ਪੰਜਾਬ

punjab

ETV Bharat / state

Kapurthala news: ਚੋਰੀ ਦੀ ਅਜ਼ੀਬੋ ਗਰੀਬ ਵਾਰਦਾਤ, ਔਰਤ ਨੂੰ ਹਿਪਨੋਟਾਈਜ਼ ਕਰਕੇ ਕੀਤੀ ਲੁੱਟ - ਹਿਪਨੋਟਾਈਜ਼ ਕਰਕੇ ਠੱਗੀ

ਕਪੂਰਥਲਾ ਵਿੱਚ ਚੋਰੀ ਕਰਨ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ। ਚੋਰ ਲੋਕਾਂ ਨੂੰ ਹਿਪਨੋਟਾਇਜ ਕਰਕੇ ਉਨ੍ਹਾਂ ਕੋੋਲੋ ਸੋਨੇ ਦੇ ਗਹਿਣੇ ਨਗਦੀ ਹੋਰ ਕੀਮਤੀ ਸਮਾਨ ਲੁੱਟ ਕੇ ਲੈ ਗਏ।

ਕਪੂਰਥਲਾ ਵਿੱਚ ਔਰਤ ਨੂੰ ਹਿਪਨੋਟਾਈਜ਼ ਕਰਕੇ ਕੀਤੀ ਲੁੱਟ
ਕਪੂਰਥਲਾ ਵਿੱਚ ਔਰਤ ਨੂੰ ਹਿਪਨੋਟਾਈਜ਼ ਕਰਕੇ ਕੀਤੀ ਲੁੱਟ

By

Published : Jun 2, 2023, 7:48 PM IST

ਔਰਤ ਨੂੰ ਹਿਪਨੋਟਾਈਜ਼ ਕਰਕੇ ਕੀਤੀ ਲੁੱਟ

ਕਪੂਰਥਲਾ: ਨਡਾਲਾ ਵਿਖੇ ਠੱਗੀ ਦਾ ਅਜੀਬੋ ਗਰੀਬ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 2 ਠੱਗ ਇਕ ਔਰਤ ਨੂੰ ਹਿਪਨੋਟਾਈਜ਼ ਕਰਕੇ ਉਸ ਕੋਲੋ ਨਗਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ। ਠੱਗੀ ਤੋ ਅਗਲੇ ਦਿਨ ਉਸ ਔਰਤ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ।

ਹਿਪਨੋਟਾਈਜ਼ ਕਰਕੇ ਕੀਤੀ ਲੁੱਟ:ਇਸ ਸਬੰਧੀ ਜਾਣਕਾਰੀ ਦਿੰਦਿਆ ਨਵਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਉਹ ਕੰਮ ਤੇ ਗਿਆ ਹੋਇਆ ਸੀ। ਮਾਤਾ ਭੈਣ ਦੇ ਬੱਚਿਆਂ ਨਾਲ ਘਰ ਵਿੱਚ ਇਕੱਲੀ ਸੀ ਸ਼ਾਮ 4 ਕੁ ਵਜੇ ਜਦ ਮਾਤਾ ਬੱਚਿਆ ਨੂੰ ਟਿਊਸ਼ਨ ਛੱਡ ਕੇ ਸਾਹੀ ਮਾਰਕਿਟ ਵੱਲ ਦੀ ਘਰ ਵਾਪਸ ਆ ਰਹੀ ਸੀ ਤਾਂ ਮਾਰਿਕਟ ਵਿੱਚ ਦੋ ਆਦਮੀ ਮਿਲੇ ਤੇ ਮਾਤਾ ਨੂੰ ਕਹਿਣ ਲੱਗੇ ਕਿ ਅਸੀ ਤੇਰੇ ਮੁੰਡੇ ਨੂੰ ਜਾਣਦੇ ਹਾਂ ਤੇ ਹੋਰ ਗੱਲਾਂ ਵਿਚ ਲਾ ਕੇ ਉਸ ਨੂੰ ਹਿਪਨੋਟਾਈਜ਼ ਕਰ ਲਿਆ। ਰਸਤੇ ਵਿੱਚ ਹੀ ਮਾਤਾ ਦੇ ਕੰਨਾਂ ਦੇ ਟੋਪਸ ਉਤਾਰ ਲਏ।

4 ਲੱਖ ਦਾ ਨੁਕਸਾਨ:ਮਾਮਲਾ ਇਥੇ ਹੀ ਨਹੀ ਰੁਕਿਆ ਉਹ ਮਾਤਾ ਨੂੰ ਮੋਟਰਸਾਈਕਲ ਪਿੱਛੇ ਬਿਠਾ ਕੇ ਘਰ ਲੈ ਆਏ। ਦੂਜਾ ਆਦਮੀ ਪੈਦਲ ਹੀ ਘਰ ਆਇਆ। ਫਿਰ ਘਰ ਵਿੱਚ ਪਈ 10 ਹਜ਼ਾਰ ਦੀ ਨਗਦੀ ਤੇ 3 ਤੋਲੇ ਦੇ ਗਹਿਣੇ ਵੀ ਮਾਤਾ ਨੇ ਵੱਸ ਚ ਆ ਕੇ ਉਹਨਾ ਨੂੰ ਫੜਾ ਦਿਤੇ। ਇਸ ਦੌਰਾਨ ਦੋਵੇ ਸ਼ਾਤਰ ਠੱਗ ਮੋਟਰਸਾਈਕਲ 'ਤੇ ਉਥੋ ਫਰਾਰ ਹੋ ਗਏ। ਨਵਜੀਤ ਨੇ ਦੱਸਿਆ ਕਿ ਅਗਲੇ ਦਿਨ ਮੇਰੀ ਸੁਰਤ ਵਿੱਚ ਆਈ ਤੇ ਘਟਨਾ ਬਾਰੇ ਦੱਸਿਆ। ਉਹਨਾ ਦੱਸਿਆ ਕਿ ਇਸ ਘਟਨਾ ਨਾਲ ਉਹਨਾ ਦਾ 4 ਲੱਖ ਦਾ ਨੁਕਸਾਨ ਹੋਇਆ ਹੈ ਤੇ ਠੱਗਾਂ ਦੀ ਤਸਵੀਰ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ।

ABOUT THE AUTHOR

...view details