ਕਪੂਰਥਲਾ: ਸ਼ਹਿਰ ਵਿੱਚ ਹੋਏ ਇੱਕ ਵੱਡੇ ਹਾਦਸੇ 'ਚ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇ ਸੁਲਤਾਨਪੁਰ ਰੋਡ 'ਤੇ ਹੁਸੈਨਪੁਰ ਵਿੱਚ ਰੇਲ ਕੋਚ ਫੈਕਟਰੀ ਦੇ ਨੇੜੇ ਦੇਰ ਰਾਤ ਟਰੱਕ ਅਤੇ ਜੁਗਾੜੂ ਵਾਹਨ ਦੀ ਟੱਕਰ ਹੋ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਜ਼ਖ਼ਮੀ ਹੋ ਗਏ।
ਕਪੂਰਥਲਾ: ਜੁਗਾੜੂ ਵਾਹਨ ਦੀ ਟਰੱਕ ਨਾਲ ਹੋਈ ਟੱਕਰ, ਬੱਚੇ ਸਮੇਤ 7 ਦੀ ਮੌਤ - kapurthala
ਕਪੂਰਥਲਾ ਵਿੱਚ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ 7 ਮਜਦੂਰਾਂ ਦੀ ਮੌਤ ਹੋ ਗਈ।
ਫ਼ੋਟੋ
ਮਰਨ ਵਾਲਿਆਂ ਵਿੱਚ ਤਿੰਨ ਵਿਅਕਤੀ ਇਕੋਂ ਪਰਿਵਾਰ ਦੇ ਹਨ, ਜਦਕਿ ਮਾਂ ਤੇ ਧੀ ਦੀ ਵੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਹਾਦਸੇ ਦੇ ਸ਼ਿਕਾਰ ਵਿਅਕਤੀ ਸਿੱਧਵਾਂ ਦੋਨਾ ਤੋਂ ਲੇਬਰ ਦਾ ਕੰਮ ਕਰ ਕੇ ਵਾਪਸ ਆਪਣੀਆਂ ਝੁੱਗੀਆਂ 'ਚ ਜਾ ਰਹੇ ਸਨ ਇਸ ਦੌਰਾਨ ਰਸਤੇ ਵਿੱਚ ਖੈੜਾ ਰਿਜ਼ੋਰਟ ਨੇੜੇ ਆਲੂਆਂ ਨਾਲ ਲੱਦਿਆ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਜੁਗਾੜੂ ਵਾਹਨ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਜਦਕਿ 7 ਦੀ ਮੌਤ ਹੋ ਗਈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।