ਕਪੂਰਥਲਾ: ਪੰਜਾਬ ਵਿੱਚ ਨਸ਼ੇ ਦੇ ਹਾਲਾਤ ਇਸ ਕਦਰ ਵਿਗੜੇ ਹੋਏ ਹਨ ਕੀ ਹੁਣ ਸ਼ਰ੍ਹੇਆਮ ਕੁੜੀਆਂ ਵੀ ਕਰਦਿਆਂ ਦਿਖ ਰਹੀਆਂ ਹਨ। ਹਾਲਾਂਕਿ ਸਰਕਾਰਾਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀਆਂ ਹਨ,ਪਰ ਆਏ ਵਾਇਰਲ ਹੋ ਰਹੀਆਂ ਵੀਡੀਆਂ ਇਨ੍ਹਾਂ ਦਾਅਵਲਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਵੀਡੀਓ ਕਪੂਰਥਲਾ ਤੋਂ ਸਾਹਮਣੇ ਆਈ ਹੈ, ਉਸ ਤੋਂ ਸਾਫ਼ ਹੈ ਕਿ ਸਰਕਾਰ ਦੀਆਂ ਗੱਲਾਂ ਸਿਰਫ ਗੱਲਾਂ ਹੀ ਨੇ ਉਸ ਦੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਹੈ।
ਕਪੂਰਥਲਾ ਦੇ ਔਜਲਾ ਫਾਟਕ ਦੀ ਰਹਿਣ ਵਾਲੀ ਇਹ ਲੜਕੀ ਨਸ਼ੇ ਵਿੱਚ ਧੁੱਤ ਕਪੂਰਥਲਾ ਦੇ ਇਕ ਪੋਸ਼ ਇਲਾਕੇ ਬੈਂਚ 'ਤੇ ਲੇਟੀ ਹੋਈ ਹੈ। ਲੜਕੀ ਗੱਲ ਕਰਦੇ ਹੋਏ ਦੱਸ ਰਹੀ ਹੈ ਕਿ ਕਪੂਰਥਲਾ ਦੇ ਮਹਿਤਾਬਗੜ੍ਹ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਹੈ ਅਤੇ ਉੱਥੇ ਸਿਰਫ਼ ਲੜਕੇ ਹੀ ਨਹੀਂ ਬਲਕਿ ਲੜਕੀਆਂ ਵੀ ਨਸ਼ੇ ਦੇ ਦਲਦਲ ਵਿੱਚ ਫਸੀਆਂ ਹੋਈਆਂ ਹਨ। ਵੀਡੀਓ ਵਿੱਚ ਉਹ ਕਹਿ ਰਹੀ ਹੈ ਸੜਕਾਂ ਦੇ ਕਿਨਾਰੇ ਮੁੰਡੇ ਨਸ਼ਾ ਲੈ ਕੇ ਖੜ੍ਹੇ ਹੁੰਦੇ ਹਨ ਜਿਸ ਕੋਲੋਂ ਮਰਜ਼ੀ ਨਸ਼ਾ ਲੈ ਲਓ। ਲੜਕੀ ਆਪਣਾ ਨਾਮ ਜੋਤ ਕੌਰ ਦੱਸ ਰਹੀ ਹੈ।
ਉਸ ਦੇ ਮੁਤਾਬਕ ਉਸ ਦਾ ਘਰਵਾਲਾ ਜੇਲ੍ਹ ਵਿੱਚ ਹੈ, ਉਹ ਪਿਛਲੇ ਤਿੰਨ ਸਾਲ ਤੋਂ ਨਸ਼ਾ ਕਰ ਰਹੀ ਹੈ।ਨਸ਼ੇ ਵਿੱਚ ਧੁੱਤ ਇਸ ਲੜਕੀ ਦੀ ਵੀਡੀਓ ਦੇ ਸਾਹਮਣੇ ਆਉਣ ਤੇ ਪੰਜਾਬ ਸਰਕਾਰ ਦੇ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਖ਼ਾਸ ਤੌਰ 'ਤੇ ਉਸ ਪੁਲਿਸ ਉਪਰ ਵੀ ਜਿਸ ਦੀ ਡਿਊਟੀ ਪੰਜਾਬ ਵਿਚੋਂ ਨਸ਼ੇ ਦੇ ਕਾਰੋਬਾਰੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ ਦੀ ਹੈ, ਪਰ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਣ ਨਾਲ ਪੁਲਿਸ ਦੀ ਕਾਰਜ ਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ।