨ। ਮੁੱਲਾਂਪੁਰ ਦਾਖਾ ਤੋਂ ਐਮ ਐਲ ਏ ਅਕਾਲੀ ਦਲ ਮਨਪ੍ਰੀਤ ਅਯਾਲੀ ਨੇ ਕਿਹਾ ਕਿ ਬਾਕੀ ਇਮਾਰਤਾਂ ਦੀ ਜਾਂਚ ਵੀ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਲਾਹਪ੍ਰਵਾਹੀ ਵਰਤੀ ਹੈ। ਉਨ੍ਹਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ ਦੂਜੇ ਪਾਸੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਿੰਗਾਪੁਰ ਦਾ ਮਾਡਲ ਪੰਜਾਬ ਦੇ ਵਿੱਚ ਲਿਆ ਰਹੀ ਹੈ ਉਨ੍ਹਾਂ ਕਿਹਾ ਕਿ ਇਹਨਾਂ ਨੂੰ ਸਿੰਗਾਪੁਰ ਹੀ ਭੇਜ ਦੇਣਾ ਚਾਹੀਦਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਇਮਾਰਤ ਬਣ ਰਹੀ ਸੀ ਤਾਂ ਉਸ ਇਮਾਰਤ 'ਤੇ ਵਜ਼ਨ ਪਾਉਣਾ ਅਤੇ ਉਸ ਤੋਂ ਬਾਅਦ ਹੇਠਾਂ ਅਧਿਆਪਕਾਂ ਦਾ ਬੈਠੇ ਹੋਣਾ ਸਕੂਲ ਪ੍ਰਸ਼ਾਸਨ ਦੀ ਲਾਹਪ੍ਰਵਾਹੀ ਦਾ ਨਤੀਜਾ ਹੈ। ਮ੍ਰਿਤਕ ਰਵਿੰਦਰ ਕੌਰ ਦੇ ਸਸਕਾਰ ਮੌਕੇ ਪੁੱਜੀ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੈ । ਇਸ ਤੋਂ ਸਬਕ ਲੈਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ।
School of Eminence: ਪੰਜਾਬ 'ਚ ਬਣਾਏ ਜਾਣੇ ਨੇ 117 ਸਕੂਲ ਆਫ ਐਮੀਨੈਂਸ , ਲੁਧਿਆਣਾ 'ਚ ਸਭ ਤੋਂ ਜਿਆਦਾ ਬਣਾਏ ਜਾਣੇ ਨੇ 16 ਸਕੂਲ ਆਫ ਐਮੀਨੈਂਸ , ਵੇਖੋ ਇਸ ਰਿਪੋਰਟ 'ਚ ਸਕੂਲਾਂ ਦੀ ਹਾਲਤ... School of Eminence: ਪੰਜਾਬ 'ਚ ਬਣਾਏ ਜਾਣੇ ਨੇ 117 ਸਕੂਲ ਆਫ ਐਮੀਨੈਂਸ , ਲੁਧਿਆਣਾ 'ਚ ਸਭ ਤੋਂ ਜਿਆਦਾ ਬਣਾਏ ਜਾਣੇ ਨੇ 16 ਸਕੂਲ ਆਫ ਐਮੀਨੈਂਸ , ਵੇਖੋ ਇਸ ਰਿਪੋਰਟ 'ਚ ਸਕੂਲਾਂ ਦੀ ਹਾਲਤ... ਕਾਰਵਾਈ ਦਾ ਭਰੋਸਾ: ਲੁਧਿਆਣਾ ਦੇ ਸਕੂਲ ਆਫ ਐਮੀਨੈਂਸ ਦੇ ਵਿੱਚ ਸ਼ਾਮਿਲ ਸਰਕਾਰੀ ਸਕੂਲ ਦਾ ਲੈਂਟਰ ਡਿੱਗਣ ਕਰਕੇ ਅਧਿਆਪਕ ਦੀ ਹੋਈ ਮੌਤ ਦੇ ਮਾਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਤੁਰੰਤ ਸਕੂਲ ਦੀ ਇਮਾਰਤ ਦੇ ਨਵੀਨੀਕਰਨ ਦਾ ਠੇਕਾ ਲੈਣ ਵਾਲੇ ਠੇਕੇਦਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਪੂਰੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ। ਜਿਸ ਦੀ ਪੁਸ਼ਟੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਖੁਦ ਕੀਤੀ ਹੈ ਅਤੇ ਕਿਹਾ ਹੈ ਜਿਸ ਕਿਸੇ ਦੀ ਵੀ ਅਣਗਿਹਲੀ ਹੋਵੇਗੀ ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਧਰ ਲੁਧਿਆਣਾ ਦੇ ਪੱਛਮੀ ਤੋਂ ਐਸਡੀਐਮ ਹਰਜਿੰਦਰ ਸਿੰਘ ਨੇ ਵੀ ਕਿਹਾ ਕਿ ਅਸੀਂ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਐਕਸ਼ਨ ਲੈਣ ਲਈ ਕਿਹਾ ਹੈ।
School of Eminence: ਪੰਜਾਬ 'ਚ ਬਣਾਏ ਜਾਣੇ ਨੇ 117 ਸਕੂਲ ਆਫ ਐਮੀਨੈਂਸ , ਲੁਧਿਆਣਾ 'ਚ ਸਭ ਤੋਂ ਜਿਆਦਾ ਬਣਾਏ ਜਾਣੇ ਨੇ 16 ਸਕੂਲ ਆਫ ਐਮੀਨੈਂਸ , ਵੇਖੋ ਇਸ ਰਿਪੋਰਟ 'ਚ ਸਕੂਲਾਂ ਦੀ ਹਾਲਤ... ਹਾਲਾਂਕਿ ਇਹਨਾਂ ਸਕੂਲਾਂ 'ਤੇ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਨੇ ਪਰ ਸਰਕਾਰ ਦਾ ਜਵਾਬ ਸਾਫ ਹੈ ਅਸੀਂ ਸਕੂਲਾਂ ਦੀ ਹਾਲਤ ਨੂੰ ਬੇਹਤਰ ਬਣਾਉਣ ਲਈ ਯਤਨ ਕਰ ਰਹੇ ਹਾਂ ਜਦੋਂ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਇਹ ਇਮਾਰਤਾਂ ਘਪਲੇ ਕਰਕੇ ਬਣਾਈਆਂ ਗਈਆਂ ਜਿਸ ਕਰਕੇ ਇਹਨਾਂ ਇਮਾਰਤਾਂ ਦੇ ਹਾਲਾਤ ਅੱਜ ਇਹ ਹੋ ਚੁੱਕੇ ਨੇ। ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਸਕੂਲਾਂ ਦੀ ਹਾਲਤ ਕਦੋਂ ਸੁਧਰੇਗੀ ਅਤੇ ਕਦੋਂ ਬੱਦੋਵਾਲ ਸਕੂਲ ਹਾਦਸੇ 'ਚ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।